20.4 C
New York
May 17, 2021
Punjab

ਕਿਸਾਨ ਜੱਥੇਬੰਦੀਆਂ ਨੇ “ਜੀਓ ਕੰਪਨੀ” ਦੇ ਦੋ ਮੁੱਖ ਦਫਤਰਾਂ ਨੂੰ ਬੰਦ ਕਰਵਾ ਕੇ ਸ਼ੁਰੂ ਕੀਤਾ ਦਿਨ-ਰਾਤ ਦਾ ਧਰਨਾ

ਹੁਸ਼ਿਆਰਪੁਰ: ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਦਿਆਂ ਹੁਸ਼ਿਆਰਪੁਰ ਮਿੰਨੀ ਸਕੱਤਰੇਤ ਨੇੜੇ “ਜੀਓ ਕੰਪਨੀ” ਦੇ ਦੋ ਮੁੱਖ ਦਫਤਰਾਂ ਨੂੰ ਬੰਦ ਕਰਵਾ ਕੇ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸਾਥੀਆਂ ਨੇ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ। ਇਸ ਧਰਨੇ ਵਿੱਚ ਜਨਵਾਦੀ ਇਸਤਰੀ ਸਭਾ ਦੀਆਂ ਭੈਣਾਂ ਨੇ ਸ਼ਾਮਲ ਹੋ ਕੇ ਇਸ ਧਰਨੇ ਦੀ ਵਿਸ਼ਾਲਤਾ ਨੂੰ ਹੋਰ ਵੀ ਵਧਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ ਜਿਲ੍ਹਾ ਸਕੱਤਰ, ਕਾ: ਗੁਰਮੇਸ਼ ਸਿੰਘ ਸੂਬਾ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਦੇ ਆਗੂ ਦਵਿੰਦਰ ਸਿੰਘ ਕੱਕੋਂ, ਕਾ: ਗੰਗਾ ਪ੍ਰਸਾਦਿ ਅਤੇ ਕਮਲਜੀਤ ਸਿੰਘ ਰਾਜਪੁਰ ਭਾਈਆਂ ਆਦਿ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀ, ਬਿਜਲੀ ਸੋਧ ਬਿੱਲ 2020 ਅਤੇ ਦੇਸ਼ ਦੇ ਜਮਹੂਰੀ ਢਾਂਚੇ ਤੇ ਕੀਤੇ ਜਾ ਰਹੇ ਹਮਲਿਆ ਵਾਰੇ ਵਿਸਥਾਰ ਸਹਿਤ ਲੋਕਾਂ ਨੂੰ ਜਾਣਕਾਰੀ ਦਿੱਤੀ। ਆਮ ਲੋਕਾਂ, ਸ਼ਹਿਰੀ ਕਾਰੋਬਾਰੀ, ਪੇਂਡੂ ਗਰੀਬ ਤੱਬਕਿਆਂ ਅਤੇ ਬੇੱਧੀਜੀਵੀ ਲੋਕਾਂ ਨੂੰ ਇਹਨ੍ਹਾਂ ਚੱਲ ਰਹੇ ਘੋਲਾਂ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋ ਕੇ ਵਿਸ਼ਾਲ ਏਕੇ ਦਾ ਸਬੂਤ ਦਿੱਤਾ ਜਾਵੇ ਤਾਂ ਜੋ ਜੰਕਾਰੀ ਜਾਬਰ ਅਤੇ ਕਾਰਪੋਰੇਟ ਘਰਾਣਿਆ ਦੀ ਹਮਾਇਤ ਪ੍ਰਾਪਤ ਮੋਦੀ ਸਰਕਾਰ ਨੂੰ ਝੂਕਾਇਆ ਜਾਵੇ। ਇਸ ਮੌਕੇ ਸਾਥੀ ਜਗਦੀਸ਼ ਸਿੰਘ ਚੋਹਕਾ, ਰਜਿੰਦਰ ਕੌਰ ਚੋਹਕਾ, ਪ੍ਰੇਮ ਲਤਾ, ਰਣਜੀਤ ਸਿੰਘ ਚੱਬੇਵਾਲ, ਗੁਰਮੀਤ ਸਿੰਘ, ਮਹਿੰਦਰ ਸਿੰਘ, ਪ੍ਰਸੰਨ ਸਿੰਘ, ਮਨਜੀਤ ਸਿੰਘ, ਸੁਰਿੰਦਰ ਕੌਰ, ਗੁਰਮੀਤ ਸਿੰਘ ਭੀਲੋਵਾਲ, ਬਲਰਾਜ ਸਿੰਘ, ਵਿਨੋਦ ਕੁਮਾਰ, ਰਾਜ ਕੁਮਾਰ ਭੱਟੀ, ਧਰਮ ਪਾਲ, ਪਿ੍ਰੰਸੀਪਲ ਹਰਦੀਪ ਸਿੰਘ, ਸੁੱਚਾ ਸਿੰਘ, ਜੁਗਿੰਦਰ ਲਾਲ, ਆਦਿ ਹਾਜਰ ਸਨ। ਗੁਰਮੇਲ ਸਿੰਘ ਕੋਟਲਾ ਨੇ ਧਰਨੇ ਵਿੱਚ ਸ਼ਾਮਲ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। 

Related posts

ਗਰੀਬਾਂ ਨੂੰ ਨਜ਼ਰ ਅੰਦਾਜ਼ ਕਰਨ ਵਿਰੁੱਧ ਔਰਤਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਘੜਾ ਭੰਨ ਮੁਜ਼ਾਹਰਾ

qaumip

ਹਰ ਮ੍ਰਿਤਕ ਦਾ ਸੰਸਕਾਰ ਮੁਫਤ ਹੋਣਾ ਚਾਹੀਦਾ ਹੈ : ਬਾਲੀ

qaumip

ਇਸ ਸਾਲ ਕੋਰੋਨਾ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ -ਕੇਸਰ ਸਿੰਘ ਸਲਾਣਾ

qaumip

ਜੇਕਰ ਰੋਹਿਤ ਨੂੰ ਨਹੀਂ ਮਿਲਦੀ ਇਹ ਜ਼ਿੰਮੇਵਾਰੀ ਤਾਂ ਭਾਰਤ ਦਾ ਹੋਵੇਗਾ ਨੁਕਸਾਨ- ਗੌਤਮ ਗੰਭੀਰ

qaumip

ਤਲਵੰਡੀ ਸਾਬੋ ਪੰਪ ਤੋਂ ਕਿਸਾਨਾਂ ਨੇ ਚੁੱਕਿਆ ਧਰਨਾ, ਪੰਪ ਮਾਲਕਾਂ ਨੇ ਜਿਤਾਈ ਖੁਸ਼ੀ

qaumip

ਦਾਨੇਵਾਲਾ ਅਤੇ ਆਹਲੂਪੁਰ ਚ ਚੱਲ ਰਹੇ ਸਕਿੱਲ ਸੈਂਟਰਾਂ ਇਲਾਕਾ ਵਾਸੀਆਂ ਲਈ ਬਣੇ ਚਾਨਣ ਮੁਨਾਰਾ ਐੱਸ ਡੀ ਐੱਮ

qaumip

Leave a Comment