27.9 C
New York
July 31, 2021
Bathinda-Mansa Latest News National News Other cities Punjab Sangrur Sangrur-Barnala

ਲੋਕ ਇਨਸਾਫ਼ ਪਾਰਟੀ ਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਸਾੜੀ ਕੇਂਦਰ ਸਰਕਾਰ ਦੀ ਅਰਥੀ– ਰਾਏਪੁਰ, ਹਰਪ੍ਰੀਤ

ਮਾਨਸਾ  26 ਮਈ ( ਤਰਸੇਮ ਸਿੰਘ ਫਰੰਡ ) ਅੱਜ ਕਿਸਾਨੀ ਸੰਘਰਸ਼ ਨੂੰ ਦਿੱਲੀ ਦੀਆਂ ਹੱਦਾਂ ਉਤੇ ਕਾਲੇ ਕਾਨੂੰਨਾ ਨੂੰ ਵਾਪਸ ਕਰਵਾਉਣ ਲਈ ਸਾਤਮਈ ਤਰੀਕੇ ਨਾਲ ਜੱਦੋਜਹਿਦ ਕਰਦਿਆਂ 6 ਮਹੀਨੇ ਹੋ ਗਏ ਹਨ ਅਤੇ ਕੇਂਦਰ ਦੀ ਤਾਨਾਸ਼ਾਹੀ ਭਾਜਪਾ ਸਰਕਾਰ ਨੇ ਵੀ 7 ਸਾਲ ਆਪਣੇ ਸ਼ਾਸਨ ਕਾਲ ਦੇ ਪੂਰੇ ਕਰ ਲਏ ਹਨ।ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਕਰਦਿਆਂਲੋਕ ਇਨਸਾਫ਼ ਪਾਰਟੀ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਤੇ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਮੁੱਖ ਬੁਲਾਰਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਹਾਂ। ਇਸ ਕਰਕੇ ਅੱਜ ਅਸੀਂ ਆਪਣੇ ਘਰਾਂ ਅਤੇ ਵਹੀਕਲਾਂ ਉਤੇ ਕਾਲੇ ਝੰਡੇ ਲਗਾਏ ਹਨ ਅਤੇ ਹੁਣ ਖੋਖਰ ਰੋਡ ਮਾਨਸਾ ਵਿੱਚ ਭਾਜਪਾ ਦੀ ਮੋਦੀ ਸਰਕਾਰ ਦੀ ਅਰਥੀ ਵੀ ਸਾੜੀ ਹੈ। ਰਾਏਪੁਰ ਨੇ ਕਿਹਾ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਹੁਣ ਸਾਨੂੰ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਜਾਗਰੂਕ ਕਰਕੇ ਵੱਡੇ ਕਾਫਲਿਆਂ ਦੇ ਰੂਪ ਵਿੱਚ ਲੋਕਾਂ ਨੂੰ ਦਿੱਲੀ ਦੀਆਂ ਹੱਦਾਂ ਉਤੇ ਭੇਜਣ ਲਈ ਤੱਤਪਰ ਹੋਣਾ ਚਾਹੀਦਾ ਹੈ। ਤਾਂ ਜੋ ਝੋਨੇ ਦੀ ਬਿਜਾਈ ਤੋਂ ਪਹਿਲਾਂ ਇੱਕ ਵਾਰ ਫ਼ੇਰ ਦਿੱਲੀ ਦੀਆਂ ਹੱਦਾਂ ਉਤੇ ਕਿਸਾਨਾਂ ਦੇ ਇਕੱਠ ਨੂੰ ਵੱਡਾ ਕਰ ਸਕੀਏ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਇਹ ਸੰਘਰਸ਼ ਕਿਸਾਨਾਂ ਦਾ ਇਮਤਿਹਾਨ ਲੈ ਰਿਹਾ ਹੈ। ਜਿੱਥੇ ਇੱਕ ਪਾਸੇ ਤਾਂ ਸਰਕਾਰਾਂ ਕਿਸਾਨਾਂ ਨੂੰ ਕਦੇ ਅੱਤਵਾਦੀ ਕਹਿਕੇ, ਕਦੇ ਨਕਸਲੀਏ ਕਹਿਕੇ, ਕਦੇ ਕਰੋਨਾ ਫੈਲਾਉਂਣ ਦਾ ਦੋਸ ਲਾਉਦੀਆਂ ਹਨ, ਉਥੇ ਕੁਦਰਤ ਵੀ ਕਿਸਾਨਾਂ ਦਾ ਇਮਤਿਹਾਨ ਖਰਾਬ ਮੌਸਮ, ਝੱਖੜ, ਹਨੇਰੀਆਂ ਅਤੇ ਭਾਰੀ ਮੀਂਹ ਰਾਹੀਂ ਲੈ ਰਹੀ ਹੈ। ਪਰ ਮੇਰੇ ਕਿਸਾਨਾਂ ਦਾ ਜਜਬਾ ਦੇਖਣਯੋਗ ਹੈ। ਕਿਸਾਨਾਂ ਦੇ ਹੋਂਸਲੇ ਅੱਜ ਵੀ ਬੁਲੰਦ ਹਨ। ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ, ਉਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ। ਰਾਏਪੁਰ ਨੇ ਕਿਹਾ ਕਿ ਅੱਜ ਪੂਰੇ ਭਾਰਤ ਵਿੱਚ, ਪੰਜਾਬ ਵਿੱਚ ਤੇ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਰੋਸ ਵੱਜੋ ਕੇਂਦਰ ਸਰਕਾਰ ਦੀ ਅਰਥੀ ਸਾੜੀ ਅਤੇ ਜਲਦੀ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਸਾਰੀਆਂ ਜਥੇਬੰਦੀਆਂ ਨੇ ਮੰਗ ਕੀਤੀ। ਮਾਨਸਾ ਹਲਕਾ ਇਚਾਰਜ ਮਿਸਤਰੀ ਹਰਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਨੇ ਕਿਹਾ ਕਿ ਜੇਕਰ ਕਿਸਾਨਾਂ ਕੋਲ ਜਮੀਨ ਹੀ ਨਾ ਰਹੀ ਤਾਂ ਵਪਾਰੀ ਵਰਗ, ਦੁਕਾਨਦਾਰ ਅਤੇ ਹਰੇਕ ਕਿੱਤੇ ਦੇ ਲੋਕਾਂ ਨੂੰ ਜਿਉਣਾ ਮੁਸ਼ਕਿਲ ਹੋ ਜਾਵੇਗਾ। ਲੋਕ ਰੋੜ ਤੇ ਆ ਜਾਣਗੇ। ਮੱਧ ਵਰਗ ਤੇ ਗਰੀਬ ਵਰਗ ਕਚੂੰਬਰ ਤਾਂ ਕਰੋਨਾ ਨੇ ਹੀ ਕੱਢ ਦਿੱਤਾ ਹੈ। ਹੁਣ ਤਾਂ ਲੋਕ ਦੋ ਡੰਗ ਦੀ ਰੋਟੀ ਦੇ ਵੀ ਮੁਹਤਾਜ਼ ਨੇ। ਕੇਂਦਰ ਸਰਕਾਰ ਦੀ ਅਰਥੀ ਸਾੜਨ ਵੇਲੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੋਂ ਇਲਾਵਾ ਮਿਸਤਰੀ ਹਰਪ੍ਰੀਤ ਸਿੰਘ, ਜਨਕ ਰਾਜ ਉਡਤ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਗਾਗੋਵਾਲੀਆ, ਤਾਰੀ ਸਿੰਘ ਖਾਲਸਾ, ਪੰਮੂ, ਕੀਰਤ, ਗੈਵੀ, ਖੁਸਪਰੀਤ ਸਿੰਘ ਆਦਿ ਹਾਜਰ ਸਨ।

