ਕਾਨਫਰੰਸ ਵਿੱਚ ਵਿਸ਼ਵ ਭਰ ‘ਤੋਂ 700 ਤੋਂ ਵੱਧ ਪੇਨ ਫਿਜਿਸ਼ੀਅਨ ਨੇ ਹਿੱਸਾ ਲਿਆ
ਅੰਮ੍ਰਿਤਸਰ, 04 ਫਰਵਰੀ ! ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ 37ਵੀਂ ਸਲਾਨਾ ਨੈਸ਼ਨਲ ਕਾਨਫਰੰਸ ਆਫ ਪੇਨ ਮੈਡੀਸਨ – ਆਈ.ਐਸ.ਐਸ.ਪੀ.ਸੀ.ਓ.ਐਨ-2023 ਦਾ ਮਿਤੀ 3 ਤੋਂ 5 ਫਰਵਰੀ ਤੱਕ ਆਯੋਜਨ ਕੀਤਾ ਗਿਆ. ਕਾਨਫਰੰਸ ਦਾ ਮੁੱਖ ਉਦੇਸ਼ ਗੰਭੀਰ ਦਰਦ ਨਾਲ ਸੰਬੰਧਿਤ ਸਰੀਰਕ ਅਤੇ ਮਾਨਸਿਕ ਪੀੜਾ ਤੋਂ ਰਾਹਤ ਪਾਉਂਣ ਲਈ ਦਰਦ ਦੀ ਦਵਾਈ ਦੇ ਗਿਆਨ ਅਤੇ ਅਭਿਆਸ ਦਾ ਪ੍ਰਚਾਰ ਕਰਨਾ ਹੈ. ਸਮਾਗਮ ਦਾ ਉਦਘਾਟਨੀ ਸਮਾਰੋਹ 3 ਫਰਵਰੀ ਸ਼ਾਮ ਨੂੰ ਐਸ.ਜੀ.ਆਰ.ਡੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਡਾ. ਮਨਜੀਤ ਸਿੰਘ ਉੱਪਲ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਨੇ ਬਤੌਰ ਮੁੱਖ ਮਹਿਮਾਨ ਅਤੇ ਉਨ੍ਹਾਂ ਨਾਲ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ, ਸ੍ਰੀ ਅੰਮ੍ਰਿਤਸਰ ਦੇ ਐਨਸਥੀਸੀਆ ਵਿਭਾਗ ਦੇ ਸੰਸਥਾਪਕ ਅਤੇ ਮੁੱਖੀ ਡਾ. ਐੱਸ. ਐੱਸ. ਵਾਲੀਆ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ.
2 ਫਰਵਰੀ ਨੂੰ ਦੇਸ਼ ਦੇ ਵੱਖ^ਵੱਖ ਹਿੱਸਿਆਂ ਤੋਂ ਆਏ ਮਾਹਿਰਾਂ ਦੁਆਰਾ ਪੇਨ ਮੈਡੀਸਨ ਵਿੱਚ ਇੰਟਰਵੈਸ਼ਨਲ ਪ੍ਰੋਸੀਜਰ ਦੇ ਵੱਖ-ਵੱਖ ਵਿਸ਼ਿਆਂ ਦੀ ਪੜਚੋਲ ਕਰਨ ਲਈ ਪ੍ਰੀ-ਕਾਨਫਰੰਸ ਵਰਕਸ਼ਾਪ ਆਯੋਜਿਤ ਕੀਤੀਆਂ ਗਈਆਂ, ਜਿੰਨ੍ਹਾਂ ਵਿੱਚ ਸ਼ਾਮਲ ਹੋ ਕੇ 200 ਤੋਂ ਵੱਧ ਡੈਲੀਗੇਟਾਂ ਨੇ ਆਪਣੇ ਹੁਨਰ ਅਤੇ ਗਿਆਨ ਵਿੱਚ ਵਾਧਾ ਕੀਤਾ.
