20.4 C
New York
May 16, 2021
Punjab Sangrur Sangrur-Barnala

ਰੇਲਵੇ ਸ਼ਟੇਸ਼ਨ ਤੇ ਚੱਲ ਰਹੇ ਮੋਰਚੇ ਦੇ 53ਵੇਂ ਦਿਨ ਚੱਲਦੀ ਰਹੀ ਦਿੱਲੀ ਜਾਣ ਦੀ ਚਰਚਾ

ਸੰਗਰੂਰ- ਸਥਾਨਕ ਰੇਲਵੇ ਸਟੇਸ਼ਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਮੋਰਚੇ ਦੌਰਾਨ ਜਥੇਬੰਦੀਆਂ ਦੇ ਆਗੂਆਂ ਦੀ ਅੱਜ ਫੇਰ ਦਿੱਲੀ ਤਿਆਰੀ ਸਬੰਧੀ ਮੀਟਿੰਗ ਹੋਈ ਜਿਸ ਵਿੱਚ ਕਿਸਾਨ ਜਥੇਬੰਦੀਆਂ ਦੀ ਕੱਲ੍ਹ ਚੰਡੀਗੜ੍ਹ ਮੀਟਿੰਗ ਬਾਰੇ ਚਰਚਾ ਹੋਈ ਅਤੇ ਉਸ ਮੀਟਿੰਗ ਦੀ ਰੌਸ਼ਨੀ ਵਿੱਚ ਫ਼ੈਸਲਾ ਕੀਤਾ ਗਿਆ ਕਿ ਸੰਗਰੂਰ ਮੋਰਚੇ ਦੀਆਂ ਸਮੁੱਚੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਦਿੱਲੀ ਮੋਰਚੇ ਲਈ 26 ਨਵੰਬਰ ਨੂੰ 11 ਵਜੇ ਮਹਿਲਾਂ ਚੌਕ ਤੋਂ ਖਨੌਰੀ ਬਾਰਡਰ ਰਾਹੀਂ ਦਿੱਲੀ ਵੱਲ ਰਵਾਨਾ ਹੋਣਗੀਆ।ਹਰੇਕ ਜਥੇਬੰਦੀ ਦੀ ਪਿੰਡ ਇਕਾਈ ਆਪੋ ਆਪਣਾ ਲੋੜੀਂਦਾ ਰਾਸ਼ਨ ,ਗਰਮ ਕੱਪੜੇ, ਦਵਾਈਆਂ ਅਤੇ ਪਾਣੀ ਅਤੇ ਲੰਗਰ ਬਣਾਉਣ ਦਾ ਪ੍ਰਬੰਧ ਕਰਕੇ ਤੁਰਨਗੀਆਂ । ਮੀਟਿੰਗ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਚੱਲ ਰਹੇ ਮੋਰਚੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ , ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਸੂਬਾ ਆਗੂ ਬਲਦੇਵ ਸਿੰਘ ਨਿਹਾਲਗੜ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਆਗੂ ਕਰਨੈਲ ਸਿੰਘ ਬਡਰੁੱਖਾਂ , ਬੀਕੇਯੂ ਕਾਦੀਆਂ ਦੇ ਜ਼ਿਲਾ ਮੀਤ ਪ੍ਰਧਾਨ ਵਰਿੰਦਰਪਾਲ ਸਿੰਘ ਬਰੜਵਾਲ , ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗਡ਼੍ਹ ਭਾਦਸੋਂ , ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ,ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਚਮਕੌਰ ਸਿੰਘ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ ਨੇ ਦੱਸਿਆ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਆਰਥਿਕ ਨਾਕਾਬੰਦੀ ਕਰਕੇ ਪੰਜਾਬ ਦੇ ਵਪਾਰੀਆਂ ਦੇ ਕਾਰੋਬਾਰ ਤਬਾਹ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਯੂਰੀਏ ਦੀ ਕਿੱਲਤ ਪੈਦਾ ਕਰਨਾ ਚਾਹੁੰਦੀ ਹੈ ।ਪਰ ਪੰਜਾਬ ਹਿਤੈਸ਼ੀ ਕਿਸਾਨ ਜਥੇਬੰਦੀਆਂ ਨੇ ਇਕਮਤ ਹੁੰਦਿਆਂ ਕੇਂਦਰ ਸਰਕਾਰ ਦੇ ਇਸ ਬਹਾਨੇ ਨੂੰ ਵੀ ਲੱਤ ਮਾਰੀ ਹੈ ਕਿ ਮਾਲ ਗੱਡੀਆਂ ਨਾ ਚੱਲਣ ਲਈ ਕਿਸਾਨ ਜ਼ਿੰਮੇਵਾਰ ਹਨ ਪੰਦਰਾਂ ਦਿਨਾਂ ਵਾਸਤੇ ਸਮੁੱਚੀਆਂ ਰੇਲ ਗੱਡੀਆਂ ਚੱਲਣ ਦੇਣ ਦਾ ਐਲਾਨ ਕਰਕੇ ਪੰਜਾਬ ਦੀਅਾਂ ਕਿਸਾਨ ਜਥੇਬੰਦੀਅਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਮੁੱਚੇ ਪੰਜਾਬ ਦੇ ਵਪਾਰੀਆਂ ਮਜ਼ਦੂਰਾਂ ਕਿਸਾਨਾਂ ਦੀ ਲੜਾਈ ਲੜ ਰਹੇ ਹਨ ਅਤੇ ਇਸੇ ਤਰ੍ਹਾਂ ਇਕਜੁੱਟ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਕਾਲੇ ਕਾਨੂੰਨ ਵਾਪਸ ਹੋਣ ਤੱਕ ਲੜਾਈ ਲੜਨਗੇ ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਮੁੱਖ ਮੰਤਰੀ ਨੇ ਇੱਕ ਹਫ਼ਤੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਹੈ ।ਆਗੂਆਂ ਨੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ ਦੇ ਦੌਰ ਵਿਚ ਸਮੁੱਚੇ ਪੰਜਾਬ ਵਾਸੀ ਇਕਜੁੱਟ ਹੋ ਕੇ ਸੰਘਰਸ਼ ਕਰਨ ।ਇਨ੍ਹਾਂ ਆਗੂਆਂ ਤੋਂ ਬਿਨਾਂ ਔਰਤ ਆਗੂ ਸੁਖਪਾਲ ਕੌਰ ਛਾਜਲੀ ,ਅਜੈਬ ਸਿੰਘ ਸੰਘਰੇੜੀ, ਨਿਰਮਲ ਸਿੰਘ ਬਟੜਿਆਣਾ ,ਸੁਖਦੇਵ ਸਿੰਘ ਉੱਭਾਵਾਲ ,ਬਲਵਿੰਦਰ ਸਿੰਘ ਬਡਰੁੱਖਾਂ, ਇੰਦਰਜੀਤ ਸਿੰਘ ਛੰਨਾ,ਸੰਤ ਰਾਮ ਛਾਜਲੀ,ਨਰੰਜਣ ਸਿੰਘ ਚੁਨਾਗਰਾ, ਰਣ ਸਿੰਘ ਚੱਠਾ ਨੇ ਵੀ ਸੰਬੋਧਨ ਕੀਤਾ । ਦਿੱਲੀ ਮੋਰਚੇ ਤੇ ਜਾਣ ਸਮੇਂ ਮੈਡੀਕਲ ਸਹੂਲਤ ਲਈ ਜਗਤ ਮਾਨਵ ਸੇਵਾ ਕੇਂਦਰ ਬਰੜਵਾਲ ਦੇ ਪਰਮਿੰਦਰ ਸਿੰਘ ਵੱਲੋਂ ਵੱਖ ਵੱਖ ਦਵਾਈਆਂ ਦੀਆਂ ਬਾਰਾਂ ਮੈਡੀਕਲ ਕਿੱਟਾਂ ਜਥੇਬੰਦੀਆਂ ਨੂੰ ਭੇਂਟ ਕੀਤੀਆਂ ਗਈਆਂ ।

