23.2 C
New York
May 17, 2021
Punjab Sangrur Sangrur-Barnala

ਪੰਜਾਬ ਦੀ ਹੋਂਦ ਬਚਾਉਣ ਦਾ ਘੋਲ਼ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਚੀਮਾ ਮੰਡੀ ‘ਚ ਸਹੀ ਪੰਜਾਬੀ ਵਰਤੋਂ ਦੀ ਮੁਹਿੰਮ

ਚੀਮਾ ਮੰਡੀ, – ਪੰਜਾਬ ਵੱਲੋਂ ਆਪਣੀ ਹੋਂਦ ਬਚਾਉਣ ਲਈ ਕੀਤੇ ਜਾ ਰਹੇ ਘੋਲ਼ ਦਾ ਇੱਕ ਅਹਿਮ ਮੋਰਚਾ ਸਾਂਭਦਿਆਂ ਸੂਬਾ ਪੱਧਰੀ ਸਮਾਜਕ ਜਥੇਬੰਦੀ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਸਨਿਚਰਵਾਰ ਨੂੰ ਇੱਥੋਂ ਦੇ ਮੁੱਖ ਬਾਜ਼ਾਰ ਵਿੱਚ ਸਹੀ ਪੰਜਾਬੀ (ਗੁਰਮੁਖੀ) ਦੀ ਵਰਤੋਂ ਸਬੰਧੀ ਮੁਹਿੰਮ ਵਿੱਢੀ ਗਈ। ਇਸ ਮੁਹਿੰਮ ਦੌਰਾਨ ਸੰਸਥਾ ਦੇ ਕਾਰਕੁੰਨਾਂ ਨੇ ਇੱਥੋਂ ਦੇ ਥਾਣੇ ਨੇੜਲੇ 15 ਵਪਾਰਕ ਅਦਾਰਿਆਂ ਜਾਂ ਦੁਕਾਨਾਂ ਦਾ ਦੌਰਾ ਕਰ ਕੇ ਗੁਰਮੁਖੀ ਲਿਪੀ ਦੀ ਸਹੀ ਵਰਤੋਂ ਸਬੰਧੀ ਤਰੁੱਟੀਆਂ ਅਤੇ ਉਨ੍ਹਾਂ ਦੇ ਹੱਲ ਦੀਆਂ ਚਿੱਠੀਆਂ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਪ੍ਰਦਾਨ ਕੀਤੀਆਂ।ਇਸ ਮੁਹਿੰਮ ਵਿੱਚ ਸੰਸਥਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੜਿੰਗ ਖੇੜਾ, ਮੀਤ ਪ੍ਰਧਾਨ ਕੁਲਦੀਪ ਸਿੰਘ ਸਨੌਰ, ਸੰਯੁਕਤ ਸਕੱਤਰ ਰਾਮਿੰਦਰਜੀਤ ਸਿੰਘ ਵਾਸੂ, ਮੈੈਂਬਰ ਗੁਰਜੰਟ ਸਿੰਘ ਜਖੇਪਲ, ਜਗਸੀਰ ਸਿੰਘ ਝਾੜੋਂ, ਡਾ. ਆਸ਼ਾ ਕਿਰਨ, ਨਵਦੀਪ ਸਿੰਘ ਵੜਿੰਗ, ਸ. ਬੂਟਾ ਸਿੰਘ ਤੋਲਾਵਾਲ਼, ਸ਼੍ਰੀ ਰਾਕੇਸ਼ ਗੋਇਲ ਅਤੇ ਇਲਾਕੇ ਦੇ ਕਈ ਬੋਲੀ ਪ੍ਰੇਮੀਆਂ ਨੇ ਹਿੱਸਾ ਲਿਆ।ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੇ ਕਾਰਕੁੰਨ ਦੁਕਾਨਾਂ ਤੇ ਵੱਖ ਵੱਖ ਅਦਾਰਿਆਂ ਵਿੱਚ ਗਏ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਬੋਰਡਾਂ ਜਾਂ ਹੋਰ ਥਾਈਂ ਲਿਖੀ ਪੰਜਾਬੀ (ਗੁਰਮੁਖੀ) ਵਿੱਚ ਤਰੁੱਟੀ ਰਹਿਤ ਸ਼ਬਦਾਂ ਦੀ ਵਰਤੋਂ ਸਬੰਧੀ ਖੁੱਲ੍ਹ ਕੇ ਚਰਚਾ ਕੀਤੀ। ਅਦਾਰਿਆਂ ਦੇ ਪ੍ਰਬੰਧਕਾਂ ਨੇ ਖਿੜੇ ਮੱਥੇ ਤਰੁੱਟੀਆਂ ਸਬੰਧੀ ਚਿੱਠੀਆਂ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਪੰਜਾਬੀ ਤੀ ਤੋਂ ਛੇਤੀ ਦੂਰ ਕਰਨ ਦਾ ਵਾਅਦਾ ਕੀਤਾ।