24.3 C
New York
June 22, 2021
Bathinda-Mansa Punjab

ਡਾ. ਮਨੋਜ਼ ਮੰਜੂ ਬਾਲਾ ਨੇ ਦਿੱਲੀ ਦੇ ਟੀਕਰੀ ਬਾਰਡਰ ਤੇ ਲਵਾਈ ਤੇ ਲੰਗਰ ਦੀ ਸੇਵਾ ਵੀ ਕੀਤੀ

 

ਮਾਨਸਾ ( ਤਰਸੇਮ ਸਿੰਘ ਫਰੰਡ ) ਖੇਤੀ ਕਾਲ਼ੇ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਡਾਕਟਰ ਮਨੋਜ਼ ਮੰਜੂ ਬਾਲਾ ਨੇ ਦਿੱਲੀ ਦੇ ਟੀਕਰੀ ਵਾਡਰ ਹਾਜ਼ਰੀ ਲਵਾਈ । ਉਹਨਾਂ ਕਿਹਾ ਕਿ ਸਾਡੇ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਲਈ ਦਿੱਲੀ ਦੇ ਬਾਰਡਰਾ ਤੇ ਦਿਨ ਰਾਤ ਐਨੀ ਠੰਡ ਵਿਚ ਸੰਘਰਸ਼ ਕਰ ਰਿਹਾ ਹੈ। ਕੇਂਦਰ ਦੀ ਮੋਦੀ ਹੰਕਾਰੀ ਸਰਕਾਰ ਕਾਲੇ ਖੇਤੀ ਕਾਨੂੰਨ ਲਿਆ ਕੇ ਦੇਸ਼ ਦੇ ਅੰਨਦਾਤਾ ਨੂੰ ਭਿਖਾਰੀ ਬਣਾਉਣਾ ਚਾਹੁੰਦੀ ਹੈ, ਮੋਦੀ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਜਿੱਥੇ ਪੂਰੇ ਦੇਸ਼ ਅਤੇ ਬਾਹਰਲੇ ਮੁਲਕਾਂ ਦੇ ਲੋਕ ਦੇਸ਼ ਦੇ ਅੰਨਦਾਤਾ ਦੀ ਮੱਦਦ ਕਰ ਰਹੇ ਹਨ।ਅੱਜ ਟਿਕਰੀ ਬਾਰਡਰ ਤੇ ਚੱਲ ਰਹੇ ਸੰਘਰਸ਼ ਵਿੱਚ ਹਾਜ਼ਰੀ ਲਗਵਾਈ ਅਤੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦੀ ਹਾਂ।ਦੇਸ਼ ਦੇ ਅੰਨਦਾਤਾ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ ਅਤੇ ਦੇਸੀ ਘਿਓ ਅਤੇ ਸਰੋਂ ਦੇ ਸਾਘ ਦੇ ਲੰਗਰ ਦੀ ਸੇਵਾ ਕੀਤੀ ਗਈ । ਉਹਨਾਂ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਖੇਤੀ ਕਾਲ਼ੇ ਕਾਨੂੰਨ ਵਾਪਿਸ ਨਹੀਂ ਲੈਂਦੀ ਕਿਸਾਨਾਂ ਨਾਲ ਮੋਢੇ ਨਾਲ਼ ਮੋਢਾ ਲਾਕੇ ਖੜਾਗੇ ।

Related posts

ਪੰਜਾਬ ‘ਚ ‘ਬਰਡ ਫਲੂ’ ਦੀ ਪੁਸ਼ਟੀ ਮਗਰੋਂ ਲਿਆ ਗਿਆ ਅਹਿਮ ਫ਼ੈਸਲਾ

qaumip

ਫੇਸਬੁੱਕ ਨੂੰ ਦਿੱਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਚੇਤਾਵਨੀ

qaumip

ਪੰਜਾਬ ”ਚ ਬੁੱਧਵਾਰ ਨੂੰ ਕੋਰੋਨਾ ਕਾਰਣ 208 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ

qaumip

ਕਿਸਾਨ ਜਥੇਬੰਦੀਆ ਨੇ ਮੋਦੀ ਦਾ ਪੁਤਲਾ ਫੂਕ ਕੇ ਕਾਲਾ ਦੁਸਿਹਰਾ ਮਨਾਇਆ

qaumip

ਸਸਟੇਨੇਬਲ ਖੇਤੀ ਨੂੰ ਕਾਮਯਾਬ ਕਰ ਇੱਕ ਮਿਸਾਲ ਬਣਿਆ ਕਿਸਾਨ ਜਗਦੀਪ ਸਿੰਘ – ਡਿਪਟੀ ਕਮਿਸ਼ਨਰ

qaumip

ਲੁਧਿਆਣਾ ‘ਚ ਦੁਸਹਿਰੇ ਮੌਕੇ ਤੇ ਹੋਇਆ ਧਮਾਕਾ

qaumip

Leave a Comment