24.3 C
New York
June 22, 2021
Bathinda-Mansa Punjab

ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਪਰਲਜ਼ ਕੰਪਨੀ ਵਿੱਚ ਲੱਗਿਆ ਪੈਸਾ ਲੋਕਾਂ ਨੂੰ ਨਹੀਂ ਮਿਲਿਆ -ਦਾਨਗੜ੍ਹ

 

ਮਾਨਸਾ ( ਤਰਸੇਮ ਸਿੰਘ ਫਰੰਡ ) ਪਰਲਜ਼ ਕੰਪਨੀ ਵਿੱਚ ਫਸਿਆ ਲੋਕਾਂ ਦਾ ਪੈਸਾ ਸੱਤਾਧਾਰੀ ਪਾਰਟੀ ਦੇ ਲੀਡਰਾਂ ਕਰਕੇ ਨਹੀਂ ਮਿਲ ਰਿਹਾ। ਕਿਉਂਕਿ ਪਰਲਜ਼ ਕੰਪਨੀ ਦੀਆਂ ਪਰਾਪਰਟੀਆਂ ਵੇਚ ਕੇ ਪੈਸਾ ਮਿਲਣਾ ਸੀ ਪਰ ਉਨ੍ਹਾਂ ਪਰੋਪਰਟੀਆ ਤੇ ਅੱਜ ਵੀ ਮਾਲ ਮਹਿਕਮੇ ਦੀ ਮਿਲੀ ਭੁਗਤ ਕਾਰਨ ਕੁਝ ਤਾਕਤਵਰ ਤੇ ਸੱਤਾਧਾਰੀ ਪਾਰਟੀ ਦੇ ਲੋਕਾਂ ਕਬਜ਼ਾ ਹੈ। ਅੱਜ ਇਕ ਮੀਟਿੰਗ ਆਲਮਗੀਰ ਗੁਰਦੁਆਰਾ ਸਾਹਿਬ ਵਿੱਚ ਪਰਲਜ਼ ਪੀੜਤ ਲੋਕਾਂ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇਨਸਾਨ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਕੌਮੀ ਪ੍ਰਧਾਨ ਸ.ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਇਹ ਪਰਲਜ਼ ਕੰਪਨੀ ਉਹ ਹੈ, ਜਿਸ ਨੂੰ 2002 ਵਿੱਚ ਕਾਗਰਸ ਦੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ 580 ਕਰੋੜ ਦੇ ਮੈਗਾ ਪਰੋਜੈਕਟ ਮੁਹਾਲੀ ਅਤੇ ਬਨੂੰੜ ਵਿੱਚ ਦੇ ਕੇ ਪਰਮੋਟ ਕੀਤਾ ਸੀ ਅਤੇ ਬਾਦਲ ਸਰਕਾਰ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਲਜ਼ ਵਰਡ ਕਬੱਡੀ ਕੱਪ ਕਰਵਾ ਕੇ ਪਰਮੋਟ ਕੀਤਾ ਸੀ। ਵਿਧਾਨ ਸਭਾ ਚੋਣਾਂ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਰੈਲੀਆਂ ਵਿੱਚ ਵੀ ਵਾਅਦਾ ਕੀਤਾ ਸੀ ਕਿ ਕਾਗਰਸ ਸਰਕਾਰ ਆਉਣ ਤੇ ਪਰਲਜ਼ ਕੰਪਨੀ ਵਿੱਚੋਂ ਪੈਸਾ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿਵਾਵਾਗੇ, ਮਾਨਸਾ ਅਤੇ ਬੁਢਲਾਢਾ ਚੋਣ ਰੈਲੀਆਂ ਵਿੱਚ। ਪਰ ਅਫਸੋਸ ਵਾਅਦਾ ਮੁਕਰ ਗਿਆ। ਇਸ ਕਰਕੇ ਅੱਜ ਲੋੜ ਹੈ ਪਰਲਜ਼ ਕੰਪਨੀ ਤੋਂ ਵਿਆਜ ਸਮੇਤ ਪੈਸੇ ਲੈਣ ਲਈ ਏਜੰਟਾਂ ਤੇ ਗਾਹਕਾਂ ਨੂੰ ਇਕੱਠੇ ਹੋਣ ਦੀ। ਕਿਉਂਕਿ 2022 ਵਿੱਚ ਫਿਰ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਨਿਰਮਲ ਭੰਗੂ ਅੱਜ ਵੀ ਤਾਕਤਵਰ ਅਤੇ ਸੱਤਾਧਾਰੀ ਲੋਕਾਂ ਨਾਲ ਮਿਲਕੇ ਪਰਲਜ਼ ਕੰਪਨੀ ਦੀਆਂ ਪਰੋਪਰਟੀਆ ਖੁਰਦ ਬੁਰਦ ਕਰ ਰਿਹਾ ਹੈ। ਅੰਤ ਵਿੱਚ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਮੁੱਖ ਬੁਲਾਰਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਅੱਜ ਕਿਸਾਨ ਜਥੇਬੰਦੀਆਂ ਦਾ ਦੇਸ਼ ਵਿਆਪੀ ਸਘੰਰਸ ਸਿਖਰਾਂ ਤੇ ਹੈ ਪਰ ਜੇਕਰ ਸੁਪਰੀਮ ਕੋਰਟ ਰਾਹੀਂ ਫੈਸਲਾ ਲਿਆ ਜਾਦੈ ਤਾ ਕਿਸਾਨ ਆਗੂ ਇਸ ਨੂੰ ਮੰਨਣ ਤੋਂ ਇਨਕਾਰ ਕਰਨ। ਕਿਉਂਕਿ ਪਰਲਜ਼ ਕੰਪਨੀ ਦੇ ਲੋਕਾਂ ਨੂੰ ਪੈਸੇ ਦਿਵਾਉਣ ਦਾ ਫ਼ੈਸਲਾ ਸੁਪਰੀਮ ਕੋਰਟ ਨੇ 2/2/2016 ਨੂੰ ਦੇ ਦਿਤਾ ਸੀ ਪਰ ਅੱਜ ਤੱਕ ਕਿਸੇ ਨੂੰ ਪੈਸਾ ਨਹੀਂ ਮਿਲਿਆ। ਇਸੇ ਕਰਕੇ ਕਿਸਾਨ ਆਗੂ ਸੁਚੇਤ ਰਹਿਣ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਨਵੇ ਸਾਲ ਵਿੱਚ ਪਰਲਜ਼ ਪੀੜਤ ਵੱਡਾ ਤੇ ਤਿੱਖਾ ਸਘੰਰਸ ਕਰਨ ਲਈ ਤਿਆਰ ਰਹਿਣ। ਇਸ ਮੀਟਿੰਗ ਵਿੱਚ ਮਹਿੰਦਰਪਾਲ ਸਿੰਘ ਦਾਨਗੜ੍ਹ ਤੋਂ ਇਲਾਵਾ ਦਲਬੀਰ ਸਿੰਘ ਜੰਮੂ, ਜੋਧ ਸਿੰਘ ਥਾਦੀ, ਜਸਵੀਰ ਸਿੰਘ ਬਡਿਅਾਲ, ਸਸੀ ਧੀਮਾਨ, ਬਲਜੀਤ ਕੋਰ ਸੇਖਾ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਜੱਗਾ ਸਿੰਘ ਤੰਗਰਾਲੀ, ਸੁਖਵਿੰਦਰ ਸਿੰਘ ਬਟਾਲਾ, ਸੁਖਜੀਤ ਸਿੰਘ ਭੁੱਲਰ, ਹਰਭਜਨ ਸਿੰਘ ਬੰਗੀ, ਮਨਜੀਤ ਸਿੰਘ ਤੱਬੜ, ਕਰਮਜੀਤ ਕੋਰ, ਉਮਾ ਰਾਣੀ, ਗੁਰਦੀਪ ਸਿੰਘ, ਬਲਦੇਵ ਸਿੰਘ ਕਾਲੀਆਂ, ਕੇਸੋ ਰਾਮ ਬਰੇਟਾ, ਡਾ. ਨਾਜਰ ਸਿੰਘ ਬਰੇਟਾ, ਰਸਪਾਲ ਸਿੰਘ ਗੋਰਾ ਆਦਿ 74 ਵਰਕਰ ਹਾਜ਼ਰ ਸਨ।

