27.9 C
New York
July 31, 2021
Bathinda-Mansa Latest News News Other cities Punjab Sangrur Sangrur-Barnala

ਕਰੋਨਾ ਦੀ ਆੜ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਮੁਨਾਫਾ ਕਮਾਉਣ ਦੇ ਮਨਸੂਬੇ ਸਫਲ ਨਹੀ ਹੋਣ ਦਿੱਤੇ ਜਾਣਗੇ – ਆਗੂ

ਲੌਂਗੋਵਾਲ,27 ਮਈ (ਜਗਸੀਰ ਸਿੰਘ ) -ਵਿਸਵ ਦੇ ਬਹੁਤੇ ਯੂਰਪੀ ਅਤੇ ਏਸੀਅਨ ਮੁਲਕਾਂ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਕਰਕੇ ਕਾਰਪੋਰੇਟ ਘਰਾਣਿਆਂ ਲਈ ਵਪਾਰ ਕਰਨ ਅਤੇ ਮੁਨਾਫੇ ਦੇ ਰਾਹ ਪੱਧਰੇ ਹੋ ਗਏ ਹਨ,ਦਹਿਸ਼ਤੀ ਆਲਮ ਸਿਰਜ ਕੇ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਕਾਰਪੋਰੇਟ ਘਰਾਣੇ ਲੋਕਾਂ ਦੇ ਘਰਾਂ ਵਿੱਚ ਆਕਸੀਜਨ ਦੇ ਪੋਰਟੇਬਲ ਸਿਲੰਡਰ ਪਹੁੰਚਾਉਣ ਲਈ ਤਰਲੋਮੱਛੀ ਹਨ ਅਤੇ ਉਹਨਾਂ ਦੀਆਂ ਬਣਾਈਆਂ ਸਰਕਾਰਾਂ ਨੂੰ  ਪੁੰਜੀਪਤੀਆਂ ਦਾ ਹਰ ਏਜੰਡਾ ਲਾਗੂ ਕਰਨਾ ਹੀ ਪੈਣਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਰਕਸ਼ੀਲ ਸੁਸਾਇਟੀ ਦੇ ਆਗੂ ਜੁਝਾਰ ਲੌਂਗੋਵਾਲ,ਸੂਬਾ ਆਗੂ ਬਲਵੀਰ ਲੌਂਗੋਵਾਲ ,ਕਮਲਜੀਤ ਵਿੱਕੀ ,ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਨਿਲ ਕੁਮਾਰ ,ਸੁਖਪਾਲ ਸਿੰਘ ,ਭਗਤ ਸਿੰਘ ਲਾਇਬਰੇਰੀ ਦੇ ਬੀਰਬਲ ਸਿੰਘ ,ਭਾਰਤੀ ਕਿਸਾਨ ਯੂਨੀਅਨ (ਉਗਰਾਹਾ)ਦੇ ਰਣਜੀਤ ਸਿੰਘ ਡੈਮੋਕਰੈਟਿਕ ਟੀਚਰਜ ਫਰੰਟ ਦੇ ਪਰਵਿੰਦਰ ਉਭਾਵਾਲ ,ਦਾਤਾ ਸਿੰਘ ਨਮੋਲ ਆਦਿ ਆਗੂਆਂ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਅਤੇ ਹਕੂਮਤ ਦੇ ਇਹ ਮਨਸੂਬੇ ਕਦੇ ਵੀ ਸਫਲ ਨਹੀ ਹੋਣ ਦਿੱਤੇ ਜਾਣਗੇ।

Related posts

ਕੇਂਦਰ ਦੇ ਕਿਸਾਨ ਵਿਰੋਧੀ ਰਵੱਈਏ ਕਾਰਨ ਕਿਸਾਨਾਂ ਸਮੇਤ ਹੋਰ ਵਰਗਾਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਹੋਇਆ : ਬਿਕਰਮ ਸਿੰਘ ਮੋਫ਼ਰ

qaumip

ਭਾਰਤ ਵਿੱਚ ਬਲਾਤਕਾਰ

qaumip

ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਨੇ ਮੁੜ ਚੁੱਕਿਆ ‘ਆਪ’ ਦਾ ਝਾੜੂ

qaumip

ਦੀਵਾਲੀ ਦੇ ਮੱਦੇ ਨਜ਼ਰ ਪੁਲਿਸ ਨੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚ ਕਢਿੱਆ ਪੁਲਿਸ ਮਾਰਚ

qaumip

ਦੇਸ਼ ਵਿੱਚ ਕਰੋਨਾ ਦੇ 1.65 ਲੱਖ ਨਵੇਂ ਕੇਸ

qaumip

ਸਰਕਾਰੀ ਹਾਈ ਸਕੂਲ ਕਮਾਲਪੁਰ ’ਚ ਆਨ-ਲਾਈਨ ਲੇਖ ਲਿਖਣ ਮਕਾਬਲੇ ਦਾ ਆਯੋਜਨ ਮਿਡਲ ਵਰਗ ’ਚ ਅਨੁ ਰਾਣੀ ਤੇ ਸੈਕੰਡਰੀ ਵਰਗ ’ਚ ਨਵਦਿਸ਼ਾ ਪਹਿਲੇ ਸਥਾਨ ’ਤੇ ਰਹੇ

qaumip

Leave a Comment