Related posts

ਨਸ਼ਿਆਂ ਵਿਰੁੱਧ 10 ਮੁਕੱਦਮੇ ਦਰਜ ਕਰਕੇ 10 ਮੁਲਜਿਮ ਕੀਤੇ ਗ੍ਰਿਫਤਾਰ1760 ਨਸ਼ੀਲੀਆਂ ਗੋਲੀਆਂ, 500 ਗ੍ਰਾਮ ਅਫੀਮ, 2 ਕਿਲੋਗ੍ਰਾਮ ਭੁੱਕੀ ਚੂਰਾਪੋਸਤ,210 ਲੀਟਰ ਲਾਹਣ, 1 ਚਾਲੂ ਭੱਠੀ ਅਤੇ 83 ਬੋਤਲਾਂ ਸ਼ਰਾਬ ਸਮੇਤ 4 ਮੋਟਰਸਾਈਕਲਾਂ ਦੀ ਬਰਾਮਦਗੀ

qaumip

ਕੈਪਟਨ ਅਮਰਿੰਦਰ ਦਾ ਵਡਾ ਬਿਆਨ ਨਵਜੋਤ ਸਿੱਧੂ ਬਾਰੇ

qaumip

16 ਨਵੰਬਰ ਨੂੰ ਠੇਕਾ ਕਾਮਿਆਂ ਵੱਲੋਂ ਕਿਰਤ ਕਮਿਸ਼ਨਰ ਪੰਜਾਬ ਮੋਹਾਲੀ ਦਫ਼ਤਰ ਵਿਖੇ ਧਰਨਾ ਦੇਣ ਦਾ ਐਲਾਨ

qaumip

ਵਿਧਾਨ ਸਭਾ ’ਚ ਖੇਤੀ ਬਿੱਲ ਲਿਆਕੇ ਮੁੜ ‘ਕਿਸਾਨੀ ਦੇ ਰਾਖੇ’ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ: ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ

qaumip

ਸੰਘਰਸ ਕਮੇਟੀ ਨੇ ਪ੍ਰਭਾਤ ਚੌਕ ਦਾ ਕੰਮ ਨਾ ਹੋਣ ਤੇ ਕੀਤਾ ਰੋਸ ਮੁਜਾਹਰਾ

qaumip

ਜਨਤਾ ਤੱਕ ਹਰ ਜ਼ਰੂਰੀ ਸੁਵਿਧਾ ਪਹੁੰਚਾਉਣਾ ਪੰਜਾਬ ਸਰਕਾਰ ਦਾ ਟੀਚਾ : ਅਰੋੜਾ

qaumip

Leave a Comment