ਉਨ੍ਹਾਂ ਹੈਰਾਨੀ ਵੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਤੋਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਬੋਲੀ ਬਾਰੇ ਕਦੇ ਵੀ ਕਿਸੇ ਨੇ ਕੋਈ ਉਜਰ ਤੱਕ ਨਹੀਂ ਕੀਤਾ।ਜਗਦੰਬੇ ਮਸ਼ੀਨਰੀ ਸਟੋਰ ਦੇ ਪ੍ਰਬੰਧਕ ਮਨਿੰਦਰ ਗੋਇਲ ਨੇ ਇਸ ਮੁਹਿੰਮ ਪ੍ਰਤੀ ਆਪਣੀ ਨਿਵੇਕਲੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਪਣੇ ਦੁਕਾਨ ਦੇ ਪ੍ਰਮੁੱਖ ਬੋਰਡ ਤੋਂ ਇਲਾਵਾ ਸਾਈਡ ਬੋਰਡ ਅਤੇ ਹੋਰ ਸਮੱਗਰੀ ਦਿਖਾ ਕੇ ਉਸ ਵਿੱਚੋਂ ਵੀ ਤਰੁੱਟੀਆਂ ਦੂਰ ਕਰਵਾਈਆਂ।ਅਦਾਰਾ ਰੂਪ ਪੇਂਟਰ ਦੇ ਮਾਲਕ ਤੇ ਪ੍ਰਬੰਧਕ ਸ. ਰੂਪ ਸਿੰਘ, ਜੋ ਕਿ ਫ਼ਲੈਕਸ ਬੋਰਡ ਤਿਆਰ ਕਰਨ ਦਾ ਕੰਮ ਵੀ ਕਰਦੇ ਹਨ, ਨੇ ਆਪਣੀ ਦਿਲਚਸਪੀ ਭੂਤਵਾੜਾ ਫ਼ਾਊਂਡੇਸ਼ਨ ਦੇ ਕਾਰਕੁੰਨਾਂ ਦੇ ਵਟਸਐਪ ਨੰਬਰ ਲੈਣ ਵਿੱਚ ਵੀ ਦਿਖਾਈ ਤਾਂ ਜੋ ਉਹ ਭਵਿੱਖ ਵਿੱਚ ਵੀ ਤਰੁੱਟੀ ਰਹਿਤ ਬੋਲੀ ਅਤੇ ਲਿਪੀ ਦੀ ਵਰਤੋਂ ਕਰ ਸਕਣ।ਮਨਦੀਪ ਮਕੈਨੀਕਲ ਵਰਕਸ ਦੇ ਪ੍ਰਬੰਧਕ ਸ. ਜਰਨੈਲ ਸਿੰਘ, ਚੀਮਾ ਫ਼ਲੈਕਸ ਪ੍ਰਿੰਟਰਜ਼ ਦੇ ਮਾਲਕ ਗੋਬਿੰਦ ਸਿੰਘ ਦੁੱਲਟ, ਮਠਾੜੂ ਐਗਰੀਕਲਚਰਲ ਵਰਕਸ਼ੌਪ ਦੇ ਪ੍ਰਬੰਧਕ ਸ. ਗੁਰਦੇਵ ਸਿੰਘ, ਗਹੀਰ ਮਕੈਨੀਕਲ ਵਰਕਜ਼ ਦੇ ਸੰਦੀਪ ਸਿੰਘ ਆਦਿ ਨੇ ਬੋਲੀ ਦੀ ਸਹੀ ਵਰਤੋਂ ਸਬੰਧੀ ਭਰਪੂਰ ਉਤਸ਼ਾਹ ਵਿਖਾਇਆ ਅਤੇ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਉੁਨ੍ਹਾਂ ਤਹੱਈਆ ਕੀਤਾ ਕਿ ਉਹ ਸੰਸਥਾ ਅਤੇ ਹੋਰ ਮਾਹਿਰਾਂ ਨਾਲ ਰਾਬਤਾ ਰੱਖਦੇ ਹੋਏ ਮਾਂ ਬੋਲੀ ਦੀ ਸੇਵਾ ਦੇ ਪੱਖ ਨੂੰ ਵੀ ਨਿਭਾਉਂਦੇ ਰਹਿਣਗੇ।ਇਸ ਮੁਹਿੰਮ ਦੌਰਾਨ ਤਿੰਨ ਚਾਰ ਅਦਾਰੇ ਅਜਿਹੇ ਸਨ, ਜਿਨ੍ਹਾਂ ਦੇ ਬੋਰਡਾਂ ਵਿੱਚ ਕੋਈ ਵੀ ਤਰੁੱਟੀ ਨਹੀਂ ਸੀ। ਇਨ੍ਹਾਂ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਸੰਸਥਾ ਵੱਲੋਂ ਪ੍ਰਸੰਸਾ ਚਿੱਠੀਆਂ ਜਾਰੀ ਕੀਤੀਆਂ ਜਾਣਗੀਆਂ।

Related posts

ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਨੇ ਮੁੜ ਚੁੱਕਿਆ ‘ਆਪ’ ਦਾ ਝਾੜੂ

qaumip

ਮਾਸੂਮ ਭੈਣ ਭਰਾ ਬਲੀ ਕਾਂਡ ਦੇ ਮੁਖੀ ਦੋਸ਼ੀ ਤਾਂਤਰਿਕ ਨੇ ਮਾਰੀ 15 ਲੱਖ ਦੀ ਠੱਗੀ, ਮੁਕੱਦਮਾ ਦਰਜ਼

qaumip

42 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ ਵਾਰਡ ਨੰਬਰ 44 ਦੇ ਡਰਾਣਾ ਰੋਡ ਦਾ ਨਿਰਮਾਣ ਕਾਰਜ : ਅਰੋੜਾ

qaumip

*ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਵਾਪਸ ਕਰਾਉਣ ਲਈ ਸੰਘਰਸ਼ ਤੇਜ ਹੋਵੇਗਾ -ਕਿਸਾਨ ਜਥੇਬੰਦੀਆਂ* *ਕਿਸਾਨ ਕਾਲੀ ਦੀਵਾਲੀ ਮਨਾਉਣਗੇ ਪੱਕੇ ਮੋਰਚੇ ਵਿੱਚ ਕਾਲੀਆਂ ਝੰਡੀਆਂ ਮਸਾਲਾ ਜਲਾ ਕੇ ਕਰਨਗੇ ਰੋਸ ਮਾਰਚ — ਕਿਸਾਨ ਜੱਥੇਬੰਦੀਆਂ*

qaumip

ਵਿਦਿਆਰਥੀ -ਵਰਗ ਦੀਆ ਅਣਗਹਿਲੀਆਂ ਖੁਦ ਦੇ ਭਵਿੱਖ ਨਾਲ ਖਿਲਵਾੜ

qaumip

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਚੀਮਾਂ ਮੰਡੀ ਵਿਖੇ ਮੁਕੰਮਲ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ਼ ਪ੍ਗਟ ਕੀਤਾ ਗਿਆ

qaumip

Leave a Comment