ਦਿੱਲੀ ਸਰਕਾਰ ਨੇ ਵਿਆਹ ਸਮਾਰੋਹ (Marriage party) ਨਾਲ ਜੁੜੇ ਮਾਮਲੇ ਵਿਚ ਵੱਡੀ ਰਾਹਤ ਦਿੱਤੀ ਹੈ। ਹੁਣ ਤੁਸੀਂ ਦਿੱਲੀ ਵਿਚ ਵਿਆਹ ਸਮਾਰੋਹ ਲਈ 200 ਜਾਂ ਵਧੇਰੇ ਮਹਿਮਾਨਾਂ ਨੂੰ ਬੁਲਾ ਸਕਦੇ ਹੋ, ਪਰ ਸ਼ਰਤ ਇਹ ਹੈ ਕਿ ਸਰਕਾਰ ਦੁਆਰਾ ਦੱਸੇ 5 ਨਿਯਮਾਂ ਦੀ ਪਾਲਣਾ ਕੀਤੀ ਜਾਣੀ ਲਾਜ਼ਮੀ ਹੋਵੇਗੀ। ਜੇਕਰ ਇਕ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਜੁਰਮਾਨਾ ਵੀ ਅਦਾ ਕਰਨਾ ਪਏਗਾ। ਇਨ੍ਹਾਂ 5 ਨਿਯਮਾਂ ਵਿਚ ਮਾਸਕ ਪਾਉਣਾ, ਇਕ-ਦੂਜੇ ਤੋਂ ਦੂਰੀ ਦੇ ਨਿਯਮਾਂ ਦੀ ਪਾਲਣਾ, ਹਰ ਮਹਿਮਾਨ ਦੀ ਥਰਮਲ ਸਕੈਨਿੰਗ, ਹੈਂਡ ਸੈਨੀਟਾਇਜ਼ਰ ਸਮੇਤ ਬਿਮਾਰੀ ਤੋਂ ਬਚਣ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਸਿਰਫ 50 ਲੋਕਾਂ ਨੂੰ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਸੀ। ਕੋਰੋਨਾ ਅਤੇ ਤਾਲਾਬੰਦੀ ਤੋਂ ਬਾਅਦ ਸਰਕਾਰ ਦੇ ਇਸ ਕਦਮ ਨਾਲ ਵਿਆਹ ਵਾਲੇ ਘਰਾਂ ਵਿਚ ਖੁਸ਼ੀ ਤਾਂ ਆਈ ਹੀ ਹੈ, ਨਾਲ ਹੀ ਕਾਰੋਬਾਰੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ।
ਵਿਆਹ ਸਮਾਰੋਹ ਵਿਚ ਮਹਿਮਾਨਾਂ ਦੀ ਗਿਣਤੀ ਉਤੇ ਛੋਟ ਮਿਲਣ ਉਤੇ ਲੋਕਾਂ ਵਿਚ ਖੁਸ਼ ਹੈ। ਲੋਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਹੁਕਮਾਂ ਕਾਰਨ ਕਾਰੋਬਾਰੀ ਵੀ ਖੁਸ਼ ਹਨ। ਹੋਟਲ-ਰੈਸਟੋਰੈਂਟ, ਕੈਟਰਿੰਗ, ਕਰਿਆਨੇ ਅਤੇ ਸੁੱਕੇ ਫਲਾਂ ਦੀ ਮਾਰਕੀਟ, ਟੈਕਸਟਾਈਲ ਮਾਰਕੀਟ, ਫੁੱਲ ਮਾਰਕੀਟ, ਈਵੈਂਟ ਕੰਪਨੀਆਂ ਅਤੇ ਪਟਾਕੇ ਚਲਾਉਣ ਵਾਲੇ ਕਾਰੋਬਾਰੀ ਸਰਕਾਰ ਦੀ ਇਸ ਪਹਿਲ ਨੂੰ ਵੱਡੀ ਰਾਹਤ ਵਜੋਂ ਵੇਖ ਰਹੇ ਹਨ।
next post