 

 

Related posts

ਸ.ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕਰੋਨਾ ਮਰੀਜ਼ਾਂ ਦਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁੱਫਤ ਇਲਾਜ਼ ਕਰਨ ਦੀ ਕੀਤੀ ਸੀ ਮੰਗ!

qaumip

ਕਿਸਾਨ ਜਥੇਬੰਦੀ ਨੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਖੱਟਰ ਦੀ ਅਰਥੀ

qaumip

ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ 12 ਵਾਜੇ ਤੋਂ 4 ਤੱਕ ਚੱਕਾ ਜਾਮ ਦਾ ਸੱਦਾ

qaumip

ਅੰਮ੍ਰਿਤਸਰ: ਸੰਗਤ ਕਰ ਰਹੀ ਹੈ ਜ਼ਖ਼ਮੀ ਪਾਵਨ ਸਰੂਪ ਦੇ ਦਰਸ਼ਨ

qaumip

26 ਨਵੰਬਰ ਨੂੰ ਦੇਸ਼ ਭਰ ਤੋਂ ਕਿਸਾਨ ਦਿੱਲੀ ਪਹੁੰਚਣਗੇ, ਲੱਖਾਂ ਕਿਸਾਨ ਪੰਜਾਬ ਤੋਂ ਕਰਨਗੇ ਯਾਤਰਾ, ਦੇਸ਼ ਵਿੱਚ ਕਿਸਾਨਾਂ ਵਿਰੁੱਧ ਦਰਜ਼ ਕੀਤੇ ਮੁਕੱਦਮੇ ਤੁਰੰਤ ਵਾਪਸ ਲਏ ਜਾਣ – ਡਾ. ਦਰਸ਼ਨ ਪਾਲ

qaumip

ਪੰਜਾਬ ਸਰਕਾਰ sc ਬੱਚਿਆ ਨਾਲ ਫੀਸਾਂ ਨੂੰ ਲੈ ਕੇ ਕਰ ਰਹੀ ਹੈ ਖਿਲਵਾੜ, ਇਸ ਹੁਕਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ – ਚਰਨ ਸਿੰਘ ਬਿਰਧਨੌ ।

qaumip

Leave a Comment