20.4 C
New York
May 17, 2021
Delhi Latest News

ਵੱਡੀ ਖ਼ਬਰ: ਕਿਸਾਨ ਆਗੂਆਂ ਨੇ ਤੈਅ ਕੀਤਾ ਕੇਂਦਰ ਨਾਲ ਬੈਠਕ ਦਾ ਸਮਾਂ ਅਤੇ ਤਾਰੀਖ਼

ਨਵੀਂ ਦਿੱਲੀ— ਕੇਂਦਰ ਸਰਕਾਰ ਵਲੋਂ ਭੇਜੀ ਗਈ ਦੂਜੀ ਚਿੱਠੀ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਮੰਥਨ ਕੀਤਾ। ਮੰਥਨ ਤੋਂ ਬਾਅਦ ਆਖ਼ਰਕਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਮਾਂ ਅਤੇ ਤਾਰੀਖ਼ ਮਿੱਥ ਲਈ ਹੈ। ਕਿਸਾਨ 29 ਦਸੰਬਰ 2020 ਨੂੰ ਵਿਗਿਆਨ ਭਵਨ ’ਚ ਸਵੇਰੇ 11.00 ਵਜੇ ਬੈਠਕ ਕਰਨਗੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖੇਤੀ ਮੰਤਰਾਲਾ ਨੂੰ ਇਸ ਬਾਬਤ ਚਿੱਠੀ ਵੀ ਭੇਜੀ ਹੈ।

ਦੱਸ ਦੇਈਏ ਕਿ ਦਿੱਲੀ ਦੀ ਸਿੰਘੂ ਸਰਹੱਦ ’ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬੈਠਕ ਕੀਤੀ। ਇਸ ਬੈਠਕ ’ਚ ਕੇਂਦਰ ਵਲੋਂ ਭੇਜੀ ਗਈ ਚਿੱਠੀ ’ਚ ਵਿਚਾਰ-ਚਰਚਾ ਕੀਤੀ ਗਈ। ਜਿਸ ਤੋਂ ਬਾਅਦ ਕਿਸਾਨਾਂ ਜਥੇਬੰਦੀਆਂ ਦੇ ਆਗੂਆਂ ਨੇ ਇਹ ਫ਼ੈਸਲਾ ਲਿਆ ਹੈ ਕਿ ਉਹ ਸਰਕਾਰ ਨਾਲ ਗੱਲਬਾਤ ਲਈ ਤਿਆਰ ਹੈ ਪਰ ਉਹ ਅਜੇ ਵੀਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ’ਤੇ ਅੜੇ ਹੋਏ ਹਨ।

ਕਿਸਾਨ ਆਗੂਆਂ ਨੇ 4 ਸੂਤਰੀ ਏਜੰਡਾ ਸਰਕਾਰ ਨੂੰ ਭੇਜਿਆ ਹੈ-

 

1. ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਅਪਣਾਈ ਜਾਣ ਵਾਲੀ ਕ੍ਰਿਆਵਿਧੀ

 

2. ਸਾਰੇ ਕਿਸਾਨਾਂ ਅਤੇ ਖੇਤੀਬਾੜੀ ਵਸਤੂਆਂ ਲਈ ਰਾਸ਼ਟਰੀ ਕਿਸਾਨ ਕਮਿਸ਼ਨ ਦੁਆਰਾ ਸੁਝਾਏ ਲਾਭਦਾਇਕ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਦੀ ਪ੍ਰਕਿਰਿਆ ਅਤੇ ਵਿਵਸਥਾ

 

3. ਰਾਸ਼ਟਰੀ ਰਾਜਧਾਨੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਲਈ ਆਰਡੀਨੈਂਸ, 2020 ਵਿਚ ਸੋਧਾਂ ਜੋ ਕਿ ਕਿਸਾਨਾਂ ਨੂੰ ਜ਼ੁਰਮਾਨੇ ਤੇ ਸਜ਼ਾ ਦੀਆਂ ਧਾਰਾਵਾਂ ਤੋਂ ਬਾਹਰ ਕੱਢਣ ਲਈ ਜ਼ਰੂਰੀ ਹਨ

 

4. ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ‘ਬਿਜਲੀ ਸੋਧ ਬਿੱਲ 2020’ ਦੇ ਖਰੜੇ ਵਿਚ ਲੋੜੀਂਦੀਆਂ ਤਬਦੀਲੀਆਂ

Related posts

ਪਠਲਾਵਾ ਸੰਸਥਾ ਵੱਲੋ ਬਹਿਰਾਮ ਟੋਲ ਪਲਾਜ਼ਾ ਤੇ ਲੰਗਰ ਲਗਾਇਆ ਗਿਆ

qaumip

*ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੀ ਵਾਪਸ ਕਰਾਉਣ ਲਈ ਸੰਘਰਸ਼ ਤੇਜ ਹੋਵੇਗਾ -ਕਿਸਾਨ ਜਥੇਬੰਦੀਆਂ* *ਕਿਸਾਨ ਕਾਲੀ ਦੀਵਾਲੀ ਮਨਾਉਣਗੇ ਪੱਕੇ ਮੋਰਚੇ ਵਿੱਚ ਕਾਲੀਆਂ ਝੰਡੀਆਂ ਮਸਾਲਾ ਜਲਾ ਕੇ ਕਰਨਗੇ ਰੋਸ ਮਾਰਚ — ਕਿਸਾਨ ਜੱਥੇਬੰਦੀਆਂ*

qaumip

ਕੋਰੋਨਾ ਵੈਕਸੀਨ ਦੇ ਚੋਣਾਂ ਮਗਰੋਂ ਐਲਾਨ ਤੋਂ ਭੜਕੇ ਟਰੰਪ

qaumip

ਪਸ਼ਚਾਤਾਪ ਲਈ ਕੌਰ ਬ੍ਰਿਗੇਡ ਨੇ ਕੀਤੇ 59 ਸਹਿਜ ਪਾਠ

qaumip

ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਪ੍ਰਭਾਵਿਤ ਹੋਇਆ ਹੈਦਰਾਬਾਦ

qaumip

ਕੈਨੇਡਾ ”ਚ ਕਿਸਾਨੀ ਜੱਥੇਬੰਦੀਆਂ ਦੇ ਹੱਕ ”ਚ ਫਿਰ ਹੋਏ ਮੁਜ਼ਾਹਰੇ

qaumip

Leave a Comment