26 ਅਕਤੂਬਰ, 2024: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੋਲਡਪਲੇਅ ਅਤੇ ਦਿਲਜੀਤ ਦੋਸਾਂਝ ਦੇ ਦਿਲਜੀਤ ਦੋਸਾਂਝ ਦੇ ਡਿਲੂਮਿਨੇਟੀ ਸਮਾਰੋਹ ਦੀਆਂ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਦੇ ਸਬੰਧ ਵਿੱਚ ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ, ਬੈਂਗਲੁਰੂ ਵਿੱਚ ਛਾਪੇਮਾਰੀ ਕੀਤੀ ਹੈ। ਦਿਲਜੀਤ ਦੋਸਾਂਝ ਦੇ ਸ਼ੋਅ ਦਾ ਨਾਂ ਹੈ ”ਡਿਲੂਮਿਨੇਟੀ” ਅਤੇ ਕੋਲਡਪਲੇ ਦੇ ਸ਼ੋਅ ਦਾ ਨਾਂ ”ਮਿਊਜ਼ਿਕ ਆਫ ਦਾ ਸਪੇਅਰਜ਼ ਵਰਲਡ ਟੂਰ” ਹੈ। Bookmyshow ਅਤੇ Zomato Live, ਦੋਵਾਂ ਸੰਗੀਤ ਸਮਾਰੋਹਾਂ ਦੇ ਪ੍ਰਮੁੱਖ ਅਧਿਕਾਰਤ ਟਿਕਟਿੰਗ ਭਾਈਵਾਲਾਂ ਨੇ ਰਿਪੋਰਟ ਦਿੱਤੀ ਹੈ ਕਿ ਉਨ੍ਹਾਂ ਦੇ ਪਲੇਟਫਾਰਮਾਂ ‘ਤੇ ਸਾਰੀਆਂ ਟਿਕਟਾਂ ਮਿੰਟਾਂ ਵਿੱਚ ਹੀ ਵਿਕ ਗਈਆਂ ਸਨ। ਜਿਸ ਕਾਰਨ ਟਿਕਟਾਂ ਦੀ ਕਾਲਾਬਾਜ਼ਾਰੀ ਸ਼ੁਰੂ ਹੋ ਗਈ।