ਸੰਤ ਕ੍ਰਿਸ਼ਨ ਨਾਥ ਚਿਹੇੜੂ ਨੇ ਕੀਤਾ ਬੇਗਮਪੁਰਾ ਏਡ ਇੰਟਰਨੈਸ਼ਨਲ ਦੇ ਦਫ਼ਤਰ ਦਾ ਉਦਘਾਟਨ

ਫਗਵਾੜਾ 26 ਫਰਵਰੀ (ਸ਼ਿਵ ਕੌੜਾ) ਸਮਾਜ ਸੇਵੀ ਸੰਸਥਾ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਵੱਲੋਂ ਭਾਰਤ ਬਰਾਂਚ ਦਾ ਦਫ਼ਤਰ ਗਲੀ ਨੰਬਰ 1 ਸ਼ਾਮ ਨਗਰ, ਫਗਵਾੜਾ ਵਿਖੇ ਖੋਲਿ੍ਹਆ ਗਿਆ ਹੈ। ਜਿਸ ਦਾ ਉਦਘਾਟਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਗ੍ਰੰਥੀ ਤੀਰਥ ਸਿੰਘ ਵਲੋਂ ਸਰਬੱਤ ਦੇ ਭਲੇ ਅਤੇ ਬੇਗ਼ਮਪੁਰਾ ਏਡ ਦੀ ਚੜਦੀ ਕਲਾ ਲਈ ਅਰਦਾਸ ਉਪਰੰਤ ਡੇਰਾ 108 ਸੰਤ ਫੂਲਨਾਥ ਚਿਹੇੜੂ ਦੇ ਗੱਦੀ ਨਸ਼ੀਨ ਸੰਤ ਕ੍ਰਿਸ਼ਨ ਨਾਥ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਉਹਨਾਂ ਨੇ ਆਪਣੇ ਪ੍ਰਵਚਨਾ ਵਿੱਚ ਕਿਹਾ ਕਿ, ਬੇਗ਼ਮਪੁਰਾ ਏਡ ਇੰਟਰਨੈਸ਼ਨਲ ਟੀਮ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਜਿਸ ਲਈ ਸੰਸਥਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬਸਪਾ ਪੰਜਾਬ ਦੇ ਡਾ. ਅਵਤਾਰ ਸਿੰਘ ਸਾਬਕਾ ਮੈਂਬਰ ਰਾਜ ਸਭਾ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਹਰਜਿੰਦਰ ਮੱਲ, ਸ੍ਰੀਮਤੀ ਚੰਚਲ ਮੱਲ ਕੇਨੈਡਾ, ਕੇਵਲ ਕ੍ਰਿਸ਼ਨ ਬੋਲੀਨਾ, ਸੁਰਿੰਦਰ ਪਾਲ ਚੁੰਬਰ ਯੂ.ਐਸ.ਏ., ਤਜਿੰਦਰ ਸਿੰਘ ਜੋਸ਼ਨ, ਅਮਰਜੀਤ ਸਿੰਘ ਚੰਨੀ, ਜਰਨੈਲ ਸਿੰਘ ਥਿੰਦ, ਅਮਰ ਭੋਰੀਆ, ਮਨਜੀਤ ਸਿੰਘ ਗੋਰਸੀਆਂ, ਚਮਨ ਲਾਲ ਫਰਾਂਸ, ਹੰਸਰਾਜ ਲਾਲੀ ਹਾਲੈਂਡ, ਬਸਪਾ ਦੇ ਸੂਬਾ ਜਨਰਲ ਕੁਲਦੀਪ ਸਿੰਘ ਸਰਦੂਲਗੜ੍ਹ, ਪ੍ਰਵੀਨ ਬੰਗਾ, ਬਲਵਿੰਦਰ ਕੁਮਾਰ ਅੰਬੇਡਕਰੀ ਅਤੇ ਮਾ. ਹਰਭਜਨ ਸਿੰਘ ਬਾਲਾਲੋਂ, ਜੱਸੀ ਤੱਲਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ, ਚੇਅਰਮੈਨ ਯਸ਼ ਬਰਨਾ ਆਦਿ ਸ਼ਾਮਲ ਹੋਏ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਵਲੋਂ ਮਨੁੱਖਤਾ ਦੀ ਸੇਵਾ ਲਈ ਖੋਲੇ ਅੱਜ ਭਾਰਤ ਬਰਾਂਚ ਦੇ ਦਫ਼ਤਰ ਦਾ ਉਦਘਾਟਨ ਕਰਕੇ ਬਹੁਤ ਹੀ ਨੇਕ ਤੇ ਉੱਤਮ ਕਾਰਜ ਕੀਤਾ ਹੈ। ਉਨ੍ਹਾਂ ਨੇ ਇਸ ਨੇਕ ਕਾਰਜ ਲਈ ਬੇਗ਼ਮਪੁਰਾ ਏਡ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਅਤੇ ਉਨ੍ਹਾਂ ਦੀ ਸਮੁੱਚੀ ਨੂੰ ਵਧਾਈ ਦਿੱਤੀ। ਕਰੀਮਪੁਰੀ ਨੇ ਕਿਹਾ ਕਿ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਨੇ ਮਨੁੱਖਤਾ ਦੀ ਸੇਵਾ ਕਰਨ ਵਿੱਚ ਵਰਲਡ ਪੱਧਰ ’ਤੇ ਵੱਖਰੀ ਪਹਿਚਾਣ ਬਣਾਈ ਹੈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਬੇਗ਼ਮਪੁਰਾ ਏਡ ਦਾ ਸੁਨਿਹਰੀ ਅੱਖਰਾਂ ਵਿੱਚ ਲਿਖ ਹੋ ਰਿਹਾ ਹੈ। ਕਰੀਮਪੁਰੀ ਨੇ ਅੱਗੇ ਕਿਹਾ ਕਿ ਬਸਪਾ ਪੰਜਾਬ ਵਲੋਂ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ 15 ਮਾਰਚ ਨੂੰ ਬਹਿਰਾਮ ਦੀ ਦਾਣਾ ਮੰਡੀ ਵਿਖੇ ਸੂਬਾ ਪੱਧਰੀ ” ਸਤਾ ਪ੍ਰਾਪਤ ਕਰੋ ” ਰੈਲੀ ਕਰਕੇ ਮਨਾਇਆ ਜਾਵੇਗਾ। ਕਰੀਮਪੁਰੀ ਨੇ ਜੇਕਰ ਗੁਲਾਮੀ ਦਾ ਅੰਤ ਕਰਨਾ ਹੈ ਤਾਂ ਸਰਕਾਰਾਂ ਵਲੋਂ ਦਿੱਤੀਆ ਜਾਣ ਵਾਲੀਆ ਛੋਟੀਆਂ ਛੋਟੀਆਂ ਖੈਰਾਤਾਂ ਨੂੰ ਨਾਕਾਰ ਕੇ ਬੇਗ਼ਮਪੁਰਾ ਵਸਾਉਣ ਲਈ ਸਤਾ ਦੀ ਚਾਬੀ ਬਸਪਾ ਦੇ ਹੱਥ ਦਿਉ। ਇਸ ਮੌਕੇ ਰਾਮ ਸਿੰਘ ਮੈਂਗੜਾ ਦੀ ਬੇਟੀ ਜੈਸਮੀਨ ਮੈਂਗੜਾ ਨੇ ਸਮਾਗਮ ਵਿੱਚ ਪਹੁੰਚੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖ਼ਸ਼ੀਅਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ। ਜੈਸਮੀਨ ਮੈੰਗੜਾ ਨੇ ਦੱਸਿਆ ਕਿ ਸੰਸਥਾ ਵੱਲੋਂ ਮੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਦੀ ਸੁੱਚਜੀ ਅਗਵਾਈ ਵਿੱਚ ਜਾਤ-ਪਾਤ ਤੋਂ ਉੱਪਰ ਉੱਠ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ ਅਤੇ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਭਾਰਤ ਬਰਾਂਚ ਦੇ ਪ੍ਰਧਾਨ ਲਛਮਣ ਲਾਲ ਬੰਗੜ, ਮਨਦੀਪ ਕੁਮਾਰ ਬੰਗੜ, ਵੰਦਨਾ ਮੈਂਗੜਾ, ਸੀਮਾ ਰਾਣੀ ਮੈਂਗੜਾ, ਸ੍ਰੀਮਤੀ ਸੁਰਿੰਦਰ ਕੌਰ ਬੰਗੜ੍ਹ,  ਮਿਸ਼ਨਰੀ ਗੀਤਕਾਰ ਰੱਤੂ, ਮਿਸ਼ਨਰੀ ਗਾਇਕ  ਜੀਵਨ ਮਹਿਮੀ, ਗੋਲਡੀ ਮਲਕ, ਗਾਇਕਾ ਪ੍ਰੇਮ ਲਤਾ, ਪ੍ਰੀਆ ਬੰਗਾ, ਸੱਤਿਅਮ ਬੋਧ, ਸੋਮ ਨਾਥ ਗੋਲਡ ਮੈਡਲਿਸਟ, ਸ੍ਰੀਮਤੀ ਅਮਨਦੀਪ ਕੌਂਸਲਰ, ਸਰਪੰਚ ਅਸ਼ੋਕ ਕੁਮਾਰ ਖੋਥੜਾਂ, ਸਰਪੰਚ ਮਨਜੀਤ ਮਾਨ ਗੰਢਵਾਂ, ਸਰਪੰਚ ਬਲਵਿੰਦਰ ਕੁਮਾਰ ਬਘਾਣਾ, ਰਾਮ ਮੂਰਤੀ ਖੇੜਾ, ਸਰਪੰਚ ਸ੍ਰੀਮਤੀ ਰਾਣੀ, ਅਮਰਜੀਤ ਖੁੱਤਨ, ਐਡਵੋਕੇਟ ਇੰਦਰਜੀਤ ਕਜਲਾ, ਮੁਖਤਿਆਰ ਮਹਿਮੀ ਸ਼ਿਵਪੁਰੀ, ਲੇਖਕ ਲਸ਼ਕਰ ਢੰਡਵਾੜਵੀ, ਬੀ.ਕੇ.ਰੱਤੂ, ਡਾ.ਮੋਹਣ ਲਾਲ ਬੱਧਣ, ਸੁਰਿੰਦਰ ਕਲੇਰ ਪਰਮਿੰਦਰਾ ਆਰਟਸ ਪ੍ਰੈਸ ਨੰਗਲ, ਮਨੀ ਅੰਬੇਡਕਰੀ ਪੀਪਾਰੰਗੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪਾਰਟੀਆ ਦੇ ਆਗੂ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਪ੍ਰਵੀਨ ਬੰਗਾ ਤੇ ਪ੍ਰੀਆ ਬੰਗਾ ਨੇ ਬਾਖੂਭੀ ਨਿਭਾਈ। ਇਸ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਬੇਗ਼ਮਪੁਰਾ ਏਡ ਦੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਗੁਰੂ ਜੀ ਦਾ ਲੰਗਰ ਅਤੁੱਟ ਵਰਤਿਆ।

Leave a Reply

Your email address will not be published. Required fields are marked *