
ਪੰਜਾਬ ਸਰਕਾਰ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਨਿੱਜੀ ਸੈਕਟਰੀ ਦੇ 65 ਲੱਖ ਦੀ ਠੱਗੀ ਵਾਲੇ ਕੇਸ ਵਿੱਚ ਨਾਮਜਦ ਹੋਣ ਕਾਰਨ ਤੁਰੰਤ ਅਸਤੀਫਾ ਦੇਵੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਮੁਕਤੀ ਪਾਰਟੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਈਸਾਪੁਰ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸੰਗਰੂਰ ਪੁਲਿਸ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿੱਜੀ ਸੈਕਟਰੀ ਨੂੰ ਬਹੁਚਰਚਿਤ 65 ਲੱਖ ਦੀ ਠੱਗੀ ਵਾਲੇ ਕੇਸ ਵਿੱਚ ਨਾਮਜਦ ਕੀਤਾ ਹੈ ਅਤੇ
ਇਹ ਗੱਲ ਕਿਸੇ ਤੋਂ ਵੀ ਲੁਕੀ ਛੁਪੀ ਨਹੀਂ ਹੈ ਕਿ ਮੰਤਰੀ ਦੇ ਦਫਤਰ ਵਿੱਚ ਅਜਿਹੇ ਲੈਣ ਦੇਣ ਨਿੱਤ ਦੀ ਗੱਲ ਹੈ,ਰੇਤ ਮਾਫੀਆ,ਗੁੰਡਾ ਟੈਕਸ ਅਤੇ ਹੋਰ ਬਹੁਤ ਕੁਝ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਰਹਿੰਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਕੈਬਨਿਟ ਮੰਤਰੀ ਦਾ ਨਿੱਜੀ ਸਕੱਤਰ ਅੈਨੀ ਵੱਡੀ ਰਕਮ ਦਾ ਲੈਣ ਦੇਣ ਮੰਤਰੀ ਦੀ ਮਰਜੀ ਤੋਂ ਬਗੈਰ ਨਹੀਂ ਕਰ ਸਕਦਾ ।
ਕੁਲਦੀਪ ਸਿੰਘ ਈਸਾਪੁਰ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ਼ ਪੜਤਾਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਸ ਮਾਮਲੇ ਦੀ ਪੂਰੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾ ਸਕੇ ।