27.9 C
New York
July 31, 2021
Bathinda-Mansa Latest News News Other cities Patiala Punjab Sangrur Sangrur-Barnala

ਕੌਂਸਲਰ ਬਲਵਿੰਦਰ ਸਿੰਘ ਕਾਲਾ ਨੇ ਵਾਰਡ ਨੰਬਰ 2 ਵਿਚ ਸ਼ੁਰੂ ਕੀਤੀ ਸਫ਼ਾਈ ਮੁਹਿੰਮ

ਕੌਮੀ ਪਤ੍ਰਿਕਾ ਬਿਊਰੋ, 2 ਜੂਨ (ਜਗਸੀਰ ਸਿੰਘ ) – ਸਫ਼ਾਈ ਸੇਵਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੂਬਾ ਪੱਧਰੀ ਹੜਤਾਲ ਕਾਰਨ

ਪੂਰੇ ਪੰਜਾਬ ਦੇ ਨਾਲ – ਨਾਲ ਕਸਬਾ ਲੌਂਗੋਵਾਲ ਵਿਖੇ ਵੀ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ ਇਥੇ ਜਗ੍ਹਾ ਜਗ੍ਹਾ ਕੂੜੇ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਉਨ੍ਹਾਂ ਵਿਚੋਂ ਭੈਡ਼ੀ ਬਦਬੂ ਮਾਰ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਇਸ ਸਬੰਧੀ ਸਥਾਨਕ ਵਾਰਡ ਨੰਬਰ 2 ਤੋਂ ਨੌਜਵਾਨ ਕੌਂਸਲਰ ਬਲਵਿੰਦਰ ਸਿੰਘ ਕਾਲਾ ਨੇ ਆਪਣੇ ਸਾਥੀਆਂ ਸਮੇਤ ਵਾਰਡ ਵਿਖੇ ਖ਼ੁਦ ਹੀ ਸਫਾਈ ਕਰਨ ਦਾ ਬੀਡ਼ਾ ਚੁੱਕਿਆ ਹੈ ਕਾਲਾ ਵੱਲੋਂ ਆਪਣੇ ਨੌਜਵਾਨ ਸਾਥੀਆਂ ਨੂੰ ਨਾਲ ਲੈ ਕੇ ਅੱਜ ਵਾਰਡ ਦੀਆਂ ਗਲੀਆਂ, ਨਾਲੀਆਂ ਅਤੇ ਡਸਟਬਿਨਾਂ ਦੀ ਪੂਰਨ ਤੌਰ ਤੇ ਸਫ਼ਾਈ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਕਾਲਾ ਨੇ ਕਿਹਾ ਕਿ ਸਾਡੇ ਵੱਲੋਂ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਤੱਕ ਇਹ ਸਫ਼ਾਈ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਜਲਦ ਪੂਰੀਆਂ ਕਰਨ ਦੀ ਅਪੀਲ ਕੀਤੀ ਤਾਂ ਜੋ ਸਫਾਈ ਵਿਵਸਥਾ ਸਹੀ ਢੰਗ ਨਾਲ ਚਾਲੂ ਹੋ ਸਕੇ ।ਇਸ ਮੌਕੇ ਜੱਸੀ ਸਿੰਘ,ਪ੍ਰਧਾਨ ਨਾਇਬ ਸਿੰਘ ਅਤੇ ਕਾਲਾ ਸਿੰਘ ਆਦਿ ਨੌਜਵਾਨਾਂ ਨੇ ਸਫਾਈ ਮੁਹਿੰਮ ਦੌਰਾਨ ਆਪਣਾ ਪੂਰਨ ਯੋਗਦਾਨ ਦਿੱਤਾ ।

Related posts

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਦਾ

qaumip

ਦਿੱਲੀ ਪੁਲੀਸ ਵੱਲੋਂ ਕੋਵਿਡ ਟੂਲਕਿੱਟ ਮਾਮਲੇ ’ਤੇ ਦੋ ਕਾਂਗਰਸੀ ਆਗੂਆਂ ਨੂੰ ਨੋਟਿਸ

qaumip

ਸ਼ਹੀਦੀ ਸਭਾ ਦੌਰਾਨ ਲੰਗਰ ਲਗਾਉਣ ਦਾ ਪਾਸ ਲੈਣ ਵਾਲਿਆਂ ਕੋਲ ਕੋਰੋਨਾ ਟੈਸਟ ਨੈਗੇਟਿਵ ਹੋਣ ਦੀ ਰਿਪੋਰਟ ਜਰੂਰੀ: ਡੀ.ਸੀ.

qaumip

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦੇ ਚੱਕਾ ਜਾਮ ਦੀ ਤਿਆਰੀ ਸਬੰਧੀ ਮੀਟਿੰਗ ਆਯੋਜਿਤ

qaumip

ਧਾਰਮਿਕ ਸੰਸਥਾਵਾਂ ਦਾ ਪਰਾਲੀ ਦੇ ਯੋਗ ਪ੍ਰਬੰਧਨ ਵਿੱਚ ਅਹਿਮ ਯੋਗਦਾਨ: ਡਾ:ਗਰੇਵਾਲ

qaumip

ਦੱਖਣ ਪੱਛਮੀ ਮੌਨਸੂਨ ਦੀ ਭਾਰਤ ’ਚ ਦਸਤਕ, ਕੇਰਲ ਪੁੱਜਿਆ

qaumip

Leave a Comment