ਅਕਤੂਬਰ 26, 2024: ਇਜ਼ਰਾਈਲੀ ਰੱਖਿਆ ਬਲਾਂ (ਆਈਡੀਐਫ) ਨੇ ਸ਼ਨੀਵਾਰ ਨੂੰ ਈਰਾਨ ਵਿੱਚ ਕਈ ਫੌਜੀ ਟਿਕਾਣਿਆਂ ‘ਤੇ ਹਮਲਾ ਕੀਤਾ। ਨਾਲ ਹੀ ਤਹਿਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਤਣਾਅ ਵਧਾਉਣ ਦੀ ਗਲਤੀ ਕੀਤੀ ਤਾਂ ਉਸ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ ਜਾਵੇਗੀ। ਇਜ਼ਰਾਇਲੀ ਹਮਲੇ ਤੋਂ ਬਾਅਦ ਈਰਾਨ, ਸੀਰੀਆ ਅਤੇ ਇਰਾਕ ਨੇ ਆਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਓਪਨ ਸੋਰਸ ਫਲਾਈਟ ਟਰੈਕਿੰਗ ਵੈੱਬਸਾਈਟ FlightRadar24 ਦੇ ਮੁਤਾਬਕ, ਕੋਈ ਵੀ ਜਹਾਜ਼ ਇਨ੍ਹਾਂ ਤਿੰਨਾਂ ਦੇਸ਼ਾਂ ‘ਤੇ ਨਹੀਂ ਉਡਾਣ ਭਰ ਰਿਹਾ ਹੈ। ਹਾਲਾਂਕਿ, ਈਰਾਨ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਹਮਲਿਆਂ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਕਰੇਗਾ। ਇਰਾਕ ਨੇ ਕਿਹਾ ਕਿ ਹਮਲਿਆਂ ਤੋਂ ਬਾਅਦ ਉਸ ਨੇ ਨਾਗਰਿਕ ਹਵਾਬਾਜ਼ੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਵਾਈ ਖੇਤਰ ‘ਤੇ ਪਾਬੰਦੀਆਂ ਲਗਾ ਦਿੱਤੀਆਂ ਸਨ।