12.2 C
New York
October 5, 2022
Chandigarh Latest News Ludhiana Other cities Punjab

ਸੰਤ ਰਾਮਾਨੰਦ ਜੀ ਤੇ ਵਿਸ਼ੇਸ਼

ਬਬੀਤਾ ਘਈ , ਲੁਧਿਆਣਾ 23 ਮਈ :

ਜਾਤਿ ਨਾ ਪੂਛੋ ਸਾਧ ਕਿ  ,

ਪੂਛ ਲੀਜੋ ਗਿਆਨ ।
ਮੋਲ ਕਰੋ ਤਲਵਾਰ ਕਾ ,
ਪੜਾ ਰਹਿਣ ਦੋ ਮਿਆਨ  ।
ਕਮਲ ਦੇ ਫੁੱਲ ਤੇ ਪਾਣੀ ਦੀ ਸੋਹਣੀ  ਜਿਹੀ ਇੱਕ ਬੁੰਦ   ਦਿਖਾਈ  ਦੇ  ਕੇ  ਫੁੱਲ  ਦੀ  ਵੱਖਰੀ ਹੀ ਸੋਭਾ ਵਧਾਉਂਦੀ ਹੈ  ਉਸ ਤਰ੍ਹਾ  ਮਹਾਨ ਆਤਮਾ ਰੁਹਾਨੀ ਰੁਹ ਸੰਤ ਰਾਮਾਨੰਦ ਜੀ 1299 ਈਸਵੀ ਵਿੱਚ  ਮਾਤਾ ਸ਼ੁਸ਼ੀਲਾ ਦੇਵੀ ਜੀ ਦੀ ਕੁੱਖੋ ਪਿਤਾ ਪੁੰਨਿਆ ਸਦਨ ਸ਼ਰਮਾ ਜੀ ਦੇ ਘਰ   ਕਾਨਿਆ -ਕਬਜ ਪਰਿਵਾਰ ਇਲਾਹਾਬਾਦ  ਪ੍ਰਯਾਗ  ਵਿਖੇ   ਜਨਮ ਲੈ ਕੇ ਇਸ ਦੁਨੀਆ ਵਿੱਚ ਵਿਰਾਜਮਾਨ ਹੋਏ ।ਆਪ ਜੀ ਨੇ ਮੁਡਲੀ ਸਿੱਖਿਆ ਲਈ  “ਕਾਸ਼ੀ  ਸ੍ਰੀ  ਮਠ ” ਤੋ ਹਾਸਲ  ਕੀਤੀ  ।ਆਪ ਜੀ ਦੇ ਗੁਰੂ  ਰਾਘਵਨੰਦਨ  ਜੀ ਸਨ । ਆਪ ਜੀ ਦੀ  ਸੰਪਰਦਾਇ  ਰਾਮਾਬਤ ਸ਼ੰਪਰਦਾਇ  ਅਤੇ ਅਰਾਧਨਾ   ਆਪ ਸ੍ਰੀ  ਸੰਪਰਦਾਇ ਅਤੇ ਵੈਰਾਗੀ ਸੰਪਰਦਾਇ ਨਾਲ ਜੁੜੇ ।ਆਪ ਜੀ ਨੇ  ਭਗਵਾਨ  ਰਾਮ ਜੀ  ਭਗਤੀ ਦੀ  ਕੀਤੀ ।ਆਪ ਜੀ  ਪ੍ਰਚਾਰ  ਸਮਾਜ ਵਿੱਚ  ਫੈਲਿਆ  ਕੁਰੁਤਿਆ  ਬੁਰਾਈਆਂ ਨੂੰ ਦਾ  ਦੂਰ ਕਰਨਾ  ਜਾਤਿ – ਪਾਤਿ   , ਛੂਆ ਛੂੱਤ , ਉੱਚ  -ਨੀਚ  ਦੇ ਭਾਵ ਨੂੰ ਖਤਮ ਕਰਨਾ ।ਰੈਦਾਸ ਕਬੀਰ ਜੀ ਆਪ ਜੀ ਦੇ  ਪ੍ਰਸਿੱਧ  ਚੇਲੇ ਸਨ  ।ਆਪ ਜੀ ਨੇ  ਸਗੁਣ ਅਤੇ ਨਿਰਗੁਣ ਭਗਤੀ ਕੀਤੀ ।ਆਪ ਜੀ  ਰਚਨਾ ਪੱਖੋ  ਆਪ ਮੱਧਕਾਲੀ  ਭਗਤੀ  ਅੰਦੋਲਨ  ਦੇ  ਮਹਾਨ  ਸੰਤ  ਮੰਨੇ ਜਾਂਦੇ ਹਨ  ਆਪ ਜੀ ਨੇ  ਰਾਮ ਭਗਤੀ ਦੀ  ਧਾਰਾ ਨੂੰ ਸਮਾਜ ਦੇ ਨਿਚਲੇ ਤਬਕੇ  ਤੱਕ  ਪਹੁੰਚਾਇਆਂ
 ਆਪ ਪਹਿਲੇ  ਅਚਾਰੀਆ ਸਨ ।ਜਿੰਨਾ ਨੇ ੳੱਤਰ – ਭਾਰਤ
 ਵਿੱਚ  ਭਗਤੀ ਦਾ ਪ੍ਰਚਾਰ ਕੀਤਾ ।ਰੱਬ ਜੀ  ਦੀ ਭਗਤੀ ਲਈ  ਰੱਬ ਨੂੰ ਪ੍ਰਾਪਤ  ਕਰਨ ਲਈ ਉਹਨਾਂ ਪੂਰੀ  ਭਗਤੀ ਅਤੇ ਅਨੁਰਾਸ ਦਾ ਦਰਸ਼ਨ  ਕੀਤਾ । ਆਪ ਜੀ ਦੀਆਂ ਰਚਨਾਵਾਂ ਸ੍ਰੀ  ਰਾਮਾਚਰਨ ਪ੍ਰਦਿਤੀ , ਸ੍ਰੀ   ਵੈਸ਼ਨਵ  ਮਤਾਵਜ ਭਾਸਕਰ , ਗੀਤਾਭਾਸ਼ਿਆਂ , ਉਪਨਿਸਧ ਭਾਸ਼ਅ , ਆਨੰਦ  ਭਾਸ਼ਿਅ , ਸਿਧਾਂਤ- ਪਟਲ , ਰਾਮਾਗਧਰਮ  ਆਦਿ ਪ੍ਰਮੁੱਖ  ਸਨ। ਇੱਕ ਆਪ ਜੀ ਦਾ ਕੇਂਦਰ  ਮਠ ਕਾਂਸ਼ੀ ਦੇ  ਪੰਚ  ਗੰਗਾਘਾਟ ਤੇ  ਸੀ। ਭਾਰਤ ਵਿੱਖੇ ਆਪ ਜੀ ਨੇ  ਪ੍ਰਮੁੱਖ ਤੀਰਥ ਤੇ ਯਾਤਰਾਵਾਂ ਕੀਤੀਆ। ਰਾਮਾਨੰਦ  ਸੰਪਰਦਾਇ  ਦੀਆਂ ਸ਼ਾਖਾਵਾ ਅਤੇ ਉਪ ਸ਼ਾਖਾਵਾ  ਦੇਸ਼ ਭਰ ਵਿੱਚ  ਫੈਲਿਆਂ ਜਿਆਦਾ  ਆਯੋਦਿਆਂ ,  ਚਿੱਤਰਕੂਟ , ਨਾਸ਼ਕ   ਹਰਿਦਵਾਰ  ਵਿੱਚ  ਇਸ  ਸ਼ੰਪਰਦਾਇ  ਦੇ  ਸੈਕੜਾ ਹੀ ਮਠ ਮੰਦਿਰ  ਸਥਾਪਿਤ ਹਨ।
ਕਿਵਦੰਤੀ ਦੇ  ਅਨੁਸਾਰ  — ਛੁਆ -ਛੂੱਤ  , ਮਤਭੇਦ  ਦੇ ਕਾਰਨ ਗੁਰੂ  ਰਾਘਵਨੰਦਨ  ਜੀ  ਨੇ  ਉਹਨਾਂ ਨੂੰ ਨਵਾਂ ਸੰਪਰਦਾਇ  ਚਲਾਉਣ ਦੀ  ਆਗਿਆ ਦਿੱਤੀ ਸੀ।
ਡਾਕਟਰ  ਫਕੁਹਰ ਅਨੁਸਾਰ  — ਇਹ  ਰਾਮਾਵੰਤ ਸੰਪਰਦਾਇ  ਦੱਖਣ ਭਾਰਤ ਵਿੱਚ ਸਨ ।
ਆਪ ਜੀ ਦੇ  ਪ੍ਰਮੁੱਖ  ਗ੍ਰੰਥ  “ਵਾਲਮੀਕਿ-  ਰਾਮਾਇਣ   ” ਅਤੇ  “ਅਧਿਆਤਮ ਰਾਮਾਇਣ ”  ,ਯੋਗ ਚਿੰਤਾਮਣੀ , ਰਾਮਾਰਾਧਨਮ , ਵੇਦਾਂਤ -ਵਿਚਾਰ  ,ਗਿਆਨ ਲੀਲਾ , ਆਤਮ ਵੋਧ , ਰਾਮ ਮੰਤਰ ,ਯੋਗ ਗ੍ਰੰਥ  ਕੁਝ ਫੁਟਕਰ ਹਿੰਦੀ  ਪਦਨ ਵੀ । ਆਪ ਹਿੰਦੀ ਭਾਸ਼ਾ ਦੇ ਕਵੀ ਵੀ   ਸਨ। ਆਪ ਜੀ ਦੀ ਮਹਾਨਤਾ ਦੀ ਮਹਿਮਾ  ਸੰਸਾਰ ਵਿੱਚ  ਪ੍ਰਚਲਿਤ ਹੈ ।ਆਪ ਜੀ  ਦੁਨੀਆ ਵਿੱਚ  ਵਿਰਾਜਮਾਨ ਹੋ ਕੇ  112 ਸਾਲ ਸਰੀਰਿਕ  ਚੋਲਾ ਪਾ ਕੇ   1411ਈਸਵੀ ਵਿੱਚ   ਸਰੀਰ  ਤਿਆਗ ਕੇ ਬ੍ਰਹਮ ਲੀਨ ਹੋ ਗਏ । ਆਪ ਬਹੁਤ  ਗੁਣੀ ਸਨ।
                  ”  ਜਾਤਿ  ਪਾਤਿ ਪੂਛੇ ਨਾਹੀ ਕੋਈ।
                    ਹਰਿ ਕਾ ਭਜੈ ਸੋ ਹਰਿ ਕਾ ਹੋਈ ।”

Related posts

ਪੰਜਾਬ ਸਰਕਾਰ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ ਫਿਰ ਅੱਗੇ ਵਧਾਈ

qaumip

ਕੈਪਟਨ : ਕੋਵਿਡ-19 ਖ਼ਿਲਾਫ਼ ਲੜਾਈ ’ਚ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇ

qaumip

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇ ਚੱਕਾ ਜਾਮ ਦੀ ਤਿਆਰੀ ਸਬੰਧੀ ਮੀਟਿੰਗ ਆਯੋਜਿਤ

qaumip

OYO ਜਲਦ ਬਾਜ਼ਾਰ ‘ਚ ਉਤਾਰ ਸਕਦਾ ਹੈ

qaumip

ਚੰਡੀਗੜ੍ਹ ’ਚ ਸ਼ਨਿਚਰਵਾਰ ਸਵੇਰੇ 8 ਵਜੇ ਤੋਂ ਸੋਮਵਾਰ ਤੜਕੇ 5 ਵਜੇ ਤੱਕ ਕਰਫਿਊ ਲਾਉਣ ਦਾ ਫ਼ੈਸਲਾ

qaumip

ਦਾਨੇਵਾਲਾ ਅਤੇ ਆਹਲੂਪੁਰ ਚ ਚੱਲ ਰਹੇ ਸਕਿੱਲ ਸੈਂਟਰਾਂ ਇਲਾਕਾ ਵਾਸੀਆਂ ਲਈ ਬਣੇ ਚਾਨਣ ਮੁਨਾਰਾ ਐੱਸ ਡੀ ਐੱਮ

qaumip

Leave a Reply

Your email address will not be published. Required fields are marked *