20.4 C
New York
May 16, 2021
Sangrur

ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦ ਸਾਰੇ ਸਕੂਲ ਖੋਲ੍ਹੇ ਸਰਕਾਰ – ਕਾਮਰੇਡ ਗੋਬਿੰਦ ਛਾਜਲ

ਲੌਂਗੋਵਾਲ, (ਜਗਸੀਰ ਸਿੰਘ ) – ਪਿਛਲੇ ਲੰਮੇ ਸਮੇਂ ਤੋਂ ਸਰਕਾਰ ਨੇ ਕਰੋਨਾ ਮਹਾਂਮਾਰੀ ਦੀ ਆੜ ਹੇਠ ਸਾਰੇ ਸਕੂਲ ਬੰਦ ਕੀਤੇ ਹੋਏ ਹਨ ਜਦੋਂ ਕਿ ਪਿਛਲੇ ਦਿਨੀਂ ਬਿਹਾਰ ਵਿਧਾਨ ਸਭਾ ਚੋਣਾਂ ਹੋਈਆਂ ਹਨ ਪੰਜਾਬ ਅੰਦਰ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਦਿੱਲੀ ਵਿਖੇ ਕਿਸਾਨਾਂ ਦਾ ਬਹੁਤ ਵੱਡਾ ਸੰਘਰਸ਼ ਦੀ ਚੱਲ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੋਬਿੰਦ ਸਿੰਘ ਛਾਜਲੀ ਨੇ ਕਰਦਿਆਂ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਰੁਚੀ ਵੀ ਪੜ੍ਹਾਈ ਤੋਂ ਬਿਲਕੁਲ ਹਟ ਗਈ ਹੈ ਭਾਵੇਂ ਸਰਕਾਰ ਨੇ 9,10,ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ ਦਿੱਤੇ ਹਨ ਪਰ ਛੋਟੀਆਂ ਛੋਟੀਆਂ ਕਲਾਸਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਹੋ ਕੇ ਰਹਿ ਗਈ ਹੈ ਸਰਕਾਰ ਵੱਲੋਂ ਚਲਾਈ ਗਈ ਆਨਲਾਈਨ ਪੜ੍ਹਾਈ ਵੀ ਇੱਕ ਖਾਨਾਂ ਪੂਰਤੀ ਬਣਕੇ ਰਹਿ ਗਈ ਹੈ ਜਦੋਂ ਕਿ ਸਾਰੇ ਗਰੀਬਾਂ ਦੇ ਕੋਲ਼ ਵੱਡੇ ਟੱਚ ਫੋਨ ਨਹੀਂ ਹਨ ਅਤੇ ਪਿੰਡਾਂ ਵਿੱਚ ਮੋਬਾਇਲ ਨੈੱਟਵਰਕ ਵੀ ਨਹੀਂ ਹੈ ਜਿਸ ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਸੰਭਵ ਹੀ ਨਹੀਂ ਹੈ ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਵਿਆਹ ਸ਼ਾਦੀਆਂ ਲਈ ਮੈਰਿਜ ਪੈਲੇਸਾਂ ,ਸਿਨੇਮੇ ,ਮਲਟੀਪਲੈਕਸ ਆਦਿ ਖੋਲ੍ਹ ਦਿੱਤੇ ਹਨ । ਪਰ ਸਾਰੇ ਬੱਚਿਆਂ ਲਈ ਸਕੂਲ ਨਹੀਂ ਖੋਲ੍ਹੇ ਜਾ ਰਹੇ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦੀ ਤੋਂ ਜਲਦੀ ਸਾਰੇ ਸਕੂਲ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ।

Related posts

ਰੇਲਵੇ ਸ਼ਟੇਸ਼ਨ ਤੇ ਚੱਲ ਰਹੇ ਮੋਰਚੇ ਦੇ 53ਵੇਂ ਦਿਨ ਚੱਲਦੀ ਰਹੀ ਦਿੱਲੀ ਜਾਣ ਦੀ ਚਰਚਾ

qaumip

ਜ਼ਿਲਾ ਸੰਗਰੂਰ ਵਿੱਚ ਸਿਕਿਊਰਟੀ ਗਾਰਡ ਦੀ ਭਰਤੀ ਸਬੰਧੀਕੈਂਪ 18 ਤੋਂ ਸ਼ੁਰੂ-ਜ਼ਿਲਾ ਰੋਜ਼ਗਾਰ ਅਫ਼ਸਰ

qaumip

ਵਿਧਾਨ ਸਭਾ ’ਚ ਖੇਤੀ ਬਿੱਲ ਲਿਆਕੇ ਮੁੜ ‘ਕਿਸਾਨੀ ਦੇ ਰਾਖੇ’ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ: ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ

qaumip

ਬੇਲਰ ਦੀ ਵਰਤੋਂ ਕਰਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਸੰਭਵ -ਜੇ.ਪੀ.ਐਸ ਗਰੇਵਾਲ

qaumip

26 ਨਵੰਬਰ ਨੂੰ ਦੇਸ਼ ਭਰ ਤੋਂ ਕਿਸਾਨ ਦਿੱਲੀ ਪਹੁੰਚਣਗੇ, ਲੱਖਾਂ ਕਿਸਾਨ ਪੰਜਾਬ ਤੋਂ ਕਰਨਗੇ ਯਾਤਰਾ, ਦੇਸ਼ ਵਿੱਚ ਕਿਸਾਨਾਂ ਵਿਰੁੱਧ ਦਰਜ਼ ਕੀਤੇ ਮੁਕੱਦਮੇ ਤੁਰੰਤ ਵਾਪਸ ਲਏ ਜਾਣ – ਡਾ. ਦਰਸ਼ਨ ਪਾਲ

qaumip

ਮਾਪੇ ਕਮਿਊਨਿਟੀ ਵੱਲੋਂ ਜਾਣਕਾਰੀ ਪ੍ਰਦਾਨ ਕਰਨ ਤੇ ਸ਼ਲਾਘਾ

qaumip

Leave a Comment