20.5 C
New York
June 9, 2023
Amritsar Jalandhar Latest News News Punjab

24 ਤੋਂ 31 ਮਈ ਤੱਕ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਫੋਨ ਕਾਲ ਰਾਹੀਂ ਮਾਪਿਆਂ ਨਾਲ ਬਣਾਉਣਗੇ ਰਾਬਤਾ : ਜਿਲ੍ਹਾ ਅਧਿਕਾਰੀ

ਪਠਾਨਕੋਟ, 21 ਮਈ – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ (ਐੱਲ.ਕੇ.ਜੀ. ਤੇ ਯੂ.ਕੇ.ਜੀ.) ਅਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਘਰ ਦੇ ਕੰਮ, ਭੇਜੀਆਂ ਜਾ ਰਹੀਆਂ ਵੱਖ-ਵੱਖ ਸਲਾਈਡਾਂ, ਦਾਖਲਾ ਮੁਹਿੰਮ ਆਦਿ ਜਾਣਕਾਰੀ ਦੇਣ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਪੇ-ਅਧਿਆਪਕ ਰਾਬਤਾ ਮੁਹਿੰਮ 24 ਤੋਂ 31 ਮਈ ਤੱਕ ਚਲਾਈ ਜਾਵੇਗੀ। ਇਸ ਵਿਸ਼ੇਸ਼ ਮੈਗਾ ਮੁਹਿੰਮ ਨੂੰ ਅੰਜ਼ਾਮ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਜਿਲ੍ਹਾ ਪਠਾਨਕੋਟ ਦੇ ਸਮੂਹ ਬੀਪੀਈਓ, ਸੀਐਚਟੀ, ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਅਤੇ ਮੀਡੀਆ ਟੀਮ ਨਾਲ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਕਿਹਾ ਕਿ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀ, ਸਕੂਲ ਮੁਖੀ, ਅਧਿਆਪਕ ਅਤੇ ਹੋਰ ਕਰਮਚਾਰੀ ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨਾਲ ‘ਘਰ ਬੈਠੇ ਸਿੱਖਿਆ‘ ਪ੍ਰੋਗਰਾਮ ਤਹਿਤ ਆਨਲਾਈਨ ਜੁੜ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਹਨ।
ਉਹਨਾਂ ਕਿਹਾ ਕਿ ਮਾਪੇ-ਅਧਿਆਪਕ ਰਾਬਤਾ ਮੁਹਿੰਮ ਤਹਿਤ ਕੀਤੀ ਗਈ ਪਹਿਲਕਦਮੀ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਫੋਨ ਕਾਲ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਸ਼ੇਸ਼ ਸਮਾਂ ਸਾਰਣੀ ਬਣਾ ਕੇ 24 ਤੋਂ 31 ਮਈ ਤੱਕ ਹਰੇਕ ਵਿਦਿਆਰਥੀ ਦੇ ਮਾਤਾ/ਪਿਤਾ/ਸਰਪ੍ਰਸਤ ਨਾਲ ਗੱਲਬਾਤ ਕਰਨਗੇ। ਇਸ ਗੱਲਬਾਤ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਜਿਵੇਂ ਦੂਰਦਰਸ਼ਨ ਪੰਜਾਬੀ ਤੇ ਆਨਲਾਈਨ ਟੀਵੀ ਕਲਾਸਾਂ, ਪੰਜਾਬ ਐਜੂਕੇਅਰ ਐਪ ਰਾਹੀਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਭੇਜੀਆਂ ਜਾ ਰਹੀਆਂ ਗਿਆਨ ਵਧਾਊ ਸਲਾਈਡਾਂ, ਵੀਡੀਓ ਐਪ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ, ਕੋਵਿਡ-19 ਦੇ ਸੰਕ੍ਰਮਣ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਸਬੰਧੀ ਜਾਗਰੂਕ ਕਰਨ ਬਾਰੇ ਗੱਲਬਾਤ ਕੀਤੀ ਜਾਵੇਗੀ।
ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ ਨੇ ਜਾਣਕਾਰੀ ਦਿੱਤੀ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਅਤੇ ਮੀਡੀਆ ਟੀਮ ਦੀ ਓਰੀਐਂਟਸਨ ਤੋਂ ਬਾਅਦ ਹੁਣ ਹੈੱਡ ਟੀਚਰਾਂ ਅਤੇ ਸਕੂਲ ਮੁਖੀਆਂ ਦੀ ਓਰੀਐਂਟਸ਼ਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀਆਂ ਬਲਾਕਾਂ ਦੀਆਂ ਟੀਮਾਂ ਵੱਲੋਂ ਵਰਚੂਅਲ ਮੀਟਿੰਗਾਂ ਕਰਕੇ ਕੀਤੀ ਜਾਵੇਗੀ। ਸਮੂਹ ਸਕੂਲ ਮੁਖੀ ਅਤੇ ਅਧਿਆਪਕ ਮਾਪੇ-ਅਧਿਆਪਕ ਰਾਬਤਾ ਮੁਹਿੰਮ ਤਹਿਤ ਹੋਣ ਵਾਲੀ ਗੱਲਬਾਤ ਬਾਰੇ ਫੀਡਬੈਕ ਗੂਗਲ ਪ੍ਰੋਫਾਰਮੇ ਰਾਹੀਂ ਭਰਦੇ ਰਹਿਣਗੇ।
ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਵਨੀਤ ਮਹਾਜਨ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਪੇ-ਅਧਿਆਪਕ ਰਾਬਤਾ ਮੁਹਿੰਮ ਦੀ ਫੀਡਬੈਕ ਲੈਣ ਲਈ ਖੁਦ ਵੀ ਰੈਂਡਮ ਤੌਰ ‘ਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕਰਨਗੇ। ਵੱਧ ਬੱਚਿਆਂ ਦੀ ਗਿਣਤੀ ਵਾਲੇ ਸਕੂਲਾਂ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ਮਾਪਿਆਂ ਨਾਲ ਰਾਬਤਾ ਕਰਨ ਲਈ ਸਹਿਯੋਗ ਦੇਣਗੇ ਅਤੇ ਨਿਰਧਾਰਿਤ ਗੂਗਲ ਪ੍ਰੋਫਾਰਮਾ ਵੀ ਭਰਨਗੇ।
ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੇ ਕਿਹਾ ਕਿ ਵੱਖ-ਵੱਖ ਸੋਸ਼ਲ ਮੀਡੀਆ ਸਾਧਨਾਂ ਦਾ ਪ੍ਰਯੋਗ ਕਰਦਿਆਂ ਅਧਿਆਪਕ, ਸਕੂਲ ਮੁਖੀ, ਮੀਡੀਆ ਟੀਮ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮਾਂ ਦੇ ਮੈਂਬਰਾਂ ਵੱਲੋਂ ਰੋਜ਼ਾਨਾ ਪੋਸਟਰ, ਆਡੀਓ, ਲਿਖਤੀ ਸੁਨੇਹੇ ਭੇਜ ਕੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਅਗਾਊਂ ਜਾਣੂੰ ਕਰਵਾਇਆ ਜਾਵੇਗਾ।
ਮਾਪੇ-ਅਧਿਆਪਕ ਰਾਬਤਾ ਮੁਹਿੰਮ ਸਬੰਧੀ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੀਪੀਈਓ ਕੁਲਦੀਪ ਸਿੰਘ, ਰਾਕੇਸ ਕੁਮਾਰ ਠਾਕੁਰ, ਰਿਸਮਾਂ ਦੇਵੀ ਅਤੇ ਹੋਰ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਅਧਿਆਪਕਾਂ ਅਤੇ ਮਾਪਿਆਂ ਵਿੱਚਕਾਰ ਬੱਚਿਆਂ ਦੀ ਬਿਹਤਰੀ ਲਈ ਬਹੁਤ ਹੀ ਉਸਾਰੂ ਗੱਲਬਾਤ ਸਾਹਮਣੇ ਨਿਕਲ ਕੇ ਆਵੇਗੀ ਅਤੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦਾ ਆਦਰ ਮਾਣ ਵੀ ਵਧੇਗਾ। ਉਹਨਾਂ ਕਿਹਾ ਕਿ ਲੱਖਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਚੰਗੀ ਪੜ੍ਹਾਈ ਲਈ ਪ੍ਰੇਰਿਤ ਕਰਨ ਅਤੇ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਇਹ ਮੁਹਿੰਮ ਬਹੁਤ ਹੀ ਮਹੱਤਵਪੂਰਨ ਹੋਵੇਗੀ।
ਫੋਟੋ ਕੈਪਸਨ:- ਆਨਲਾਈਨ ਮੀਟਿੰਗ ਕਰਦੇ ਹੋਏ ਜਿਲ੍ਹਾ ਅਧਿਕਾਰੀ।

