ਭਾਰਤੀ ਸ਼ੇਅਰ ਬਾਜ਼ਾਰ ਅੱਜ ਦਿਨ ਦੀ ਸ਼ੁਰੂਆਤ ਵਿੱਚ 300 ਅੰਕ ਤੱਕ ਚੜ੍ਹਿਆ। ਬੰਬੇ ਸਟਾਕ ਐਕਸਚੇਂਜ ਦਾ 30 ਕੰਪਨੀਆਂ ਦੇ ਸ਼ੇਅਰਾਂ ਵਾਲੇ ਸੂਚਕ ਅੰਕ 50,540.48 ਦੇ ਪੱਧਰ ’ਤੇ ਖੁੱਲ੍ਹਿਆ ਸੀ। ਸ਼ੁਰੂਆਤੀ ਕਾਰੋਬਾਰ ਦੌਰਾਨ ਸੂਚਕ ਅੰਕ 50,855.32 ਦੇ ਪੱਧਰ ’ਤੇ ਗਿਆ, ਪਰ ਆਖਰੀ ਖ਼ਬਰਾਂ ਤੱਕ ਇਹ 0.32 ਫੀਸਦ ਦੇ ਉਛਾਲ ਨਾਲ 50,700 ਦੇ ਪੱਧਰ ’ਤੇ ਸੀ। ਐੱਸਬੀਆਈ, ਐੱਲਐਂਡਟੀ, ਐੱਚਡੀਐੱਫਸੀ ਬੈਂਕ, ਮਾਰੂਤੀ, ਐਕਸਿਸ ਬੈਂਕ ਤੇ ਡਾ.ਰੈੱਡੀਜ਼ ਦੇ ਸ਼ੇਅਰ 2 ਫੀਸਦ ਤੱਕ ਵਧ ਗਏ।

previous post
next post