19.3 C
New York
June 29, 2022
Latest News National News Other cities Religion Sangrur

ਮਜ਼ਦੂਰਾਂ ਦੀਆਂ ਮੁਸ਼ਕਿਲਾਂ ਪ੍ਰਤੀ ਪੰਜਾਬ ਦੀ ਕੈਪਟਨ ਸਰਕਾਰ ਦੀ ਸੰਵੇਦਨਹੀਣਤਾ ਨਿੰਦਣਯੋਗ- ਚੰਦਰ ਸ਼ੇਖਰ,ਸਾਥੀ ਕੂੰਮਕਲਾਂ

ਸੰਗਰੂਰ,25 ਮਈ (ਜਗਸੀਰ ਲੌਂਗੋਵਾਲ   )  – ਸੀਟੂ ਦੀ ਸੂਬਾ ਸਕੱਤਰ ਬੀਬੀ ਸੁਭਾਸ਼ ਥਾਣੀਂ ਅਤੇ ਲਾਲ ਝੰਡਾ ਪੇਂਡੂ ਚੌਕੀਦਾਰਾਂ ਯੂਨੀਅਨ ਦੇ ਸੂਬਾਈ ਪ੍ਰਧਾਨ ਸਾਥੀ ਪਰਮਜੀਤ ਨੀਲੋਂ ਦੀ ਪ੍ਰਧਾਨਗੀ ਹੇਠ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੋਹੜਾ ਵਿਖੇ ਵਿਸ਼ਾਲ ਜਨਤਕ ਇਕਤਰਤਾ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਲਗਾਤਾਰ ਮਜ਼ਦੂਰ ਦੋਖੀ ਰਵੱਈਆ ਅਖਤਿਆਰ ਕਰ ਕੇ ਰੱਖਿਆ ਹੈ। ਅਤੇ ਕੇਵਲ ਪੂੰਜੀਪਤੀਆਂ ਅਤੇ ਠੇਕੇਦਾਰਾਂ ਦੇ ਹਿੱਤਾਂ ਦੀ ਹੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਕੋਲੋਂ 2ਤੋਂ 6ਸਾਲ ਦੇ ਬੱਚੇ ਖੋਹਕੇ ਸਕੂਲਾਂ ਵਿੱਚ ਭੇਜਣ ਦਾ ਮੰਦਭਾਗਾ ਫ਼ੈਸਲਾ ਪੰਜਾਬ ਸਰਕਾਰ ਵਾਪਿਸ ਲੈਣ ਲਈ ਤਿਆਰ ਨਹੀਂ ਜਦਕਿ ਆਂਗਨਵਾੜੀ ਵਰਕਰ ਭੈਣਾਂ ਪਿਛਲੇ ਢਾਈ ਮਹੀਨੇ ਤੋਂ ਸੰਗਰੂਰ ਅਤੇ ਦੀਨਾ ਨਗਰ ਦੇ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਮਾਜ ਭਲਾਈ ਮੰਤਰੀ ਸ੍ਰੀਮਤੀ ਆਰੁਣਾ ਚੌਧਰੀ ਦੇ ਘਰਾਂ ਸਾਹਮਣੇ ਗਲੀਆਂ ਵਿਚ ਹੀ ਮੋਰਚੇ ਲਗਾਕੇ ਬੈਠੀਆਂ ਹਨ। ਜਿਸ ਸਰਕਾਰ ਦੇ ਮੰਤਰੀਆਂ ਨੂੰ ਆਪਣੇ ਦਰਵਾਜ਼ਿਆਂ ਸਾਹਮਣੇ ਰੋਜ਼ਾਨਾ ਰੋਣ ਪਿੱਟਣ ਦੀ ਅਵਾਜ਼ ਸੁਣਾਈ ਨਾ ਦਿੰਦੀ ਹੋਵੇ ਅਤੇ ਗਲੀਆਂ ਵਿਚ ਬਿਨਾਂ ਸੌਚ ਆਦਿ ਸਹੂਲਤਾਂ ਤੋਂ ਧਰਤੀ ਉਤੇ ਰਾਤਾਂ ਕੱਟਣ ਲਈ ਮਜਬੂਰ ਭੈਣਾਂ ਦੀਆਂ ਤਕਲੀਫਾਂ ਅਤੇ ਮੁਸ਼ਕਿਲਾਂ ਦੀ ਪ੍ਰਵਾਹ ਨਾ ਹੋਵੇ ਤਾਂ ਇਸ ਤੋਂ ਵੱਧ ਸੰਵੇਦਨਹੀਨ ਕੌਣ ਹੋ ਸਕਦਾ ਹੈ। ਇਸ ਮੌਕੇ ਸਾਥੀ ਚੰਦਰ ਸ਼ੇਖਰ ਨੇ ਕਿਹਾ ਕਿ ਕਰੋਨਾ ਕਾਲ ਵਿੱਚ ਥੋੜਾ ਹੀ ਸਹੀ ਮਜ਼ਦੂਰਾਂ ਦੇ ਘਟੇ ਰੁਜ਼ਗਾਰ ਅਤੇ ਆਮਦਨ ਨੂੰ ਪੂਰਾ ਕਰਨ ਲਈ ਕੁਝ ਰਾਹਤ ਦਿੱਤੀ ਸੀ। ਪ੍ਰੰਤੂ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੂੰਜੀਪਤੀਆਂ ਨੂੰ ਖੁਲ ਦਿੱਤੀ ਕਿ ਉਹ ਵਰਕਰਾਂ ਦੀਆਂ ਛਾਂਟੀਆ ਕਰ ਦੇਣ ਅਤੇ ਟ੍ਰੇਡ ਯੂਨੀਅਨਾਂ ਦੇ ਆਗੂਆਂ ਨੂੰ ਬੇਸ਼ਕ ਨੌਕਰੀਆਂ ਤੋਂ ਬਰਖਾਸਤ ਕਰ ਦੇਣ ਅਜਿਹਾ ਇਕ ਦੋ ਥਾਵਾਂ ਤੇ ਨਹੀਂ ਸਗੋਂ ਦਰਜਨਾਂ ਥਾਵਾਂ ਤੇ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਤਾਂ ਆਪ ਹੀ ਤਨਖਾਹਾਂ ਦਾ ਵਾਧਾ ਤਾਂ ਕੀ ਕਰਨਾ ਸੀ । ਉਨ੍ਹਾਂ ਮਜ਼ਦੂਰਾਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕਰੋਨਾ ਦੇ ਬਹਾਨੇ ਲੇਬਰ ਦਫ਼ਤਰਾਂ ਵਿਚ ਸੁਣਵਾਈ ਕਰਨ ਵਾਲੇ ਅਧਿਕਾਰੀ ਵੀ ਗੈਰਹਾਜ਼ਰ ਰਹਿੰਦੇ ਹਨ। ਸਾਥੀ ਸ਼ੇਖਰ ਨੇ ਦੋਸ਼ ਲਾਇਆ ਕਿ ਸਿਹਤ ਮੰਤਰੀ ਨੂੰ ਹੀ ਪੰਜਾਬ ਦਾ ਲੇਬਰ ਮੰਤਰੀ ਬਣਾ ਦਿੱਤਾ ਹੈ। ਜਦਕਿ ਉਸ ਕੋਲ ਤਾਂ ਕਰੋਨਾ ਕਾਲ ਵਿੱਚ ਕਰੋਨਾ ਦੀ ਬਿਮਾਰੀ ਤੋਂ ਬਚਾਅ ਲਈ ਵੀ ਕਾਰਗਰ ਨੀਤੀ ਨਹੀਂ ਬਣਾਈਂ ਜਾ ਸਕੀ। ਪੰਜਾਬ ਵਿੱਚ ਪਾਜੇਟਿਵ ਕੇਸਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੇਸ਼ ਵਿਚ ਸਭ ਤੋਂ ਵੱਧ ਹੈ। ਇਸ ਮੰਤਰੀ ਦੀ ਲੇਬਰ ਵਿਭਾਗ ਦੇ ਕੰਮ ਨੂੰ ਸੁਚਾਰੂ ਰੂਪ ਵਿਚ ਚਲਾਉਣ ਦੀ ਰੱਤੀ ਭਰ ਵੀ ਦਿਲਚਸਪੀ ਨਹੀਂ ਹੈ।ਇਸ ਲਈ ਸੀਟੂ ਇਕ ਜੂਨ ਤੋਂ ਸੱਤ ਜੂਨ ਤੱਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੁੱਧ ਰੋਸ ਹਫ਼ਤਾ ਮਨਾਏਗੀ ਅਤੇ ਪਿੰਡ, ਕਸਬੇ ਤੋਂ ਸ਼ਹਿਰਾਂ ਵਿਚ ਘੱਟੋ-ਘੱਟ ਉਜਰਤਾਂ ਦੇ ਵਾਧੇ, ਰੋਕੀਆਂ ਹੋੲੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਨਿੱਜੀਕਰਨ ਵਿਰੁੱਧ,ਛਾਂਟੀ ਕੀਤੇ ਟਰੇਡ ਯੂਨੀਅਨਾਂ ਆਗੂਆਂ ਦੀ ਬਹਾਲੀ ਲਈ ਪੂਰੇ ਟਾਈਮ ਵਾਲਾ ਲੇਬਰ ਮੰਤਰੀ ਨਿਯੁਕਤ ਕਰਨ, ਚਲਦੇ ਮਜ਼ਦੂਰ ਸੰਘਰਸ਼ਾਂ ਦੇ ਝਗੜਿਆਂ ਦੇ ਨਿਪਟਾਰੇ ਲਈ ਫੌਰੀ ਪਹਿਲ ਕਰਨ, ਆਂਗਨਵਾੜੀ, ਆਸ਼ਾ,ਮਿਡ ਡੇ ਮੀਲ ਦੀਆਂ ਮੰਗਾਂ ਪੂਰੀਆਂ  ਕਰਨ, ਪੇਂਡੂ ਚੌਕੀਦਾਰਾਂ ਦੀਆਂ ਉਜ਼ਰਤਾਂ ਵਿਚ ਵਾਧਾ ਕਰਨ, ਠੇਕੇਦਾਰੀ ਅਧੀਨ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਕਰਮਚਾਰੀਆਂ ਦੇ ਬਰਾਬਰ ਤਨਖਾਹ ਦੇਣ ਆਦਿ ਮੰਗਾਂ ਦੀ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ ਅਤੇ ਹਫਤਾ ਭਰ ਕੈਪਟਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾਂ ਤਾਂ ਪਿੰਡਾਂ ਵਿਚ ਮਨਰੇਗਾ ਦੇ ਕੰਮ ਨੂੰ ਠੀਕ ਤਰ੍ਹਾਂ ਚਲਾਇਆ ਹੈ। ਜਿਸ ਲਈ ਖ਼ਰਚ ਕੇਂਦਰ ਸਰਕਾਰ ਨੇ ਕਰਨਾ ਹੈ ਅਤੇ ਨਾਂ ਹੀ ਇਸ ਸਰਕਾਰ ਨੇ ਮਿਡ ਡੇਅ ਮੀਲ ਮੀਲ ਵਰਕਰਾਂ ਦੀ ਉਜਰਤਾਂ ਵਿਚ ਵਾਧਾ ਕੀਤਾ ਹੈ।ਮਿਡ ਡੇਅ ਮੀਲ ਵਰਕਰਾਂ ਨੂੰ ਸਕੂਲਾਂ ਵਿਚ ਰੋਜ਼ਾਨਾ ਬੁਲਾਇਆ ਜਾ ਰਿਹਾ ਹੈ ਜਦ ਕਿ ਸਕੂਲ ਬੰਦ ਹਨ। ਇਸ ਲਈ ਮਜ਼ਦੂਰ ਜਮਾਤ ਲਈ ਮੋਦੀ ਦੀ ਕੇਂਦਰ ਸਰਕਾਰ ਦੀ ਤਰ੍ਹਾਂ ਨਕਾਰਾ ਅਤੇ ਦੋਸ਼ੀ ਸਾਬਤ ਹੋਈ ਹੈ।ਇਸ ਲਈ ਹੁਣ ਤੋਂ ਹੀ ਕੈਪਟਨ ਸਰਕਾਰ ਦਾ ਮਜ਼ਦੂਰ ਵਿਰੋਧੀ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਕਰਨਾ ਜ਼ਰੂਰੀ ਹੈ। ਸਾਥੀ ਅਮਰਨਾਥ ਕੂੰਮਕਲਾਂ ਨੇ ਕਿਰਤੀ ਕਿਸਾਨ ਮੋਰਚਾ ਦੇ ਸੂਬਾੲੀ ਆਗੂ ਸਤਪਾਲ ਜੋਸ਼ੀਲਾ, ਸੀਟੂ ਆਗੂ ਸਿਕੰਦਰ ਬਖ਼ਸ਼ ਮੰਡ ਚੌਂਤਾ,ਹਰੀ ਰਾਮ ਭੱਟੀ ਅਤੇ ਇੱਕਤਰਤਾ ਵਿੱਚ ਆਏ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਵੀ ਕੀਤਾ।

