23.2 C
New York
May 17, 2021
Kaumi-patrika Punjab _latest news
Punjab Sangrur

ਜ਼ਿਲਾ ਸੰਗਰੂਰ ਵਿੱਚ ਸਿਕਿਊਰਟੀ ਗਾਰਡ ਦੀ ਭਰਤੀ ਸਬੰਧੀਕੈਂਪ 18 ਤੋਂ ਸ਼ੁਰੂ-ਜ਼ਿਲਾ ਰੋਜ਼ਗਾਰ ਅਫ਼ਸਰ

ਸੰਗਰੂਰ – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੰੂ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲਾ ਸੰਗਰੂਰ ’ਚ ਸਿਕਿਊਰਟੀ ਗਾਰਡ ਦੀ ਭਰਤੀ ਲਈ ਵਿਸ਼ੇਸ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਭਰਤੀ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਿਕਿਊਰਟੀ ਐਂਡ ਇੰਟੈਲੀਜੈਂਸ ਇੰਡੀਆ ਲਿਮਟਿਡ ’ਚ 65 ਸਾਲ ਤੱਕ ਸਥਾਈ ਨਿਯੁਕਤੀ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ 18 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਭਵਾਨੀਗੜ, 19 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਲਹਿਰਾ, 20 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਮੂਣਕ, 23 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਦਿੜਬਾ, 24 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਸੁਨਾਮ, 25 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਧੂਰੀ, 26 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਸ਼ੇਰਪੁਰ, 27 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਸੰਗਰੂਰ, 01 ਦਸੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਮਲੇਰਕੋਟਲਾ-1 ਅਤੇ 02 ਦਸੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਮਲੇਰਕੋਟਲਾ-2 ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਭਰਤੀ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਇਸ ਭਰਤੀ ਪ੍ਰਕਿਰਿਆ ’ਚ ਸ਼ਾਮਿਲ ਹੋਣ ਵਾਲੇ ਨੌਜਵਾਨ 10ਵੀਂ ਪਾਸ ਅਤੇ ਉਮਰ 21 ਤੋਂ 37 ਸਾਲ ਅਤੇ ਕੱਦ 168 ਸੈ.ਮੀ. ਹੋਣਾ ਚਾਹੀਦਾ ਹੈ। ਭਰਤੀ ਹੋਣ ਵਾਲੇ ਨੌਜਵਾਨਾਂ ਨੂੰ 12500/ਪਏ ਤੋਂ 15000/-ਪਏ ਤੱਕ ਤਨਖਾਹ ਦਿੱਤੀ ਜਾਵੇਗੀ, ਜਿਸ ਵਿੱਚ ਪੀ.ਐਫ ਅਤੇ ਬੀਮਾ ਆਦਿ ਸ਼ਾਮਿਲ ਹੋਣਗੇ। ਚਾਹਵਾਨ ਉਮੀਦਵਾਰ ਆਪਣੇ ਨਾਲ ਵਿੱਦਿਅਕ ਯੋਗਤਾ, ਪਾਸਪੋਰਟ ਸਾਈਜ਼ ਦੀਆਂ ਤਸਵੀਰਾਂ ਨਾਲ ਭਾਗ ਲੈ ਸਕਦੇ ਹਨ। ਸਿਲੈਕਟ ਹੋਏ ਪ੍ਰਾਰਥੀਆਂ ਨੂੰ ਕੰਪਨੀ ਵੱਲੋਂ ਪ੍ਰੋਸਪੈਕਟ ਲੈਣਾ ਜਰੂਰੀ ਹੈ। ਜਿਸ ਦੀ ਕੀਮਤ 350/-ਪਏ ਪ੍ਰਤੀ ਪ੍ਰੋਸਪੈਕਟ ਹੋਵੇਗੀ।ਉਨਾਂ ਕੈਂਪ ’ਚ ਸ਼ਮੂਲੀਅਤ ਕਰਨ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਪਾ ਕੇ ਆਉਣ ਅਤੇ ਜਨਤਕ ਦੂਰੀ ਦਾ ਖ਼ਿਆਲ ਰੱਖਣ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਦੇ ਹੈਲਲਾਈਨ ਨੰਬਰ 98779-18167 ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।

Related posts

ਮੋਦੀ ਦੇ ਰਾਜ ਵਿੱਚ ਦਿਨੋ ਦਿਨ ਵੱਧ ਰਹੀ ਮਹਿਗਾਈ ਨੇ ਗਰੀਬਾ ਦੀ ਰਸੋਈ ਦਾ ਬੱਜਟ ਵਿਗਾੜਿਆ : ਚੌਧਰੀ ਗੁਰਪ੍ਰੀਤ ਸਿੰਘ

qaumip

ਕਿਸਾਨ ਜਥੇਬੰਦੀਆਂ ਤੋਂ ਪਹਿਲਾਂ ਕੈਪਟਨ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ

qaumip

ਪਿੰਡ ਨੈਣੋਵਾਲ ਧੁੱਗੇ ਵਿਖੇ ਹੋਈ ਪੰਥਕ ਅਕਾਲੀ ਲਹਿਰ ਦੀ ਮੀਟਿੰਗ

qaumip

ਕਿਸਾਨ ਜਥੇਬੰਦੀਆਂ ਬੀ.ਜੇ.ਪੀ, ਆਰ.ਐਸ.ਐਸ. ਦੀ ਮੋਦੀ ਸਰਕਾਰ ਦੇ ਬਰ-ਭਰੋਸੇ ਵਾਲੇ ਸੱਦੇ ਨੂੰ ਦੇਣ ਕੋਰਾ ਜਵਾਬ, ਦਿਲੀ ਦਾ ਖਹਿੜਾ ਛੱਡ ਕੇ ਕਿਸਾਨ ਜਥੇਬੰਦੀਆਂ ਦਿੱਲੀ ਤੋਂ ਆਉਣ ਵਾਲੇ ਸਾਰੇ ਬਾਰਡਰਾਂ ਤੇ ਗੱਡ ਦੇਣ ਪੰਥ ਦੇ ਝੰਡੇ: ਕਾਹਨ ਸਿੰਘ ਵਾਲਾ, ਜਥੇ. ਭੁੱਲਰ

qaumip

551ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ ‘ਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ

qaumip

ਪੰਜਾਬ ਦੀ ਹੋਂਦ ਬਚਾਉਣ ਦਾ ਘੋਲ਼ ਭੂਤਵਾੜਾ ਵੈੱਲਫ਼ੇਅਰ ਫ਼ਾਊਂਡੇਸ਼ਨ ਵੱਲੋਂ ਚੀਮਾ ਮੰਡੀ ‘ਚ ਸਹੀ ਪੰਜਾਬੀ ