24.3 C
New York
June 22, 2021
Delhi Latest News Mumbai National New Delhi News Other cities Patiala Politics

ਜੁਲਾਈ-ਅਗਸਤ ਤੱਕ ਰੋਜ਼ਾਨਾ ਇਕ ਕਰੋੜ ਲੋਕਾਂ ਦਾ ਹੋਵੇਗਾ ਟੀਕਾਕਰਨ: ਕੇਂਦਰ

ਨਵੀਂ ਦਿੱਲੀ, 1 ਜੂਨ:। ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਜੁਲਾਈ ਜਾਂ ਅਗਸਤ ਦੀ ਸ਼ੁਰੂਆਤ ਤੱਕ ਭਾਰਤ ਕੋਲ ਇੰਨੀ ਕੁ ਕੋਵਿਡ-19 ਵੈਕਸੀਨ ਹੋਵੇਗੀ, ਕਿ ਰੋਜ਼ਾਨਾ ਇਕ ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇਗਾ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਵੈਕਸੀਨਾਂ ਨੂੰ ਮਿਕਸ ਕਰਨ ਭਾਵ ਦੋ ਵੱਖੋ ਵੱਖਰੀਆਂ ਵੈਕਸੀਨਾਂ ਨੂੰ ਮਿਲਾ ਕੇ ਲਾਉਣ ਦਾ ਕੋਈ ਕੱਚਾ ਜਾਂ ਪੱਕਾ ਮਸੌਦਾ/ਖਰੜਾ ਨਹੀਂ ਹੈ ਅਤੇ ਦੋ ਖੁਰਾਕਾਂ ਵਾਲੀਆਂ ਵੈਕਸੀਨਾਂ- ਕੋਵੀਸ਼ੀਲਡ ਤੇ ਕੋਵੈਕਸੀਨ ਦੇ ਸ਼ਡਿਊਲ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਜ਼ਿਲ੍ਹਿਆਂ ਨੂੰ ਖੋਲ੍ਹਣ ਲਈ ਨਿਰਧਾਰਿਤ ਨੇਮਾਂ ਬਾਰੇ ਸਪਸ਼ਟ ਕਰਦਿਆਂ ਕੇਂਦਰ ਸਰਕਾਰ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਕੋਵਿਡ ਪਾਜ਼ੇਟਿਵਿਟੀ ਦਰ ਪੰਜ ਫੀਸਦ ਤੋਂ ਘੱਟ ਹੋਣੀ ਚਾਹੀਦੀ ਹੈ ਤੇ 70 ਫੀਸਦ ਤੋਂ ਵੱਧ ਆਬਾਦੀ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਮੰਤਰਾਲੇ ਨੇ ਕਿਹਾ ਕਿ 344 ਜ਼ਿਲ੍ਹਿਆਂ ਵਿੱਚ ਪਾਜ਼ੇਟਿਵਿਟੀ ਦਰ 5 ਫੀਸਦ ਤੋਂ ਘੱਟ ਹੈ ਤੇ 30 ਰਾਜਾਂ ਵਿੱਚ ਪਿਛਲੇ ਇਕ ਹਫ਼ਤੇ ਦੌਰਾਨ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। 7 ਮਈ ਨੂੰ ਕੋਵਿਡ ਕੇਸਾਂ ਦੀ ਸਿਖਰ ਮਗਰੋਂ ਰੋਜ਼ਾਨਾ ਰਿਪੋਰਟ ਹੁੰਦੇ ਕੇਸ 69 ਫੀਸਦ ਤੱਕ ਘੱਟ ਗਏ ਹਨ.

Related posts

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੁੱਖ ਸਥਾਨ, ਜਿਨ੍ਹਾਂ ਦੇ ਦਰਸ਼ਨ ਕਰਦੇ ਕਰੋੜਾਂ ਲੋਕ

qaumip

ਸੁਪਰੀਮ ਕੋਰਟ ਨੇ ਪਟਾਕਿਆਂ ”ਤੇ ਪਾਬੰਦੀ ਦੇ ਆਦੇਸ਼ ”ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ

qaumip

ਚੱਕਰਵਾਤੀ ਤੂਫਾਨ ਯਾਸ ਉੜੀਸਾ ਦੇ ਸਾਹਿਲਾਂ ਨਾਲ ਟਕਰਾਇਆ

qaumip

ਵੁਹਾਨ ਲੈਬ ਵਿਚੋਂ ਵਾਇਰਸ ਲੀਕ

qaumip

ਕੈਪਟਨ ਸਰਕਾਰ ਵਿਧਾਇਕਾਂ ਦੇ ਬੱਚਿਆਂ ਦੀ ਬਜਾਏ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਦੇਵੇ ਸਰਕਾਰੀ ਨੌਕਰੀ – ਵਿਨਰਜੀਤ ਸਿੰਘ ਖਡਿਆਲ

qaumip

AAP ਦੇ ਮੁਹੱਲਾ ਕ‍ਲੀਨਿਕ ਦੇ ਤਰਜ ”ਤੇ ਗੁਜਰਾਤ ਸਰਕਾਰ ਨੇ ਸ਼ੁਰੂ ਕੀਤਾ ਦੀਨਦਿਆਲ ਕਲੀਨਿਕ

qaumip

Leave a Comment