20.4 C
New York
May 16, 2021
Latest News National

ਸਡ਼ਕ ਹਾਦਸਿਆਂ ’ਚ ਔਰਤ ਸਣੇ 2 ਦੀ ਮੌਤ

ਜਾਣਕਾਰੀ ਮੁਤਾਬਕ ਪੇਸ਼ੇ ਤੋਂ ਟਰੱਕ ਡਰਾਈਵਰ ਕੁਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਬੀਤੀ ਰਾਤ ਸਾਈਕਲ ’ਤੇ ਆਲਮਗਡ਼੍ਹ ਵੱਲੋਂ ਆ ਰਿਹਾ ਸੀ ਕਿ ਰਸਤੇ ’ਚ ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸਡ਼ਕ ’ਤੇ ਡਿੱਗ ਕੇ ਜ਼ਖਮੀ ਹੋ ਗਿਆ। ਬੇਸੁਧ ਪਿਆ ਦੇਖ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ ਅਤੇ ਪਰਿਵਾਰ ਵਾਲੇ ਉਸਦਾ ਮੁੱਢਲਾ ਇਲਾਜ ਕਰਵਾ ਕੇ ਘਰ ਲੈ ਗਏ ਪਰ ਸ਼ਨੀਵਾਰ ਸਵੇਰੇ ਉਸਦੀ ਮੌਤ ਹੋ ਗਈ। ਇੱਧਰ ਥਾਣਾ ਸਦਰ ਦੇ ਏ. ਐੱਸ. ਆਈ. ਗੁਰਮੇਲ ਨੇ ਉਸਦੇ ਭਤੀਜੇ ਅਮਨਦੀਪ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਹੈ।

 

ਇਸੇ ਤਰ੍ਹਾਂ ਗੋਬਿੰਦਗਡ਼੍ਹ ਲਿੰਕ ਰੋਡ ’ਤੇ ਮੋਟਰਸਾਈਕਲ ਸਵਾਰ ਦਾ ਮੋਟਰਸਾਈਕਲ ਖੱਡੇ ’ਚ ਡਿੱਗਣ ਕਾਰਣ ਔਰਤ ਦੀ ਮੌਤ ਹੋ ਗਈ ਅਤੇ ਉਸਦਾ ਪਤੀ ਵਾਲ-ਵਾਲ ਬੱਚ ਗਿਆ। ਜਾਣਕਾਰੀ ਮੁਤਾਬਕ ਰਾਣੀ ਪਤਨੀ ਮਦਨ ਲਾਲ ਅਾਪਣੇ ਪਤੀ ਦੇ ਨਾਲ ਮੋਟਰਸਾਈਕਲ ’ਤੇ ਗੋਬਿੰਦਗਡ਼੍ਹ ਵੱਲ ਜਾ ਰਹੇ ਸਨ ਕਿ ਲਿੰਕ ਰੋਡ ’ਤੇ ਅਚਾਨਕ ਕੁੱਤਾ ਸਾਹਮਣੇ ਆਉਣ ਕਾਰਣ ਇਸ ਰੋਡ ’ਤੇ ਬਣੇ ਵੱਡੇ-ਵੱਡੇ ਖੱਡਿਆਂ ’ਚ ਜਾ ਟਕਰਾਇਆ, ਜਿਸ ਨਾਲ ਰਾਣੀ ਮੋਟਰਸਾਈਕਲ ਤੋਂ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਲੋਕਾਂ ਨੇ ਪ੍ਰਸ਼ਾਸਨ ਤੋਂ ਗੋਬਿੰਦਗਡ਼੍ਹ ਲਿੰਕ ਰੋਡ ’ਤੇ ਗਹਿਰੇ ਖੱਡਿਆਂ ਨੂੰ ਭਰਨ ਦੀ ਮੰਗ ਕੀਤੀ ਹੈ।

Related posts

ਨਵਜੋਤ ਸਿੱਧੂ ਬੋਲੇ- ਪੂਰੀ ਦੁਨੀਆ ‘ਚ ਸੁਣਾਈ ਦੇ ਰਹੀ ਕਿਸਾਨਾਂ ਦੀ ‘ਗਰਜ’

qaumip

ਸੈਨੀਟਾਈਜ਼ਰ ਦਾ ਰਿਕਾਰਡ ਉਤਪਾਦਨ, ਸਰਕਾਰ ਨੇ 137 ਕਰੋੜ ਰੁਪਏ ਦੀ ਕੀਤੀ ਕਮਾਈ

qaumip

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਗਣਤੰਤਰ ਦਿਵਸ ਤੇ ਸਿੱਖਿਆ ਮੰਤਰੀ ਨੂੰ ਘਿਰਾਓ ਦਾ ਐਲਾਨ

qaumip

ਭਾਜਪਾ ”ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ

qaumip

ਸਾਪਿੰਗ ਮਾਲ “ਈ ਜੀ ਡੇ”ਤੋਂ ਨੂੰ ਵੀ ਲਾਇਆ ਤਾਲਾ….

qaumip

ਦੀਵਾਲੀ ਦੇ ਮੱਦੇ ਨਜ਼ਰ ਪੁਲਿਸ ਨੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਕਢਿੱਆ ਪੁਲਿਸ ਮਾਰਚ

qaumip

Leave a Comment