Author: admin

*ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਇਸ ਪ੍ਰਾਪਤੀ ਦੀ ਸ਼ਲਾਘਾ* ਅੰਮ੍ਰਿਤਸਰ, 5 ਦਸੰਬਰ 2025:  ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਤਰੀ ਭਾਸ਼ਾ ਨੂੰ ਡਿਜੀਟਲ ਰੂਪ ਦੇਣ ਦੇ ਖੇਤਰ ਵਿੱਚ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਪੁਸ਼ਪਿੰਦਰ ਸਿੰਘ ਵੱਲੋਂ ਗੁਰਮੁਖੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਅੱਖਰਾਂ ਦੀ ਤੇਜ਼ ਤੇ ਸਹੀ ਪਛਾਣ ਕਰਨ ਵਾਲੀ ਦੋ ਭਾਸ਼ਾਈ ਮੋਬਾਈਲ ਓ.ਸੀ.ਆਰ. ਐਪ ਤਿਆਰ ਕੀਤੀ ਗਈ ਹੈ। ਇਸ ਐਪ ਦਾ ਮੁੱਢਲਾ ਵਿਕਾਸ ਡਾ. ਪੁਸ਼ਪਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੀ ਪੀਐਚ.ਡੀ. ਦੌਰਾਨ ਕੀਤਾ ਸੀ। ਇਹ ਪ੍ਰੋਜੈਕਟ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ…

Read More

ਸੰਸਦ ਦਾ ਸਰਦ ਰੁੱਤ ਸੈਸ਼ਨ ਤੂਫਾਨੀ ਸ਼ੁਰੂ ਹੋ ਗਿਆ ਹੈ। SIR ਦੇ ਮੁੱਦੇ ‘ਤੇ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧੀ ਧਿਰ ‘ਤੇ ‘ਡਰਾਮਾ ਨਹੀਂ, ਡਿਲੀਵਰੀ’ ਕਰਨ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਵੋਟਰ ਸੂਚੀ ਸੁਧਾਈ’ (ਐਸਆਈਆਰ) ਦੀ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ‘ਡਰਾਮਾ’ ਨਾ ਸਮਝਿਆ ਜਾਵੇ। ਅਖਿਲੇਸ਼ ਨੇ ਇਹ ਸਵਾਲ ਵੀ ਉਠਾਇਆ ਕਿ ਕੀ ਬੀ.ਐਲ.ਓਜ਼ (ਬੂਥ ਲੈਵਲ ਅਫ਼ਸਰਾਂ) ਦੀਆਂ ਮੌਤਾਂ ਵੀ ‘ਡਰਾਮਾ’ ਹਨ? ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕਤੰਤਰ ਉਦੋਂ…

Read More

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਜਾਪਾਨ ਦੌਰੇ ‘ਤੇ ਹਨ। CM ਮਾਨ 10 ਦਿਨ ਜਾਪਾਨ ‘ਚ ਰਹਿਣਗੇ। ਮਾਨ ਜਾਪਾਨੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਤੋਂ 10 ਦਿਨਾਂ ਦੇ ਜਾਪਾਨ ਦੌਰੇ ‘ਤੇ ਹੋਣਗੇ। ਇਸ ਦੌਰਾਨ ਉਹ ਸੂਬਾ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਉਦਯੋਗਿਕ ਸੰਮੇਲਨ ਲਈ ਚੋਟੀ ਦੀਆਂ ਜਾਪਾਨੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਅਤੇ ਉਦਯੋਗਪਤੀਆਂ ਨੂੰ ਸੱਦਾ ਦੇਣਗੇ। ਮਾਨ ਉਦਯੋਗਾਂ ਦੇ ਵਿਸਥਾਰ ਅਤੇ ਨਵੀਂ ਤਕਨੀਕ ਲਿਆਉਣ ‘ਤੇ ਵੀ ਧਿਆਨ ਦੇਣਗੇ। ਇਸ ਤੋਂ ਪਹਿਲਾਂ ਸੀਐਮ ਮਾਨ ਨੇ ਜਾਪਾਨੀ ਵਫ਼ਦ ਨਾਲ ਵੀ ਮੀਟਿੰਗ ਕੀਤੀ ਸੀ। ਪੰਜਾਬ ਸਰਕਾਰ ਅਡਵਾਂਸ ਮੈਨੂਫੈਕਚਰਿੰਗ, ਇਲੈਕਟ੍ਰੋਨਿਕਸ, ਫੂਡ…

