ਕੌਮੀ ਪਤ੍ਰਿਕਾ ਬਿਊਰੋ, 2 ਜੂਨ , ਮਾਨਸਾ (ਤਰਸੇਮ ਸਿੰਘ ਫਰੰਡ) ਸਫਾਈ ਸੇਵਕ ਯੂਨੀਅਨ ਪੰਜਾਬ ਦੀ ਐਕਸ਼ਨ ਕਮੇਟੀ ਦੇ ਸੱਦੇ ਉੱਪਰ 21ਵੇਂ ਦਿਨ ਸਫਾਈ ਸੇਵਕ ਯੂਨੀਅਨ ਮਾਨਸਾ ਵੱਲੋ ਸਫਾਈ ਦਾ ਕੰਮ ਮੁਕੰਮਲ ਬੰਦ ਰਿਹਾ। ਜਦੋਂ ਤੱਕ ਹੱਕੀ ਅਤੇ ਜਾਇਜ ਮੰਗਾ ਜਿਵੇ ਕਿਕੱਚੇ ਮੁਲਾਜ਼ਮਾ ਨੂੰ ਪੱਕਾ ਕਰਨਾਂ, ਡੀ.ਏ ਦੀ ਕਿਸ਼ਤ ,ਪੁਰਾਣੀ ਪੈਨਸ਼ਨ ਲਾਗੂ ਕਰਨਾਂ ਅਤੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਆਦਿ. ਇਸ ਧਰਨੇ ਦੀ ਅਗਵਾਈ ਸ਼੍ਰੀ ਪ੍ਰਵੀਨ ਕੁਮਾਰ ਵਿਡਲਾਨ ਸਫਾਈ ਸੇਵਕ ਯੂਨੀਅਨ ਮਾਨਸਾ ਵੱਲੋਂ ਕੀਤੀ ਗਈ.ਜਿਸ ਵਿੱਚ ਵਿਸ਼ੇਸ਼ ਤੌਂਰ ਤੇ ਪਹੁੰਚੇ ਸ਼੍ਰੀ ਰੂਪ ਚੰਦ ਪਰੋਚਾਂਪੰਜਾਬ ਦੇਮੁੱਖ ਸਲਾਹਕਾਰ ਸਫਾਈ ਸੇਵਕ ਯੂਨੀਅਨ ਪੰਜਾਬ ਅਤੇਜੂਨੀਅਰ ਸਕੱਤਰ ਸ਼੍ਰੀ ਪਵਨ ਕੁਮਾਰ ਟਾਂਕ, ਸਫਾਈ ਸੇਵਕ ਯੂਨੀਅਨ ਮਾਨਸਾ ਦੇ ਸਰਪ੍ਰਸਤ ਸ਼੍ਰੀ ਮੁਕੇਸ਼ ਕੁਮਾਰ ਰੱਤੀ, ਸ਼੍ਰੀ ਸੁਨੀਲ ਕੁਮਾਰ ਨੀਨੂੰ ਮੁੱਖ ਸਲਾਹਕਾਰ,ਸ਼੍ਰੀ ਪਵਨ ਕੁਮਾਰ ਚੌਹਾਨ, ਜਰਨਲ ਸਕੱਤਰ ਮਨੋਜ ਕੁਮਾਰ ਚੌਹਾਨ, ਮੀਤ ਪ੍ਰਧਾਨ ਵਿਨੋਦ ਕੁਮਾਰ, ਸਕੱਤਰ ਸੁਖਦੇਵ ਸਿੰਘ, ਰਾਜ ਕੁਮਾਰ , ਸਤਵੀਰ, ਕੈਸ਼ੀਅਰ ਵਿਜੈ ਚੌਹਾਨਅਤੇ ਸਟਰੀਟ ਲਾਇਟ ਮੁਲਾਜ਼ਮਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦੂ ਅਤੇ ਮੀਤ ਪ੍ਰਧਾਨ ਮਿੰਟੂ ਸਿੰਘ ਆਦਿ ਨੇਪੰਜਾਬ ਸਰਕਾਰਦਾ ਪਿੱਟ ਸਿਆਪਾ ਕੀਤਾ ਅਤੇ ਸਰਕਾਰ ਤੋ ਮੰਗ ਕੀਤੀ ਕਿ ਜੇਕਰ ਸਾਡੀਆ ਮੰਗਾ ਨਹੀ ਮੰਨੀਆ ਗਈਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਤੋਂ ਇਲਾਵਾ ਇਸ ਰੋਸ ਮੁਜਾਹਰੇ ਵਿੱਚ ਵਿਸ਼ੇਸ਼ ਤੌਰ ਤੇ ਸੀਵਰੇਜ ਬੋਰਡ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਆਪਣੀ ਟੀਮ ਦੇ ਨਾਲ ਸ਼ਾਮਿਲ ਹੋਏ ਕੇਇਸ ਸੰਘਰਸ਼ ਦੀ ਹਿਮਾਇਤ ਕੀਤੀ ਅਤੇ ਸਰਕਾਰ ਤੋ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਲਾਜ਼ਮਾ ਦੀਆ ਮੰਗਾ ਪੂਰੀਆ ਕੀਤੀਆ ਜਾਣ।