12.2 C
New York
October 5, 2022
Latest News National News

‘ਤਹਿਲਕਾ’ ਦਾ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ

ਪਣਜੀ, 21 ਮਈ : ਗੋਆ ਦੀ ਸੈਸ਼ਨ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਨੂੰ ਆਪਣੀ ਇਕ ਸਾਬਕਾ ਮਹਿਲਾ ਕੁਲੀਗ ’ਤੇ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ‘ਤਹਿਲਕਾ’ ਦੇ ਸਾਬਕਾ ਮੁੱਖ ਸੰਪਾਦਕ ਤੇਜਪਾਲ ਉੱਤੇ ਸਾਲ 2013 ਵਿੱਚ ਇਕ ਲਗਜ਼ਰੀ ਹੋਟਲ ਦੀ ਲਿਫਟ ਵਿੱਚ ਆਪਣੀ ਮਹਿਲਾ ਕੁਲੀਗ ’ਤੇ ਜਿਨਸੀ ਹਮਲਾ ਕਰਨ ਦਾ ਦੋਸ਼ ਲੱਗਾ ਸੀ। ਇਸ ਤੋਂ ਪਹਿਲਾਂ ਕੋਰਟ ਨੇ ਤਿੰਨ ਵਾਰ ਵੱਖ ਵੱਖ ਕਾਰਨਾਂ ਦੇ ਹਵਾਲੇ ਨਾਲ ਆਪਣੇ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਸੀ। ਗੋਆ ਪੁਲੀਸ ਨੇ ਤੇਜਪਾਲ ਖਿਲਾਫ਼ ਨਵੰਬਰ 2013 ਵਿੱਚ ਕੇਸ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗੋਆ ਅਪਰਾਧ ਸ਼ਾਖਾ ਨੇ ਤੇਜਪਾਲ ਖਿਲਾਫ਼ ਦੋਸ਼ਪੱਤਰ ਦਾਖ਼ਲ ਕੀਤਾ ਸੀ। ਤੇਜਪਾਲ ਮਈ 2014 ਤੋਂ ਜ਼ਮਾਨਤ ’ਤੇ ਸੀ। -ਪੀਟੀਆਈ

Related posts

ਪੈਟਰੋਲ-ਡੀਜ਼ਲ ਨੂੰ ਲੈ ਕੇ ਹੁਣ ਵਧਣ ਵਾਲੀ ਹੈ ਤੁਹਾਡੀ ਪ੍ਰੇਸ਼ਾਨੀ

qaumip

ਦਿੱਲੀ ਪੁਲੀਸ ਵੱਲੋਂ ਕੋਵਿਡ ਟੂਲਕਿੱਟ ਮਾਮਲੇ ’ਤੇ ਦੋ ਕਾਂਗਰਸੀ ਆਗੂਆਂ ਨੂੰ ਨੋਟਿਸ

qaumip

OYO ਜਲਦ ਬਾਜ਼ਾਰ ‘ਚ ਉਤਾਰ ਸਕਦਾ ਹੈ

qaumip

AUS vs IND:ਵਿਰਾਟ ਦੇ ਦਿੱਗਜਾਂ ਦੀਆਂ ਨਜ਼ਰਾਂ ਲੱਗੀਆਂ ਹਨ ਇਨ੍ਹਾਂ ਧਮਾਕੇਦਾਰ ਰਿਕਾਰਡਾਂ ”ਤੇ

qaumip

ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਖੇਤੀਬਾੜੀ ਕਾਨੂੰਨ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਅੰਦੋਲਨ ਜਾਰੀ ਰਹੇਗਾ

qaumip

ਪੰਜਾਬ ’ਚ ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤ

qaumip

Leave a Reply

Your email address will not be published. Required fields are marked *