Read More

ਅੰਮ੍ਰਿਤਸਰ  – ਗੁਰੂ ਨਗਰੀ ‘ਚ ਦਸੰਬਰ ਦੀ ਦਸਤਕ ਨਾਲ ਹੀ ਠੰਡ ਆਪਣਾ ਅਸਰ ਦਿਖਾਉਣ ਲੱਗੀ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ 7 ਤੋਂ 10 ਦਿਨਾਂ ’ਚ ਤਾਪਮਾਨ ’ਚ ਹੋਰ ਗਿਰਾਵਟ ਦਰਜ ਹੋਵੇਗੀ। ਦਿਨ ਦਾ ਵਧੇਰੇ ਤਾਪਮਾਨ ਜਿਥੇ 20-22 ਡਿਗਰੀ ਸੈਲਸੀਅਸ ਦੇ ਆਪਪਾਸ ਰਹੇਗਾ, ਉਥੇ ਹੀ ਰਾਤ ਦਾ ਪਾਰਾ 6-7 ਡਿਗਰੀ ਤਕ ਲੁੜਕਣ ਦੀ ਸੰਭਾਵਨਾ ਹੈ। ਰਾਤ ਅਤੇ ਸਵੇਰੇ ਦੀ ਠੰਡਕ ਆਮ ਦਿਨਾਂ ਦੀ ਤੁਲਨਾ ਵਿਚ ਹੋਰ ਤੇਜ਼ ਮਹਿਸੂਸ ਹੋਵੇਗੀ। ਅੱਜ ਸ਼ਹਿਰ ਵਿਚ ਵਧੇਰੇ ਤਾਪਮਾਨ ਲਗਭਗ 23 ਡਿਗਰੀ ਅਤੇ ਘੱਟੋ-ਘੱਟ 6 ਡਿਗਰੀ ਦਰਜ ਹੋਇਆ। ਦਿਨੇ ਇੱਥੇ ਧੁੱਪ ਵੀ ਨਿਕਲਦੀ ਰਹੀ, ਉਥੇ ਹੀ ਕਾਲੇ ਬੱਦਲ ਛਾਏ ਰਹੇ ਅਤੇ ਠੰਡੀਆਂ ਹਵਾਵਾਂ…

Read More

ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਕਮਿਸ਼ਨਰਾਂ ਨੂੰ ਟਰਾਂਸਪੇਰੈਂਸੀ ਐਕਟ ਤਹਿਤ ਹੰਗਾਮੀ ਸਥਿਤੀ ਵਿਚ ਦਿੱਤੇ ਗਏ ਪੰਜ ਲੱਖ ਰੁਪਏ ਤਕ ਦੇ ਕੰਮ ਬਿਨਾਂ ਟੈਂਡਰ ਅਤੇ ਸਿਰਫ਼ ਸੈਂਕਸ਼ਨ/ਕੋਟੇਸ਼ਨ ਦੇ ਆਧਾਰ ’ਤੇ ਕਰਵਾਉਣ ਦਾ ਅਧਿਕਾਰ ਜਲੰਧਰ ਨਗਰ ਨਿਗਮ ਵਿਚ ਭਾਰੀ ਘਪਲੇ ਦਾ ਕਾਰਨ ਬਣ ਗਿਆ ਹੈ। ਪਿਛਲੇ ਦੋ ਢਾਈ ਸਾਲਾਂ ਵਿਚ ਇਸ ਐਕਟ ਦੀ ਖੁੱਲ੍ਹੀ ਦੁਰਵਰਤੋਂ ਕਰਦੇ ਹੋਏ ਕਰੋੜਾਂ ਰੁਪਏ ਦੇ ਕੰਮ ਸਿਰਫ 8-10 ਚਹੇਤੇ ਠੇਕੇਦਾਰਾਂ ਜ਼ਰੀਏ ਕਰਵਾਏ ਗਏ। ਟਰਾਂਸਪੇਰੈਂਸੀ ਐਕਟ ਅਨੁਸਾਰ ਸਿਰਫ਼ ਐਮਰਜੈਂਸੀ ਨੇਚਰ ਦੇ ਕੰਮ ਹੀ ਇਸ ਵਿਵਸਥਾ ਤਹਿਤ ਕੀਤੇ ਜਾ ਸਕਦੇ ਸਨ ਪਰ ਜਲੰਧਰ ’ਚ ਕਈ ਗੈਰ-ਜ਼ਰੂਰੀ ਅਤੇ ਚੁਣੇ ਹੋਏ ਕੰਮ ਵੀ ਇਸ ਸ਼੍ਰੇਣੀ ਵਿਚ ਪਾ ਕੇ ਲੱਖਾਂ ਦੇ…

Read More

ਜਲੰਧਰ ਦੇ ਕਾਜ਼ੀ ਮੰਡੀ ਨਾਲ ਲੱਗਦੇ ਸੰਤੋਸ਼ੀ ਨਗਰ ਇਲਾਕੇ ‘ਚ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਦਾ ਨੰਗਾ ਨਾਚ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਕਰੀਬ 10 ਨੌਜਵਾਨਾਂ ਨੇ ਇਕ ਨੌਜਵਾਨ ‘ਤੇ ਮਾਮੂਲੀ ਝਗੜੇ ਨੂੰ ਲੈ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇਲਾਕੇ ਵਿੱਚ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਹਮਲਾਵਰਾਂ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤੀ ਹੈ। ਇਹ ਘਟਨਾ ਸੰਤੋਸ਼ੀ ਨਗਰ ਦੀ ਲੇਨ ਨੰਬਰ 2 ਵਿੱਚ ਵਾਪਰੀ। ਹਮਲਾਵਰ ਵੀ ਕਥਿਤ ਤੌਰ ‘ਤੇ ਸੰਤੋਸ਼ੀ ਨਗਰ ਦੇ ਵਸਨੀਕ ਹਨ। ਸੰਤੋਸ਼ੀ ਨਗਰ ਦੇ ਵਸਨੀਕ ਮਿੰਟੂ ਕੁਮਾਰ ਨੇ ਦੱਸਿਆ ਕਿ…

Read More