24.3 C
New York
June 22, 2021
Bathinda-Mansa Latest News Punjab

ਸਹਾਇਤਾ ਗਰੁੱਪ ਲੁਧਿਆਣਾ ਨੇ ਲੋੜਵੰਦ 80 ਪਰਿਵਾਰਾਂ ਨੂੰ ਵੰਡੇ ਗਰਮ ਕੱਪੜੇ

 

ਮਾਨਸਾ  : ਸੰਸਥਾ ਸਹਾਇਤਾ ਗਰੁੱਪ ਲੁਧਿਆਣਾ ਵੱਲੋਂ ਸੰਸਥਾ ਰਾਹੀ ਮੁਫ਼ਤ ਸਿੱਖਿਆ ਲੈ ਰਹੇ ਬੱਚਿਆਂ ਦੀਆ ਮਾਤਾਵਾਂ ਨੂੰ ਪਿੰਡ ਅਕਲੀਆ, ਜੋਗਾ, ਰੱਲਾ, ਰੜ੍ਹ ਬੁਰਜ ਰਾਠੀ ਆਦਿ ਪਿੰਡਾਂ ਵਿੱਚ ਕੋਟੀਆ ਅਤੇ ਸ਼ਾਲ ਵੰਡੇ ਗਏ। ਗਰੁੱਪ ਦੇ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਸਹਾਇਤਾ ਗਰੁੱਪ ਦੇ ਸਰਪ੍ਰਸਤ ਡਾ. ਹਰਕੇਸ਼ ਸਿੰਘ ਸੰਧੂ (ਯੂ.ਐਸ.ਏ.) ਤੇ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਦੀ ਟੀਮ ਵੱਲੋਂ ਪੰਜਾਬ ਵਿੱਚ ਵੱਖ—ਵੱਖ ਪਿੰਡਾਂ ਦੇ ਸੈਂਕੜੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਈ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਇਸ ਮਦਦ ਰਾਹੀ ਪੂਰੇ ਸਾਲ ਦੀ ਪੜ੍ਹਾਈ ਫੀਸ ਦੇ ਨਾਲ—ਨਾਲ ਸਕੂਲੀ ਵਰਦੀਆ, ਕਿਤਾਬਾਂ, ਟਰਾਂਸਪੋਰਟ ਆਦਿ ਦਾ ਬਣਦਾ ਸਾਰਾ ਖਰ਼ਚਾ ਸੰਸਥਾ ਵੱਲੋਂ ਦਿੱਤਾ ਜਾਂਦਾ ਹੈ ਅਤੇ ਸਰਦ ਰੁੱਤ ਨੂੰ ਦੇਖਦਿਆ ਬੱਚਿਆਂ ਨੂੰ ਬੂਟ, ਜਰਾਬਾਂ, ਕੋਟੀਆ ਤੇ ਵਰਦੀਆ ਵੰਡੀਆ ਜਾਂਦੀਆ ਹਨ, ਉੱਥੇ ਹੀ ਅੱਜ ਬੱਚਿਆਂ ਦੇ ਪਰਿਵਾਰਾਂ ਦੀ ਮਦਦ ਲਈ ਬੱਚਿਆਂ ਦੀਆ 80 ਮਾਤਾਵਾਂ ਨੂੰ ਕੋਟੀਆ ਅਤੇ ਸ਼ਾਲ ਵੰਡੇ ਗਏ ਹਨ, ਤਾ ਜੋ ਇਹਨਾਂ ਲੋੜਵੰਦ ਪਰਿਵਾਰਾਂ ਨੂੰ ਸਰਦ ਰੁੱਤ ਚੋਂ ਪ੍ਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ।ਉਧਰ ਪਰਿਵਾਰਾਂ ਨੇ ਸਹਾਇਤਾ ਗਰੁੱਪ ਦਾ ਸਮੇਂ—ਸਮੇਂ ਕੀਤੀ ਜਾ ਰਹੀ ਮਦਦ ਲਈ ਧੰਨਵਾਦ ਕੀਤਾ।ਇਸ ਮੌਕੇ ਮਦਨ ਲਾਲ ਕੁਸਲਾ , ਮਾਸਟਰ ਅਜਮੇਰ ਸਿੰਘ ਤੇ ਨਾਇਬ ਸਿੰਘ, ਗਲੋਬਲ ਅਕੈਡਮੀ ਅਕਲੀਆ ਦੇ ਚੇਅਰਮੈਨ ਰਾਜ ਕੁਮਾਰ ਸ਼ਰਮਾ, ਸੁਨੀਤਾ ਰਾਣੀ, ਜਗਦੇਵ ਸਿੰਘ ਮਾਨ, ਬਲਜੀਤ ਸਿੰਘ ਅਕਲੀਆ, ਗੋਪਾਲ ਅਕਲੀਆ, ਜਸਵੀਰ ਸਿੰਘ ਸੀਰੂ, ਡਾ. ਗੁਰਦੀਪ ਸਿੰਘ ਅਕਲੀਆ ਆਦਿ ਹਾਜ਼ਰ ਸਨ।

Related posts

ਹਰ ਮ੍ਰਿਤਕ ਦਾ ਸੰਸਕਾਰ ਮੁਫਤ ਹੋਣਾ ਚਾਹੀਦਾ ਹੈ : ਬਾਲੀ

qaumip

ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਅਖੰਡ ਜਾਪ ਦੌਰਾਨ ਅਰਦਾਸ ਕਰਕੇ ਸ਼ਰਧਾਂਜਲੀ ਭੇਂਟ ਕੀਤੀ।

qaumip

ਕੋਰੋਨਾ ਸੰਕਟ ਨਾਲ ਨਜਿੱਠਣ ਲਈ ਮੰਤਰੀਆ ਦੀ ਜ਼ਿਲ੍ਹੇਵਾਰ ਡਿਊਟੀਲਗਾਉਣ ਮੁੱਖ ਮੰਤਰੀ – ਸੁਖਬੀਰ ਸਿੰਘ ਬਾਦਲ

qaumip

ਪੰਜਾਬ ਦੀ ਹੋਂਦ ਬਚਾਉਣ ਦਾ ਘੋਲ਼ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਚੀਮਾ ਮੰਡੀ ‘ਚ ਸਹੀ ਪੰਜਾਬੀ ਵਰਤੋਂ ਦੀ ਮੁਹਿੰਮ

qaumip

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਕੋਲ ਬਣ ਰਹੀਆਂ ਹਨ ਗੈਰਕਾਨੂੰਨੀ ਕਲੋਨੀਆਂ, ਕੋਈ ਵੀ ਅਧਿਕਾਰੀ ਨਹੀਂ ਲੈ ਰਿਹਾ ਜਿੰਮੇਵਾਰੀ ਅਤੇ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ।

qaumip

ਰੱਬਾ ਵੀਰ ਦੇਈਂ

qaumip

Leave a Comment