19.3 C
New York
June 29, 2022
Bathinda-Mansa Latest News National News Other cities Punjab Sangrur Sangrur-Barnala

ਪਾਰਟੀ ਅਨੁਸ਼ਾਸ਼ਨ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ – ਮਾਖਾ

ਮਾਨਸਾ 01 ਜੂਨ ( ਤਰਸੇਮ ਸਿੰਘ ਫਰੰਡ ) ਅੱਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬੁਢਲਾਡਾ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਹਲਕਾ ਬੁਢਲਾਡਾ ਦੇ ਪ੍ਰਧਾਨ ਬਲਵੀਰ ਸਿੰਘ ਨੇ ਕੀਤੀ। ਜਿਸ ਦੇ ਮੁੱਖ ਮਹਿਮਾਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਮਾਖਾ ਅਤੇ ਉਹਨਾਂ ਦੇ ਨਾਲ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਮਾਸਟਰ ਗੁਰਜੰਟ ਸਿੰਘ ਭੀਖੀ ਤੇ ਰਾਜਿੰਦਰ ਭੀਖੀ ਜੀ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਸ਼ਾਮਿਲ ਹੋਏ। ਉੱਥੇ ਉਹਨਾਂ ਨੇ ਕਿਹਾ ਕਿ ਕੁੱਝ ਲੋਕ ਪਾਰਟੀ ਦਾ ਅਕਸ਼ ਖਰਾਬ ਕਰਨ ਤੇ ਲੱਗੇ ਹਨ ਅਤੇ ਵਾਰ-ਵਾਰ ਸਮਝਾਉਣ ਤੇ ਵੀ ਨਹੀਂ ਸਮਝੇ ਤੇ ਅਨੁਸ਼ਾਸ਼ਨ ਭੰਗ ਕਰ ਰਹੇ ਸੀ, ਜੋ ਪਾਰਟੀ ਦੇ ਹਿੱਤ ਲਈ ਚੰਗਾ ਨਹੀਂ ਹੈ। ਇਹ ਸਭ ਦੇਖਦੇ ਹੋਏ ਆਪਣੇ ਆਪ ਨੂੰ ਵਾਰ-ਵਾਰ ਸ਼ਹਿਰੀ ਪ੍ਰਧਾਨ ਅਤੇ ਵਾਰ-ਵਾਰ ਹਲਕਾ ਪ੍ਰਧਾਨ ਲਿਖਣ ਵਾਲੇ ਮਾਸਟਰ ਗੁਰਮੇਲ ਸਿੰਘ ਬੋੜਾਵਾਲ ਅਤੇ ਗੁਰਧਿਆਨ ਕਟਾਰੀਆਂ ਬੁਢਲਾਡਾ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਕੇ ਦੋਵੇਂ ਵਿਅਕਤੀਆਂ ਨੂੰ ਪਾਰਟੀ ਵਿੱਚੋਂ ਕੱਢਿਆ ਜਾਂਦਾ ਹੈ ਅਤੇ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਵਾਲੇ ਕਿਸੇ ਵੀ ਵਰਕਰ ਜਾਂ ਅਹੁੱਦੇਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਤੇ ਹਾਜ਼ਰ ਜਿਲ੍ਹਾ ਸਕੱਤਰ ਤੇਜਾ ਸਿੰਘ ਬਰੇਟਾ, ਸ਼ੇਰ ਸਿੰਘ ਸ਼ੇਰ, ਜਸਵਿੰਦਰ ਸਿੰਘ ਜੱਸਾ, ਨਿਰਮਲ ਸਿੰਘ ਭੋਲਾ, ਹਰਦੀਪ ਸਿੰਘ ਗੱਗੀ, ਬਲਜੀਤ ਸਿੰਘ, ਬੂਟਾ ਸਿੰਘ ਤੋਂ ਇਲਾਵਾ ਜਿਲ੍ਹੇ ਦੇ ਜਨਰਲ ਸੈਕਟਰੀ ਕੁਕੂ ਠੇਕੇਦਾਰ ਵੀ ਹਾਜ਼ਰ ਸਨ।

Related posts

ਘਰ ਤੇ ਦੁਕਾਨਾਂ ਨੂੰ ਗਹਿਣੇ ਰੱਖ ਸੋਨੂੰ ਸੂਦ ਨੇ ਕੀਤੀ ਲੋੜਵੰਦਾਂ ਦੀ ਮਦਦ, ਐਕਟਰ ਨੇ ਲਿਆ 10 ਕਰੋੜ ਦਾ ਕਰਜ਼ਾ

qaumip

Voter ID ਲਈ ਕਰੋ ਆਨਲਾਈਨ ਅਪਲਾਈ ਸਬ ਤੋਂ ਆਸਾਨ ਤਰੀਕਾ

qaumip

ਬਿਮਾਰ ਪਿਓ ਦੇ ਇਲਾਜ਼ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਲਿਫ਼ਾਫ਼ੇ ਵੇਚ ਕੇ ਗੁਜ਼ਾਰਾ ਕਰਨ ਵਾਲੀ ਬੱਚੀ ਦੀ ਪੜ੍ਹਾਈ ਦਾ ਸਾਰਾ ਖਰਚਾ ‘ਜਾਗਦਾ ਪੰਜਾਬ’ ਨੇ ਆਪਣੇ ਜੁੰਮੇ ਲਿਆ

qaumip

ਕਾਲਜਾਂ, ਯੂਨੀਵਰਸਿਟੀਆਂ ਨੂੰ ਫੌਰੀ ਖੋਲਿਆ ਜਾਵੇ -ਪੰਜਾਬ ਸਟੂਡੈਂਟਸ ਯੂਨੀਅਨ

qaumip

ਮੁੰਬਈ ਫਿਲਮ ਇੰਡਸਟਰੀ ਦਾ ਚਮਕਦਾ ਸਿਤਾਰਾ, ਵੀਡੀਓ ਡਾਇਰੈਕਟਰ : ਬਿੱਟੂ ਮਾਨ ਫਿਲਮਜ (ਮੁਖਵਿੰਦਰ ਮਾਨ)

qaumip

ਬੁਮਰਾਹ ਨੇ ਕਮਾਈ ਦੇ ਮਾਮਲੇ ’ਚ ਕੋਹਲੀ ਨੂੰ ਛੱਡਿਆ ਪਿੱਛੇ

qaumip

Leave a Reply

Your email address will not be published. Required fields are marked *