20.4 C
New York
May 16, 2021
Punjab Sangrur-Barnala

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਹੋਈਆਂ ਸ਼ਾਮਲ

ਸੰਗਰੂਰ -ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸੁਸਾਇਟੀ ਦੇ ਸਰਪ੍ਰਸਤ ਹਰਦੀਪ ਸਿੰਘ ਸਾਹਨੀ, ਨਰਿੰਦਰ ਪਾਲ ਸਿੰਘ ਸਾਹਨੀ, ਦਲਵੀਰ ਸਿੰਘ ਬਾਬਾ ਪ੍ਰਧਾਨ, ਰਾਜਵਿੰਦਰ ਸਿੰਘ ਲੱਕੀ, ਗੁਰਿੰਦਰ ਸਿੰਘ ਗੁਜਰਾਲ, ਹਰਵਿੰਦਰ ਸਿੰਘ ਬਿੱਟੂ, ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ ਰੇਖ ਹੇਠ ਅਤੇ ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਗੁਰਦੁਆਰਾ ਸਾਹਿਬ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਸੁੰਦਰ ਦਿੱਖ ਨਾਲ ਸਜਾਏ ਗੁਰੂ ਨਾਨਕ ਦਰਬਾਰ ਵਿੱਚ ਸਮਾਗਮ ਦੀ ਆਰੰਭਤਾ ਜੂਮ ਐਪ ਤੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ, ਟੈਕਨੀਕਲ ਪ੍ਰਬੰਧਕੀ ਟੀਮ ਦੇ ਮੁੱਖੀ ਚਰਨਜੀਤ ਪਾਲ ਸਿੰਘ ਚੰਨੀ,ਗੁਰਮੀਤ ਸਿੰਘ ਬਿੱਟੂ, ਬਲਜੋਤ ਸਿੰਘ, ਜਗਜੋਤ ਸਿੰਘ ਮੁੰਬਈ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਸ਼ਾਮਲ ਹੋਈਆਂ । ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਉਪੰਰਤ ਜਨਰਲ ਸਕੱਤਰ ਗੁਰਿੰਦਰ ਵੀਰ ਸਿੰਘ ਦੇ ਸਟੇਜ ਸੰਚਾਲਨ ਅਧੀਨ ਵਿਸ਼ਾਲ ਕੀਰਤਨ ਦਰਬਾਰ ਤੇ ਕਥਾ ਦਰਬਾਰ ਹੋਇਆ। ਜਿਸ ਦੀ ਆਰੰਭਤਾ ਛੋਟੇ ਬੱਚਿਆਂ ਪ੍ਰਭਲੀਨ ਸਿੰਘ, ਪਰੀਰੀਤ ਕੌਰ, ਤੇਗਬੀਰ ਸਿੰਘ, ਸਮਰਪ੍ਰੀਤ ਸਿੰਘ, ਹਰਮਨਪ੍ਰੀਤ ਕੌਰ, ਹਰਸਿਮਰਜੀਤ ਸਿੰਘ, ਤਰਨਜੀਤ ਸਿੰਘ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਭਾਈ ਸ਼ੁਕੀਨ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ , ਭਾਈ ਗੁਰਧਿਆਨ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਾਹਿਬ ਤੇ ਸੁਸਾਇਟੀ ਦੇ ਕੀਰਤਨੀ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ। ਭਾਈ ਮਨਪ੍ਰੀਤ ਸਿੰਘ ਜਲਾਲਾਬਾਦ ਅਤੇ ਭਾਈ ਹਰਿਅੰਮ੍ਰਿਤ ਪਾਲ ਸਿੰਘ ਭੋਗਪੁਰ ਨੇ ਗੁਰੂ ਸਾਹਿਬ ਦੇ ਜੀਵਨ, ਗੁਰਬਾਣੀ ਸੰਦੇਸ਼, ਅੰਮ੍ਰਿਤਸਰ ਦੀ ਸਥਾਪਨਾ ਦੀ ਰੌਸ਼ਨੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ। 
ਜਥਿਆਂ , ਪ੍ਰਚਾਰਕਾਂ ਤੇ ਸਹਿਯੋਗੀਆਂ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕਰਨ ਦੀ ਰਸਮ ਗੁਰਿੰਦਰ ਸਿੰਘ ਗੁਜਰਾਲ, ਹਰਦੀਪ ਸਿੰਘ ਸਾਹਨੀ, ਦਲਵੀਰ ਸਿੰਘ ਬਾਬਾ, ਰਾਜਵਿੰਦਰ ਸਿੰਘ ਲੱਕੀ, ਸੁਰਿੰਦਰ ਪਾਲ ਸਿੰਘ ਸਿਦਕੀ, ਚਰਨਜੀਤ ਪਾਲ ਸਿੰਘ, ਅਵਤਾਰ ਸਿੰਘ, ਪ੍ਰੀਤਮ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਸਤਪਾਲ ਸਿੰਘ, ਜਸਵੀਰ ਸਿੰਘ ਖਾਲਸਾ, ਜਗਜੀਤ ਸਿੰਘ ਭਿੰਡਰ, ਈਮਾਨਪ੍ਰੀਤ ਸਿੰਘ ਹਰਭਜਨ ਸਿੰਘ ਭੱਟੀ, ਅਮਰਜੀਤ ਸਿੰਘ ਪਾਹਵਾ, ਹਰਿੰਦਰ ਕੌਰ, ਸਵਰਨ ਕੌਰ, ਬਲਵੀਰ ਕੌਰ ਜੋਗਿੰਦਰ ਕੌਰ ਆਦਿ ਨੇ ਨਿਭਾਈ। ਸਮਾਗਮ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਬਾਬਾ ਸਾਹਿਬ ਦਾਸ ਸੇਵਾ ਦੱਲ, ਭਾਈ ਘਨੱਈਆ ਸੇਵਾ ਦੱਲ, ਤੋਂ ਬਿਨਾ ਭਾਈ ਸੁੰਦਰ ਸਿੰਘ, ਬਲਜਿੰਦਰ ਸਿੰਘ ਬੱਲੂ, ਗੁਰਪ੍ਰੀਤ ਸਿੰਘ ਰੂਬਲ, ਹਰੀਸ਼ ਅਰੋੜਾ, ਮਨਪ੍ਰੀਤ ਸਿੰਘ ਗੋਲਡੀ, ਦਮਨਜੀਤ ਸਿੰਘ ਮਸਤੂਆਣਾ ਸਾਹਿਬ, ਹਰਪ੍ਰੀਤ ਸਿੰਘ ਰਿੰਕੂ, ਰਾਜਿੰਦਰ ਪਾਲ ਸਿੰਘ, ਹਰਵਿੰਦਰ ਸਿੰਘ ਪੱਪੂ ,ਵਰਿੰਦਰਜੀਤ ਸਿੰਘ ਬਜਾਜ, ਗੁਰਮੀਤ ਸਿੰਘ ਟਿੰਕੂ, ਮਨਿੰਦਰ ਪਾਲ ਸਿੰਘ,ਹਰਬੰਸ ਸਿੰਘ, ਤੇਜਿੰਦਰ ਸਿੰਘ ਰਾਜੂ, ਕਮਲਜੀਤ ਕੌਰ, ਇੰਦਰਪਾਲ ਕੌਰ, ਜਤਿੰਦਰ ਕੌਰ ਕਪੂਰ, ਪਰਮਜੀਤ ਕੌਰ ਟੁਰਨਾ, ਜਗਦੀਸ਼ ਕੌਰ ਸਾਹਨੀ, ਰਘਬੀਰ ਕੌਰ, ਹਰਵਿੰਦਰ ਪਾਲ ਕੌਰ, ਸਿਮਰਨਜੀਤ ਕੌਰ ਆਦਿ ਨੇ ਵੱਖ ਵੱਖ ਸੇਵਾਵਾਂ ਨਿਭਾਉਂਦਿਆਂ ਸਹਿਯੋਗ ਦਿੱਤਾ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚੋਂ ਅਮਰਜੀਤ ਕੌਰ ਦਿੱਲੀ, ਰਣਬੀਰ ਸਿੰਘ ਹੈਦਰਾਬਾਦ, ਜਸਵੰਤ ਕੌਰ ਅੰਮ੍ਰਿਤਸਰ,ਮਨਪ੍ਰੀਤ ਸਿੰਘ ਆਸਟ੍ਰੇਲੀਆ, ਹਰਜਿੰਦਰ ਸਿੰਘ ਜੁਨੇਜਾ ਨਾਗਪੁਰ, ਮੀਤਕਮਲ ਕੌਰ ਮੁਲਾਂਪੁਰ, ਗੁਰਤੇਜ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਸਵਿੰਦਰ ਪਾਲ ਸਿੰਘ, ਸਰਬਜੀਤ ਸਿੰਘ ਵਾਲੀਆ, ਹਰਜੀਤ ਸਿੰਘ, ਤੇ ਇਸਤਰੀ ਸਤਿਸੰਗ ਸਭਾਵਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਕੌਫੀ, ਮਠਿਆਈਆਂ, ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸ੍ਰ ਨਰਿੰਦਰਪਾਲ ਸਿੰਘ ਐਡਵੋਕੇਟ ਨੇ ਸਹਿਜ ਪਾਠ ਲਹਿਰ ਬਾਰੇ ਜਾਣਕਾਰੀ ਦਿੰਦੇ ਹੋਏ ਧੰਨਵਾਦ ਕੀਤਾ।