ਇੰਡੀਅਨ ਸੋਸਾਇਟੀ ਫਾਰ ਸਟੱਡੀ ਆਫ਼ ਪੇਨ ਦੀ ਸਾਲਾਨਾ ਕਾਨਫਰੰਸ ਵਿੱਚ ਪੇਨ ਫਿਜੀਸ਼ੀਅਨ ਦੇ ਖੇਤਰ ਵਿੱਚ ਤਿੰਨ ਦਹਾਕਿਆਂ ਤੋਂ ਸੇਵਾ ਨਿਭਾ ਰਹੇ ਡਾਕਟਰ ਗੁਰਪ੍ਰਦਾਸ ਦੁਰੇਜਾ (ਪੇਨ ਮੈਡੀਸਨ ਦੇ ਪਾਇਨੀਅਰ) ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਾਨਵੋਕੇਸ਼ਨ ਵੀ ਆਯੋਜਿਤ ਕੀਤੀ ਗਈ, ਜਿੱਥੇ 27 ਫੈਲੋਜ਼ ਨੇ ਆਪਣੀ ਫੈਲੋਸ਼ਿਪ ਪ੍ਰਾਪਤ ਕੀਤੀ. ਐਸ.ਜੀ.ਆਰ.ਡੀ. ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਸ੍ਰੀ ਅੰਮ੍ਰਿਤਸਰ ਇੱਕ ਵਿਸ਼ੇਸ਼ ਰਾਸ਼ਟਰੀ ਸਿਹਤ ਪ੍ਰਣਾਲੀ ਸਿਖਲਾਈ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੀ ਹੈ, ਜੋ ਪੋਸਟ-ਡਾਕਟੋਰੇਟ ਫੈਲੋਜ਼ ਨੂੰ ਸੀਨੀਅਰ ਡਾਕਟਰਾਂ ਨੂੰ ਰਵਾਇਤੀ ਅਕਾਦਮਿਕ ਮਾਰਗ ਤੋਂ ਪਰੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ.
ਫੈਲੋਸ਼ਿਪ ਨਾਲ ਸਨਮਾਨਿਤ ਕੀਤੇ ਗਏ ਫੈਲੋਜ਼ ਨੂੰ ਵਧਾਈ ਦਿੰਦੇ ਹੋਏ, ਡਾ. ਉੱਪਲ ਨੇ ਕਿਹਾ ਕਿ ਪੈਨ ਫਜੀਸ਼ੀਅਨ ਰਾਤੋ-ਰਾਤ ਉਪਲਬਧ ਨਹੀਂ ਹੋ ਸਕਦੇ, ਇਹ ਕਈ ਕਾਰਕਾਂ ਜਿਵੇਂ ਕਿ ਡਾਕਟਰੀ ਸਿੱਖਿਆ ਦੀਆਂ ਨਵੀਨਤਮ ਤਕਨੀਕਾਂ, 21ਵੀਂ ਸਦੀ ਦੀ ਪੇਸ਼ੇਵਰ ਮੁਹਾਰਤ ਅਤੇ ਸਭ ਤੋਂ ਵੱਧ ਕੇ ਐਨਸਥੀਸੀਓਲੋਜੀ ਅਭਿਆਸ ਕਰਨ ਦੇ ਜਨੂੰਨ ਨਾਲ ਬਣਦੇ ਹਨ. ਉਨ੍ਹਾਂ ਕਿਹਾ ਕਿ ਐਸ.ਜੀ.ਆਰ.ਡੀ ਯੂਨੀਵਰਸਿਟੀ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਨ ਵਾਲੀ ਮੈਡੀਕਲ ਸਿੱਖਿਆ ਪ੍ਰਦਾਨ ਕਰ ਰਹੀ ਹੈ.
ਮੈਡੀਕਲ ਸਿੱਖਿਆ ਦੀ ਗੁਣਵੱਤਾ ‘ਤੇ ਜ਼ੋਰ ਦਿੰਦੇ ਹੋਏ, ਡਾ. ਐੱਸ. ਐੱਸ. ਵਾਲੀਆ ਨੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਐਥੀਕਲ ਢੰਗ ਨਾਲ ਮੈਡੀਸਨ ਦੀ ਪ੍ਰੈਕਟਿਸ ਕਰਨ, ਮਰੀਜ਼ਾਂ ਨਾਲ ਨਿਮਰਤਾ ਭਾਵ ਨਾਲ ਤਾਲਮੇਲ ਕਰਨ ਅਤੇ ਸਹਿਜ ਨਾਲ ਉਨ੍ਹਾਂ ਦੀ ਗੱਲ ਸੁਨੰਣ ਅਤੇ ਆਪਣੀ ਗੱਲ ਦੱਸਣ ਦੀ ਸਿੱਖਿਆ ਦਿੱਤੀ.