Related posts

ਭਾਜਪਾ ”ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ

qaumip

ਸਮੂਹ ਸ਼ਹਿਰਾਂ ਤੇ ਕਸਬਿਆਂ ‘ਚ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ ਜਾਰੀ-ਜ਼ਿਲਾ ਮੈਜਿਸਟੇ੍ਰਟ ਬਾਹਰੀ ਸਮਾਜਿਕ ਇਕੱਠ ‘ਚ 250 ਤੇ ਅੰਦਰੂਨੀ ‘ਚ 100 ਵਿਅਕਤੀ ਹੋ ਸਕਣਗੇ ਸ਼ਾਮਲ

qaumip

ਕਿਸਾਨ ਜਥੇਬੰਦੀਆ ਨੇ ਮੋਦੀ ਦਾ ਪੁਤਲਾ ਫੂਕ ਕੇ ਕਾਲਾ ਦੁਸਿਹਰਾ ਮਨਾਇਆ

qaumip

ਸੀਬੀਐੱਸਈ ਨੇ 12ਵੀਂ ਦੇ ਅੰਕਾਂ ਸਬੰਧੀ 13 ਮੈਂਬਰੀ ਕਮੇਟੀ ਬਣਾਈ

qaumip

ਪਿੰਡ ਨੈਣੋਵਾਲ ਧੁੱਗੇ ਵਿਖੇ ਹੋਈ ਪੰਥਕ ਅਕਾਲੀ ਲਹਿਰ ਦੀ ਮੀਟਿੰਗ

qaumip

ਇੰਡੀਆ ਗੇਟ ‘ਤੇ ਪਹੁਚੇ ਕਿਸਾਨ, ਪੁਲਿਸ ਨੂੰ ਭਾਜੜਾਂ, ਦਿੱਲੀ ’ਚ ਹਾਈ ਅਲਰਟ

qaumip

Leave a Comment