Related posts

ਵਿਦਿਆਰਥੀ -ਵਰਗ ਦੀਆ ਅਣਗਹਿਲੀਆਂ ਖੁਦ ਦੇ ਭਵਿੱਖ ਨਾਲ ਖਿਲਵਾੜ

qaumip

ਸਿਆਸੀ ਨੇਤਾ ਤੇ ਮੁਲਾਜ਼ਮਾਂ ਲਈ ਅਲੱਗ-ਅਲੱਗ ਪੈਨਸ਼ਨ ਵਿਵਸਥਾ ਦੇ ਖ਼ਾਤਮੇ ਤੱਕ ਸੰਘਰਸ ਜਾਰੀ ਰਹੇਗਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾਂ ਕਰਨ ‘ਤੇ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਿਰ ਕੀਤਾ

qaumip

ਸਰਕਾਰੀ ਦਫ਼ਤਰਾਂ ਅੰਦਰ ਹਰ ਬੁੱਧਵਾਰ ਨੂੰ ਲੋਕ ਮਸਲਿਆ ਨੂੰ ਸੁਣਨ ਲਈ ਸਵੇਰੇ 11 ਵਜੇ ਤੋਂ 1 ਵਜੇ ਤੱਕ ਦਾ ਸਮਾਂ ਤੈਅ ਕੀਤਾ ਜਾਵੇ-ਡਿਪਟੀ ਕਮਿਸ਼ਨਰ

qaumip

ਕਿਸਾਨਾਂ ਦਾ ਵੱਡਾ ਐਲਾਨ, 5 ਨਵੰਬਰ ਨੂੰ ਘਰੋਂ ਬਾਹਰ ਨਿਕਲਣਾ

qaumip

ਵਾਲਮੀਕੀ ਰਾਮਾਇਣ ਵਿੱਚ ਲਿਖੀ ਗਈ ਰਾਮ ਕਥਾ ਇੱਕ ਅਦਭੁਤ ਰਚਨਾ – ਰਾਜੂ ਖੰਨਾ

qaumip

ਮੋਦੀ ਸਾਬ ਦੁਸਿਹਰੇ ਦੀਵਾਲੀ ਤੇ ਚੱਲਣ ਵਾਲੇ ਪਟਾਕਿਆ ਦਾ ਧੂਆ ਪਰਾਲੀ ਦੇ ਧੂਏ ਤੋ ਵੀ ਜਹਿਰੀਲਾ ਹੈ :- ਸੰਤ ਬਾਬਾ ਸਤਰੰਜਨ ਸਿੰਘ

qaumip

Leave a Comment