20.4 C
New York
May 17, 2021
Punjab Sangrur

ਸਮੂਹ ਸ਼ਹਿਰਾਂ ਤੇ ਕਸਬਿਆਂ ‘ਚ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ ਜਾਰੀ-ਜ਼ਿਲਾ ਮੈਜਿਸਟੇ੍ਰਟ ਬਾਹਰੀ ਸਮਾਜਿਕ ਇਕੱਠ ‘ਚ 250 ਤੇ ਅੰਦਰੂਨੀ ‘ਚ 100 ਵਿਅਕਤੀ ਹੋ ਸਕਣਗੇ ਸ਼ਾਮਲ

 

ਬਾਹਰੀ ਸਮਾਜਿਕ ਇਕੱਠ ‘ਚ 250 ਤੇ ਅੰਦਰੂਨੀ ‘ਚ 100 ਵਿਅਕਤੀ ਹੋ ਸਕਣਗੇ ਸ਼ਾਮ

ਸੰਗਰੂਰ -ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲੇ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ।

ਜ਼ਿਲਾ ਮੈਜਿਸਟ੍ਰੇਟ ਨੇ ਹੁਕਮਾਂ ਵਿੱਚ ਕਿਹਾ ਕਿ ਜ਼ਿਲੇ ਦੇ ਸਾਰੇ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਹੋਣਗੇ ਕਿਸੇ ਇਮਾਰਤ ਦੇ ਅੰਦਰ ਹੋਣ ਵਾਲੇ ਸਮਾਜਿਕ ਇਕੱਠਾਂ ਵਿੱਚ ਵੱਧ ਤੋਂ ਵੱਧ 100 ਵਿਅਕਤੀ ਤੇ ਇਮਾਰਤ ਤੋਂ ਬਾਹਰੀ ਇਕੱਠਾਂ ਵਿਚ 250 ਵਿਅਕਤੀਆਂ ਤੱਕ ਦੀ ਗਿਣਤੀ ਸੀਮਿਤ ਰਹੇਗੀ। ਉਨ੍ਹਾਂ ਕਿਹਾ ਕਿ ਇਕੱਠ ਮੌਕੇ ਪ੍ਰਬੰਧਕਾਂ ਨੂੰ ਕੋਵਿਡ-19 ਦੀ ਰੋਕਥਾਮ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਹੋਵੇਗੀ।

ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਅਨੁਸਾਰ ਕਿਹਾ ਕਿ ਇਹ ਹੁਕਮ 31 ਦਸੰਬਰ 2020 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related posts

ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਇਤਿਹਾਸਕ ਹੋਵੇਗਾ

qaumip

ਫੇਸਬੁੱਕ ਨੂੰ ਦਿੱਤੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਚੇਤਾਵਨੀ

qaumip

ਮਾਨਸਾ ਵਿਧਾਇਕ ਮਾਨਸ਼ਾਹੀਆ ਵੱਲੋਂ ਸਮਾਉਂ ਵਿਖੇ ਯੋਗ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ

qaumip

12 ਪ੍ਰੋ-ਖਾਲਿਸਤਾਨ ਸੰਗਠਨਾਂ ਦੀਆਂ ਵੈੱਬਸਾਈਟਸ ਭਾਰਤ ਸਰਕਾਰ ਨੇ ਬਲਾਕ ਕਰਨ ਦੇ ਦਿੱਤੇ ਆਦੇਸ਼

qaumip

ਵਰਲਡ ਯੂਨੀਵਰਸਿਟੀ ਵਲੋਂ ”ਦੀ ਆਰਟ ਐਂਡ ਸਾਂਇਸ ਆਫ ਹੈਪੀਨੇਸ” ਵਿਸ਼ੇ ਤੇ ਵੈਬੀਨਾਰ ਦਾ ਆਯੋਜਨ

qaumip

ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਨੇ ਗ਼ਰੀਬਾਂ ਦੇ ਕੱਟੇ ਬਿਜਲੀ ਕੁਨੈਕਸ਼ਨ ਦੁਬਾਰਾ ਜੋੜੇ

qaumip

Leave a Comment