Related posts

CM ਚੰਨੀ ਦੇ ਰਿਸ਼ਤੇਦਾਰਾਂ ਮਗਰੋਂ ਹੁਣ ED ਦਾ ਪਠਾਨਕੋਟ ‘ਚ ਛਾਪਾ

qaumip

ਹਰ ਮ੍ਰਿਤਕ ਦਾ ਸੰਸਕਾਰ ਮੁਫਤ ਹੋਣਾ ਚਾਹੀਦਾ ਹੈ : ਬਾਲੀ

qaumip

ਪਰਾਲੀ ਸਾਂਭਣ ਵਾਸਤੇ ਜਮੀਨ ਅਨੁਸਾਰ ਸੰਦਾਂ ਦੀ ਵਰਤੋ ਕੀਤੀ ਜਾਵੇ: ਡਾ਼ ਵਾਲੀਆ- ਖੇਤੀਬਾੜੀ ਵਿਭਾਗ ਕੋਲ ਕਣਕ ਦੇ ਬੀਜ ਉਪਲਬਧ

qaumip

ਕਿਸੇ ਪਰਿਵਾਰ ਦਾ ਬਿੱਲ ਨਾ ਭਰਨ ਕਰਕੇ ਬਿਜਲੀ ਮੀਟਰ ਨਹੀਂ ਪੁੱਟਣ ਦਿੱਤਾ ਜਾਵੇਗਾ – ਕਾਮਰੇਡ ਗੋਬਿੰਦ ਛਾਜ਼ਲੀ

qaumip

ਡਿਪੂ ਹੋਲਡਰਾਂ ਵਲੋਂ ਪਿੰਡ ਬਾਦਲ ਵਿਖੇ ਧਰਨਾ 10 ਨੂੰ

qaumip

ਟਵਿੱਟਰ ਦੇ ਦਫ਼ਤਰ ਨੋਟਿਸ ਦੇਣ ਪੁੱਜੀ ਦਿੱਲੀ ਪੁਲੀਸ

qaumip

Leave a Reply

Your email address will not be published. Required fields are marked *