23.2 C
New York
May 17, 2021
Latest News World

ਬਰਡ ਫ਼ਲੂ ਦੀ ਦਹਿਸ਼ਤ: ਕੇਂਦਰ ਸਰਕਾਰ ਨੇ ਉਤਰਾਖੰਡ ਸਣੇ 10 ਸੂਬਿਆਂ ”ਚ ਕੀਤੀ ਪੁਸ਼ਟੀ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ 10 ਸੂਬਿਆਂ ‘ਚ ਬਰਡ ਫਲੂ ਦੀ ਪੁਸ਼ਟੀ ਹੋ ਗਈ ਹੈ। ਜਲ ਬਾਡੀਆਂ, ਲਾਈਵ ਬਰਡ ਮਾਰਕੀਟ, ਚਿੜੀਆਘਰਾਂ ਅਤੇ ਪੋਲਟਰੀ ਫਾਰਮਾਂ ਦੇ ਨੇੜੇ-ਤੇੜੇ ਨਿਗਰਾਨੀ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਇਕ ਬਿਆਨ ‘ਚ ਕਿਹਾ,”11 ਜਨਵਰੀ 2021 ਤੱਕ ਏਵੀਅਨ ਇੰਫਲੂਐਂਜਾ ਦੀ ਪੁਸ਼ਟੀ ਦੇਸ਼ ਦੇ 10 ਸੂਬਿਆਂ ‘ਚ ਹੋ ਚੁਕੀ ਹੈ।” 7 ਜਨਵਰੀ ਨੂੰ ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ ਅਤੇ ਉੱਤਰ ਪ੍ਰਦੇਸ਼ ‘ਚ ਪ੍ਰਕੋਪ ਦੀ ਪੁਸ਼ਟੀ ਹੋਈ। ਸੋਮਵਾਰ ਨੂੰ ਦਿੱਲੀ, ਉਤਰਾਖੰਡ ਅਤੇ ਮਹਾਰਾਸ਼ਟਰ ‘ਚ ਵੀ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਸੂਬਿਆਂ ਨੂੰ ਜਨਤਾ ਦਰਮਿਆਨ ਜਾਗਰੂਕਤਾ ਬਣਾਉਣ ਅਤੇ ਗਲਤ ਸੂਚਨਾ ਦੇ ਪ੍ਰਸਾਰ ਤੋਂ ਬਚਣ ਲਈ ਕਿਹਾ ਗਿਆ ਹੈ।

 

ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲ ਬਾਡੀਆਂ, ਲਾਈਵ ਬਰਡ ਮਾਰਕੀਟ, ਚਿੜੀਆਘਰਾਂ, ਪੋਲਟਰੀ ਫਾਰਮਾਂ ਆਦਿ ਦੇ ਨਾਲ-ਨਾਲ ਲਾਸ਼ਾਂ ਦੇ ਉੱਚਿਤ ਨਿਪਟਾਰੇ ਅਤੇ ਪੋਲਟਰੀ ਫਾਰਮਾਂ ‘ਚ ਜੀਵ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਿਗਰਾਨੀ ਵਧਾਉਣ।” ਕੇਂਦਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੂਰੇ ਸੰਚਾਲਨ ਲਈ ਪੀਪੀਈ ਕਿਟ ਅਤੇ ਸਹਾਇਕ ਯੰਤਰ ਦਾ ਪੂਰਾ ਸਟਾਕ ਬਣਾਏ ਰੱਖਣ। ਹਰਿਆਣਾ ‘ਚ ਬੀਮਾਰੀ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਇਨਫੈਕਟਡ ਪੰਛੀਆਂ ਨੂੰ ਖ਼ਤਮ ਕਰਨ ਦਾ ਕੰਮ ਜਾਰੀ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਇਕ ਕੇਂਦਰੀ ਟੀਮ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰ ਚੁਕੀ ਹੈ ਅਤੇ ਸੋਮਵਾਰ ਨੂੰ ਪੰਚਕੂਲਾ ਪਹੁੰਚ ਜਾਵੇਗੀ।

Related posts

ਮਾਨਸਾ ਵਿਧਾਇਕ ਮਾਨਸ਼ਾਹੀਆ ਵੱਲੋਂ ਸਮਾਉਂ ਵਿਖੇ ਯੋਗ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ

qaumip

ਦਿੱਲੀ ‘ਚ ਮੀਂਹ ਨੇ ਵਧਾਈ ਠੰਡ, ਆਉਣ ਵਾਲੇ ਦਿਨਾਂ ‘ਚ ਹੋਰ ਘਟੇਗਾ ਤਾਪਮਾਨ

qaumip

ਕੈਲੀਫੋਰਨੀਆ ”ਚ ਆਵੇਗੀ ਕੋਰੋਨਾ ਮਰੀਜ਼ਾਂ ਦੀ ਸੁਨਾਮੀ

qaumip

ਕਿਸਾਨ ਅੰਦੋਲਨ ਦਰਮਿਆਨ ਪੰਜਾਬ ਭਾਜਪਾ ਵੀ ਹੋਈ ਸਰਗਰਮ, ਸ਼ਵੇਤ ਮਲਿਕ ਨੇ ਆਖੀ ਵੱਡੀ ਗੱਲ

qaumip

ਅਲੋਪ ਹੋ ਰਹੀ ਬਾਜਰਾ ਭਿਉਣ ਦੀ ਰਸਮ

qaumip

ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਲਈ ਤਲਵੰਡੀ ਅਕਲੀਆ ਤੋਂ ਭੇਜਿਆ ਖੋਆ ਤੇ ਗਜ਼ਰੇਲਾ

qaumip

Leave a Comment