6 C
New York
November 27, 2021
Delhi Latest News National New Delhi Other cities

ਪੀਐੱਮਜ਼ ਹਾਲ ਆਫ਼ ਸ਼ੇਮ: ਘੱਟੋ-ਘੱਟ ਜੀਡੀਪੀ, ਵੱਧ ਤੋਂ ਵੱਧ ਬੇਰੁਜ਼ਗਾਰੀ

ਨਵੀਂ ਦਿੱਲੀ, 1 ਜੂਨ:  ਕਾਂਗਰਸ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੀਆਂ ‘ਤਬਾਹਕੁਨ’ ਨੀਤੀਆਂ ਨੂੰ ਮੋੜਾ ਦੇਣ ਲਈ ਆਖਦਿਆਂ ਕਿਹਾ ਕਿ ਉਹ ਵਾਧੂ ਕਰੰਸੀ/ਪੈਸਾ ਛਾਪਣ ਦੀ ਅਰਥਸ਼ਾਸਤਰੀਆਂ ਦੀ ਸਲਾਹ ਵੱਲ ਧਿਆਨ ਦਿੰਦਿਆਂ ਪੈਸਾ ਖਰਚਣ ਦੇ ਅਮਲ ਨੂੰ ਰਫ਼ਤਾਰ ਦੇਵੇ ਅਤੇ ਇਕ ਸਾਲ ਹੋਰ ਅਜਾਈਂ ਨਾ ਜਾਣ ਦੇਵੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੀ ਵਧਦੀ ਦਰ ਬਾਰੇ ਗ੍ਰਾਫ਼ ਸਾਂਝਾ ਕਰਦਿਆਂ ਕਿਹਾ, ‘ਪੀਐੱਮ’ਜ਼ ਹਾਲ ਆਫ਼ ਸ਼ੇਮ….ਘੱਟੋ ਘੱਟ ਜੀਡੀਪੀ, ਵੱਧ ਤੋਂ ਵੱਧ ਬੇਰੁਜ਼ਗਾਰੀ।’’ ਉਧਰ ਸੀਨੀਅਰ ਪਾਰਟੀ ਆਗੂ ਤੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਕਿਹਾ ਕਿ ਸਾਰੇ ਸੂਚਕ ਨੁਕਤੇ ਇਸ ਗੱਲ ਦਾ ਇਸ਼ਾਰਾ ਕਰਦੇ ਹਨ ਕਿ ਅਰਥਚਾਰਾ ਮੰਦੇਹਾਲੀਂ ਭਾਵ ਬਹੁਤ ਮਾੜੀ ਸਥਿਤੀ ਵਿੱਚ ਹੈ। ਚਿਦੰਬਰਮ ਨੇ ਕਿਹਾ ਕਿ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਅਰਥਚਾਰੇ ਦੀ ਕਾਰਗੁਜ਼ਾਰੀ ’ਤੇ ਨਜ਼ਰ ਮਾਰੀੲੇ ਤਾਂ ਵਿੱਤੀ ਸਾਲ 2020-21 ਪਿਛਲੇ ਚਾਰ ਦਹਾਕਿਆਂ ਵਿੱਚ ਅਰਥਚਾਰੇ ਦਾ ‘ਸਭ ਤੋਂ ਅੰਧਕਾਰ ਵਾਲਾ ਸਾਲ’ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੇ ਤੇ ਵਿਰੋਧੀ ਧਿਰਾਂ ਦੀ ਗੱਲ ਸੁਣੇ।

Related posts

ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਤੇ ਸਰਹੰਦ ਵਿਖੇ ਕੀਤੀ ਜਾਣ ਵਾਲੀ ਕਿਸਾਨ ਕਾਨਫਰੰਸ ਦੀ ਤਿਆਰੀ ਸਬੰਧੀ ਪਿੰਡਾਂ ਚ ਰੈਲੀਆਂ

qaumip

ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਚੋਣਾਂ ਖਤਮ ਕਰ ਕੇ ਮੈਂਬਰ ਨਾਮਜ਼ਦ ਕਰਨ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੌਮੀ ਸੰਸਥਾਵਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਕਰਾਂਗੇ : ਸਿਰਸਾ

qaumip

ਰੋਨਾਲਡੋ ਦੇ ਗੋਲ ਨਾਲ ਯੁਵੈਂਟਸ ਨੇ ਰਿਕਾਰਡ 9ਵੀਂ ਵਾਰ ਜਿੱਤਿਆ ਸੁਪਰ ਕੱਪ

qaumip

ਇੱਕ ਲੱਖ ਕਰੋੜ ਰੁਪਏ ਸ਼ੇਅਰ ਡਿੱਗਿਆ ਰਿਲਾਇੰਸ ਦਾ

qaumip

ਪ੍ਰਦੂਸ਼ਣ ਨੇ ਉੱਤਰ ਭਾਰਤ ਦੀ ਹਵਾ ਹੋਈ ਜ਼ਹਿਰੀਲੀ ਅਤੇ ਸਥਿਤੀ ‘ਗੰਭੀਰ’ ਦਿੱਲੀ ਵਿਚ

qaumip

ਵੁਹਾਨ ਲੈਬ ਵਿਚੋਂ ਵਾਇਰਸ ਲੀਕ

qaumip

Leave a Reply

Your email address will not be published. Required fields are marked *