ਸੰਤ ਅਤਰ ਸਿੰਘ ਦੀ ਬਰਸੀ ਮੌਕੇ ਸਿੱਖ ਵਿਦਵਾਨਾਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋਡ਼ਿਆ
ਮਸਤੂਆਣਾ ਸਾਹਿਬ, 4 ਫਰਵਰੀ ! ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਲੱਖਾਂ ਦੀ ਤਦਾਦ ਅੰਦਰ ਸ਼ਰਧਾਲੂ ਸੰਗਤਾਂ ਸਮੇਤ ਸੈਂਕਡ਼ੇ ਸਾਧੂ, ਸੰਤ, ਮਹਾਤਮਾ ਵੱਲੋਂ ਸੰਤ ਅਤਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਗੁਰਦੁਆਰਾ ਗੁਰਸਾਗਰ ਸਾਹਿਬ ਤੋਂ ਇਲਾਵਾ ਗੁ. ਸੱਚਖੰਡ ਅੰਗੀਠਾ ਸਾਹਿਬ, ਗੁ. ਅਕਾਲ ਬੁੰਗਾ ਸਾਹਿਬ ਅਤੇ ਗੁ. ਮਾਤਾ ਭੋਲੀ ਜੀ ਵਿਖੇ ਸੰਤ ਅਤਰ ਸਿੰਘ ਦੀ ਯਾਦ ਵਿਚ ਚੱਲੇ ਲਗਾਤਾਰ ਸਮਾਗਮਾਂ ਦੌਰਾਨ ਜਿਥੇ ਸਾਧੂ ਸੰਤ ਮਹਾਤਮਾ ਵੱਲੋਂ ਕਥਾ-ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉਥੇ ਪੰਥ ਪ੍ਰਸਿੱਧ ਕਥਾ ਵਾਚਕ ਡਾ. ਮਨਪ੍ਰੀਤ ਸਿੰਘ ਦਿੱਲੀ ਵਾਲੇ, ਭਾਈ ਜਸਵਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੋਬਿੰਦ ਸਿੰਘ ਹੁਰਾਂ ਵੱਲੋਂ ਕਥਾ ਵੀਚਾਰਾਂ ਅਤੇ ਉਚ ਕੋਟੀ ਦੇ ਢਾਡੀ ਭਾਈ ਬਲਦੇਵ ਸਿੰਘ ਲੌਂਗੋਵਾਲ, ਭਾਈ ਗੁਰਪ੍ਰੀਤ ਸਿੰਘ ਲਾਂਡਰਾਂ, ਭਾਈ ਜਗਜੀਤ ਸਿੰਘ ਅਤੇ ਭਾਈ ਭਾਨ ਸਿੰਘ ਭੌਰਾ ਦੇ ਢਾਡੀ ਜਥਿਆਂ ਵੱਲੋਂ ਢਾਡੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਤੋਂ ਇਲਾਵਾ ਸੰਤ ਅਤਰ ਸਿੰਘ ਟਰੱਸਟ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਾਬਕਾ ਮੰਤਰੀ, ਬਾਬਾ ਸੁਖਦੇਵ ਸਿੰਘ, ਬਾਬਾ ਗੁਰਮੇਲ ਸਿੰਘ, ਬਾਬਾ ਅਮਰੀਕ ਸਿੰਘ, ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਬਾਬਾ ਬਲਜੀਤ ਸਿੰਘ ਫੱਕਰ, ਗਿਆਨੀ ਭਗਵਾਨ ਸਿੰਘ ਭਿੰਡਰਾਂ ਵਾਲੇ, ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲੇ, ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ, ਬਾਬਾ ਸੁਖਦੇਵ ਸਿੰਘ ਸਿਧਾਣਾ ਸਾਹਿਬ, ਬਾਬਾ ਮੁਖਤਿਆਰ ਸਿੰਘ ਮੁੱਖੀ, ਬਾਬਾ ਇੰਦਰਜੀਤ ਸਿੰਘ ਰਤੀਏ ਵਾਲੇ, ਬਾਬਾ ਭੁਪਿੰਦਰ ਸਿੰਘ ਮਸਤੂਆਣਾ ਸਾਹਿਬ, ਭਾਈ ਜਸਵੀਰ ਸਿੰਘ ਲੌਂਗੋਵਾਲ, ਬਾਬਾ ਗੁਰਮੀਤ ਸਿੰਘ ਪੇਧਨੀ ਵਾਲੇ, ਬਾਬਾ ਵਾਹਿਗੁਰੂ ਸਿੰਘ ਸਮੇਤ ਵੱਡੀ ਗਿਣਤੀ ਵਿਚ ਮਹਾਪੁਰਸ਼ਾਂ ਵੱਲੋਂ ਸੰਤਾਂ ਨੂੰ ਸਰਧਾਂਜਲੀ ਭੇਟ ਕੀਤੀਆਂ ਤੇ ਉਨਾਂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਰਾਗੀ, ਢਾਡੀ ਜਥਿਆਂ ਤੋਂ ਇਲਾਵਾ ਸਾਧੂ ਸੰਤ ਮਹਾਤਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸਨਮਾਨ ਕਰਨ ਮੌਕੇ ਅਕਾਲ ਕਾਲਜ ਕੌਂਸਲ ਦੇ ਪ੍ਰਬੰਧਕ ਡਾ. ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਜਥੇਦਾਰ ਹਰਜੀਤ ਸਿੰਘ ਸੰਜੂਮਾ, ਜਸਵਿੰਦਰ ਸਿੰਘ ਖਾਲਸਾ, ਜਥੇਦਾਰ ਬਲਦੇਵ ਸਿੰਘ ਭੰਮਾਂਵੱਦੀ, ਗੁਰਜੰਟ ਸਿੰਘ ਦੁੱਗਾਂ, ਹਰਬੰਸ ਸਿੰਘ ਅਕੋਈ ਸਾਹਿਬ, ਜਸਪਾਲ ਸਿੰਘ ਸਿੱਧੂ, ਗੁਲਜ਼ਾਰ ਸਿੰਘ ਕੱਟੂ, ਸਿਆਸਤ ਸਿੰਘ ਗਿੱਲ, ਜਥੇਦਾਰ ਬਲਵੰਤ ਸਿੰਘ ਸਿੱਧੂ, ਜਥੇਦਾਰ ਬਹਾਦਰ ਸਿੰਘ ਭਸੌਡ਼, ਮਨਜੀਤ ਸਿੰਘ ਬਾਲੀਆਂ, ਭੁਪਿੰਦਰ ਸਿੰਘ ਗਰੇਵਾਲ, ਗੁਰਿੰਦਰ ਸਿੰਘ ਚੌਹਾਨ, ਗੁਰਜੰਟ ਸਿੰਘ ਦੀਦਾਰਗਡ਼ੀਆ, ਬਾਬਾ ਭਰਪੂਰ ਸਿੰਘ ਚੰਗਾਲ, ਹਾਕਮ ਸਿੰਘ ਬਹਾਦਰਪੁਰ, ਪਰਮਜੀਤ ਸਿੰਘ ਚੰਗਾਲ, ਕੁਲਦੀਪ ਸਿੰਘ ਲੁਧਿਆਣਾ, ਕਾਲਾ ਸਿੰਘ ਖਹਿਰਾ, ਬਲਵਿੰਦਰ ਸਿੰਘ ਖਹਿਰਾ, ਜਥੇਦਾਰ ਹਰਪਾਲ ਸਿੰਘ ਖਹਿਰਾ, ਗਮਦੂਰ ਸਿੰਘ ਖਹਿਰਾ, ਰਣਜੀਤ ਸਿੰਘ ਬਹਾਦਰਪੁਰ, ਨਾਜਰ ਸਿੰਘ, ਡਾ. ਗੁਰਵੀਰ ਸਿੰਘ ਸੋਹੀ, ਸੁਰਿੰਦਰਪਾਲ ਸਿੰਘ ਸਿਦਕੀ, ਨਰਿੰਦਰ ਸਿੰਘ ਬਡਬਰ ਅਤੇ ਹੋਰ ਸੀਨੀਅਰ ਕੌਂਸਲ ਮੈਂਬਰ ਸ਼ਾਮਲ ਸਨ। ਇਸ ਤੋਂ ਪਹਿਲਾਂ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਮਸਤੂਆਣਾ ਸਾਹਿਬ ਵਿਖੇ ਪਹੁੰਚਕੇ ਪਵਿੱਤਰ ਸਰੋਵਰ ਵਿਚ ਇਨਸਾਨ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਸਟੇਜ ਸੰਚਾਲਨ ਦੀ ਸੇਵਾ ਬਾਬਾ ਬਲਜੀਤ ਸਿੰਘ ਫੱਕਰ, ਭਾਈ ਜਸਵਿੰਦਰ ਸਿੰਘ ਹੁਰਾਂ ਵੱਲੋਂ ਕੀਤੀ ਗਈ।