Related posts

ਦੱਖਣ ਪੱਛਮੀ ਮੌਨਸੂਨ ਦੀ ਭਾਰਤ ’ਚ ਦਸਤਕ, ਕੇਰਲ ਪੁੱਜਿਆ

qaumip

ਕਿਸਾਨ ਸੰਘਰਸ਼ ਬਾਰੇ ਇਹ ਕੀ ਬੋਲ ਗਏ ਬੀਜੇਪੀ ਪ੍ਰਧਾਨ

qaumip

ਆਮ ਆਦਮੀ ਪਾਰਟੀ ਅੱਜ ਕਰੇਗੀ ਭਗਵੰਤ ਮਾਨ ਦੀ ਸੀਟ ਬਾਰੇ ਐਲਾਨ

qaumip

ਕਰੋਨਾ ਸਬੰਧੀ 20 ਵਿਅਕਤੀਆਂ ਦੇ ਲਏ ਟੈਸਟ

qaumip

ਕੇਜਰੀਵਾਲ ਵੱਲੋਂ ਕੇਂਦਰ ਨੂੰ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ

qaumip

ਪਠਲਾਵਾ ਸੰਸਥਾ ਵੱਲੋ ਬਹਿਰਾਮ ਟੋਲ ਪਲਾਜ਼ਾ ਤੇ ਲੰਗਰ ਲਗਾਇਆ ਗਿਆ

qaumip

Leave a Reply

Your email address will not be published. Required fields are marked *


AllEscort