ਨਾਭਾ -(ਗੁਰਬਖਸ਼ ਸਿੰਘ ਸੰਧੂ)
ਮਾਨਯੋਗ ਐਸ ਼ਐਸ ਼ਪੀ ਪਟਿਆਲਾ, ਐਸ ਪੀ ਟ੍ਰੈਫਿਕ ਪਟਿਆਲਾ, ਡੀ ਐੱਸ ਪੀ ਟ੍ਰੈਫਿਕ ਪਟਿਆਲਾ ਅਤੇ ਡੀ ਐਸ ਪੀ ਨਾਭਾ ਦੀਆਂ ਹਦਾਇਤਾਂ ਮੁਤਾਬਕ ਬੌੜਾਂ ਗੇਟ ਦੇ ਮੇਨ ਚੌਕ ਵਿਚ ਆਪਣੇ ਪ੍ਰੋਗਰਾਮ ਅਨੁਸਾਰ ਟ੍ਰੈਫਿਕ ਪੁਲੀਸ ਨਾਭਾ ਨੇ ਨਾਭਾ ਟਰੈਫ਼ਿਕ ਪੁਲਿਸ ਇੰਚਾਰਜ ਥਾਣੇਦਾਰ ਕੇਸਰ ਸਿੰਘ ਦੀ ਅਗਵਾਈ ਵਿਚ ਬਗੈਰ ਮਾਸਕ ਵਾਲਿਆਂ ਨੂੰ ਸੈਨੇਟਾਈਜਰ ਦੀਆਂ ਸ਼ੀਸ਼ੀਆਂ ਅਤੇ ਮਾਸਕ ਵੰਡੇ ਨਾਲ ਹੀ ਉਨ੍ਹਾਂ ਨੇ ਰਾਹਗੀਰਾਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਅਤੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਬਾਰੇ ਵੀ ਜਾਣਕਾਰੀ ਦਿੱਤੀ, ਇਸ ਮੌਕੇ ਇੰਚਾਰਜ ਥਾਣੇਦਾਰ ਕੇਸਰ ਸਿੰਘ ਤੋਂ ਇਲਾਵਾ ਏ ਐਸ ਆਈ ਰਾਜਾ ਸਿੰਘ,ਐਚ ਸੀ ਜੰਗ ਸਿੰਘ, ਅਤੇ ਐਚ ਸੀ ਸੁਖਵਿੰਦਰ ਸਿੰਘ ਹਾਜਰ ਸਨ, ਇਸ ਮੌਕੇ ਟਰੈਫਿਕ ਪੁਲੀਸ ਵੱਲੋਂ ਬਾਜਾਰ ਦੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਅੰਦਰ ਭੀੜ ਨਾ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਦੁਕਾਨਦਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵੀ ਮਾਸਕ ਅਤੇ ਸੈਨੇਟਾਈਜਰ ਇਸਤੇਮਾਲ ਜਰੂਰ ਕਰਿਆ ਕਰਨ।