26.9 C
New York
June 22, 2021
Bathinda-Mansa Punjab

ਮੋਟਰ ਵਹੀਕਲ ਐਕਟ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤੀ* 17 ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ*

 

ਮਾਨਸਾ, ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਨੁਸਾਰ ਅੱਜ ਤੜਕਸਾਰ 7 ਵਜੇ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ ਨੇ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦਾ ਚਲਾਨ ਕਰਕੇ 27000/- ਰੁਪਏ ਜੁਰਮਾਨਾ ਕੀਤਾ ਗਿਆ।

ਇਸ ਮੌਕੇ ਐਸ.ਡੀ.ਐਮ. ਨੇ ਕਿਹਾ ਕਿ ਮੋਟਰ ਵਹੀਕਲ ਐਕਟ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਵਾਹਨ ਚਾਲਕਾਂ ਨੂੰ ਨਿਯਮਾਂ ਅਨੁਸਾਰ ਜ਼ੁਰਮਾਨੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਵਾਹਨਾਂ ’ਤੇ ਪੈ੍ਰਸ਼ਰ ਹਾਰਨ ਲੱਗੇ ਹੋਏ ਹਨ, ਜੋ ਕਿ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਅਤੇ ਕਈ ਵਾਹਨਾਂ ਕੋਲ ਨਾ ਤਾਂ ਪਰਮਿਟ ਸੀ ਅਤੇ ਨਾ ਹੀ ਕੋਈ ਦਸਤਾਵੇਜ਼।

ਐਸ.ਡੀ.ਐਮ. ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਅੱਜ ਕੁੱਲ 17 ਵਹੀਕਲਾਂ ਦੇ ਚਲਾਨ ਕੀਤੇ ਗਏ, ਜਿਨ੍ਹਾਂ ਵਿੱਚ ਬਿਨ੍ਹਾਂ ਸੀਟ ਬੈਲਟ ਦੇ 6, ਪੈ੍ਰਸ਼ਰ ਹਾਰਨ ਦੇ 5, ਬਿਨ੍ਹਾਂ ਆਰ.ਸੀ. 3, ਬਿਨ੍ਹਾ ਡਰਾਈਵਿੰਗ ਲਾਇਸੰਸ 3, ਤਿੰਨ ਸਵਾਰੀਆਂ 1, ਬਿਨ੍ਹਾਂ ਬੀਮਾ 2, ਬਿਨ੍ਹਾਂ ਪ੍ਰਦੂਸ਼ਨ ਸਰਟੀਫਿਕੇਟ 2, ਬਿਨ੍ਹਾਂ ਪਾਸਿੰਗ 2, ਬਿਨ੍ਹਾਂ ਪਰਮਿਟ 2, ਵਾਹਨ ਚਲਾਉਣ ਸਮੇਂ ਮੋਬਾਇਲ ਵਰਤਣ ਸਬੰਧੀ 1 ਅਤੇ ਗਲਤ ਪਾਰਕਿੰਗ ਸਬੰਧੀ 2 ਚਲਾਨ ਕੀਤੇ ਗਏ।

Related posts

ਗੜ੍ਹਸ਼ੰਕਰ : ਗੜ੍ਹਸ਼ੰਕਰ ਵਿਖੇ ਆਨੰਦਪੁਰ ਸਾਹਿਬ ਰੋਡ ‘ਤੇ ਵਾਪਰੇ ਇਕ ਭਿਆਨਕ ਸੜਕ

qaumip

ਵੱਧ ਰਹੇ ਅੱਚਿਆਚਾਰਾਂ ਦਾ ਮੁਕਾਬਲਾ ਕਰਨ ਲਈ ਆਦਿਵਾਸੀ/ਮੂਲਨਿਵਾਸੀ ਸਮਾਜ ਇੱਕ ਮੰਚ ’ਤੇ ਇਕੱਠਾ ਹੋਵੇ – ਸੰਤ ਸਰਵਣ ਦਾਸ ,ਸੰਤ ਸਤਵਿੰਦਰ ਹੀਰਾ

qaumip

ਮੋਦੀ ਦੇ ਰਾਜ ਵਿੱਚ ਦਿਨੋ ਦਿਨ ਵੱਧ ਰਹੀ ਮਹਿਗਾਈ ਨੇ ਗਰੀਬਾ ਦੀ ਰਸੋਈ ਦਾ ਬੱਜਟ ਵਿਗਾੜਿਆ : ਚੌਧਰੀ ਗੁਰਪ੍ਰੀਤ ਸਿੰਘ

qaumip

ਸਸਟੇਨੇਬਲ ਖੇਤੀ ਨੂੰ ਕਾਮਯਾਬ ਕਰ ਇੱਕ ਮਿਸਾਲ ਬਣਿਆ ਕਿਸਾਨ ਜਗਦੀਪ ਸਿੰਘ – ਡਿਪਟੀ ਕਮਿਸ਼ਨਰ

qaumip

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇ ਚੱਕਾ ਜਾਮ ਦੀ ਤਿਆਰੀ ਸਬੰਧੀ ਮੀਟਿੰਗ ਆਯੋਜਿਤ

qaumip

ਨਗਰ ਕੌਂਸਲਾਂ ਵਿੱਚ ਵਾਰਡਾਂ ਦੇ ਮੁਕਾਬਲੇ ਸਫਾਈ ਕਰਮੀਆਂ ਦੀ ਪੂਰੀ ਗਿਣਤੀ ਯਕੀਨੀ ਬਣਾਈ ਜਾਵੇ: ਚੇਅਰਮੈਨ ਗੇਜਾ ਰਾਮ ਵਾਲਮੀਕਿਸਫਾਈ

qaumip

Leave a Comment