0.6 C
New York
January 20, 2022
Latest News National New Delhi Other cities

ਸੁਪਰੀਮ ਕੋਰਟ ਨੇ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਅੰਤ੍ਰਿਮ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ

ਨਵੀਂ ਦਿੱਲੀ, 3 ਸਤੰਬਰ: ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਤੇ ਉਮਰ ਕੈਦ ਭੁਗਤ ਰਹੇ ਦਿੱਲੀ ਦੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅੰਤ੍ਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।ਉਸ ਨੇ ਬਿਮਾਰੀ ਦਾ ਹਵਾਲਾ ਦੇ ਕੇ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਉਸ ਦੀ ਹਾਲਤ ਠੀਕ ਹੈ।

ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਸੱਜਣ ਕੁਮਾਰ ਦੇ ਵਕੀਲ ਨੂੰ ਕਿਹਾ, ‘ ਸੱਜਣ ਕੁਮਾਰ ’ਤੇ ਗੰਭੀਰ ਅਪਰਾਧਾਂ ਦਾ ਦੋਸ਼ੀ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਉਸ ਨਾਲ ਕਿਸੇ ਸੁਪਰ ਵੀਆਈਪੀ ਮਰੀਜ਼ ਵਰਗਾ ਸਲੂਕ ਕੀਤਾ ਜਾਵੇ। ਉਸ ਦੀ ਸਿਹਤ ਸਥਿਰ ਹੈ ਅਤੇ ਉਸ ਵਿੱਚ ਸੁਧਾਰ ਹੋ ਰਿਹਾ ਹੈ।’

ਅਦਾਲਤ ਨੇ ਨਾਲ ਹੀ ਕਿਹਾ ਕਿ ਜੇ ਮੈਡੀਕਲ ਅਧਿਕਾਰੀ ਉਸ ਨੂੰ ਅਗਲੇ ਇਲਾਜ ਲਈ ਮੇਦਾਂਤਾ ਭੇਜਣਾ ਜ਼ਰੂਰੀ ਸਮਝਦੇ ਹਨ ਤਾਂ ਅਜਿਹਾ ਕੀਤਾ ਜਾ ਸਕਦਾ ਹੈ।

Related posts

ਆਮ ਆਦਮੀ ਪਾਰਟੀ ਅੱਜ ਕਰੇਗੀ ਭਗਵੰਤ ਮਾਨ ਦੀ ਸੀਟ ਬਾਰੇ ਐਲਾਨ

qaumip

ਕੇਜਰੀਵਾਲ ਵੱਲੋਂ ਕੇਂਦਰ ਨੂੰ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ

qaumip

Voter ID ਲਈ ਕਰੋ ਆਨਲਾਈਨ ਅਪਲਾਈ ਸਬ ਤੋਂ ਆਸਾਨ ਤਰੀਕਾ

qaumip

qaumip

ਮੁੰਬਈ ਫਿਲਮ ਇੰਡਸਟਰੀ ਦਾ ਚਮਕਦਾ ਸਿਤਾਰਾ, ਵੀਡੀਓ ਡਾਇਰੈਕਟਰ : ਬਿੱਟੂ ਮਾਨ ਫਿਲਮਜ (ਮੁਖਵਿੰਦਰ ਮਾਨ)

qaumip

ੳ ਦੇਸ਼ ‘ਅਸੀਂ ਸਰਕਾਰ ਵੱਲੋਂ ਗੈਰ-ਜਥੇਬੰਦ ਸੈਕਟਰਾਂ ਦੇ ਕਾਮਿਆਂ ਦੀ ਰਜਿਸਟਰੇਸ਼ਨ ਲਈ ਕੀਤੇ ਯਤਨਾਂ ਤੋਂ ਸੰਤੁਸ਼ਟ ਨਹੀਂ’

qaumip

Leave a Reply

Your email address will not be published. Required fields are marked *