ਡਾ. ਏ. ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕਿਹਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫਰੰਸ 02 ਫਰਵਰੀ ਤੋਂ 05 ਫਰਵਰੀ ਤੱਕ ਚੱਲੇਗੀ ਅਤੇ ਤਿੰਨ ਰੋਜਾ ਕਾਨਫਰੰਸ ਵਿੱਚ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੇ ਜਾ ਰਹੇ ਹਨ. ਉਨ੍ਹਾਂ ਕਿਹਾ ਕਿ ਇਹ ਇਸ ਤਰੀਕੇ ਦੀ ਉਤਰੀ ਭਾਰਤ ਦੀ ਇੱਕ ਵੱਡੀ ਕਾਨਫਰੰਸ ਹੈ, ਜਿਸ ਵਿੱਚ ਵਿਸ਼ਵ ਭਰ ਤੋਂ 700 ਤੋਂ ਵੱਧ ਪੇਨ ਫਿਜੀਸ਼ੀਅਨ, ਡੈਲੀਗੇਟ, ਮੈਡੀਕਲ ਦੀ ਪੜ੍ਹਾਈ ਕਰ ਰਹੇ ਪੋਸਟ-ਗ੍ਰੈਜੂਏਟਸ ਵਿਦਿਆਰਥੀਆਂ ਨੇ ਹਿੱਸਾ ਲਿਆ. ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਅਜਿਹੇ ਸਮਾਾਗਮਾਂ ਦਾ ਆਯੋਜਨ ਕਰਕੇ ਯੂਨੀਵਰਸਿਟੀ ਡਾਕਟਰਾਂ ਦੇ ਗਿਆਨ ਅਤੇ ਹੁਨਰ ਨੂੰ ਹਮੇਸ਼ਾਂ ਵਧਾਉਂਦਾ ਆਇਆਂ ਹੈ ਅਤੇ ਅਗਾਹ ਵੀ ਵਧਾਉਂਦਾ ਰਹੇਗਾ.
ਇਸ ਮੌਕੇ ਤੇ ਡਾ. ਪ੍ਰਦੀਪ ਜੈਨ, ਪ੍ਰਧਾਨ ਆਈ.ਐਸ.ਐਸ.ਪੀ., ਡਾ. ਪ੍ਰਵੇਸ਼ ਕਾਥੇਡ, ਆਈ.ਐਸ.ਐਸ.ਪੀ. ਆਨਰੇਰੀ ਸਕੱਤਰ, ਡਾ. ਜੀ.ਐਸ. ਚੰਨ, ਉਪ ਪ੍ਰਧਾਨ, ਡਾ. ਗੋਤਮ ਦਾਸ, ਆਈ.ਏ.ਪੀ.ਐਮ. ਡੀਨ, ਡਾ. ਦੇਬਜੋਤੀ ਦੱਤਾ, ਆਈ.ਏ.ਪੀ.ਐਮ. ਰਜਿਸ਼ਟਰਾਰ, ਡਾ. ਅਸ਼ੋਕ ਉੱਪਲ, ਮੈਂਬਰ ਪੀ.ਐਮ.ਸੀ., ਸਮਰਜੀਤ ਦੇ, ਹਿਤੇਸ਼ ਪਟੇਲ, ਮੁਰਲੀਧਰ ਜੋਸ਼ੀ, ਡਾ. ਰੁਚੀ ਗੁਪਤਾ, ਆਰਗਨਾਈਜਿੰਗ ਸਕੱਤਰ ਅਤੇ ਮੁੱਖ ਐਨਸਥੀਸੀਆ ਵਿਭਾਗ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐੱਡ ਰੀਸਰਚ, ਸ੍ਰੀ ਅੰਮ੍ਰਿਤਸਰ, ਪੂਰੇ ਭਾਰਤ ‘ਚੋ ਆਏ ਡਾਕਟਰ ਸਾਹਿਬਾਨ, ਡੈਲੀਗੇਟਸ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ.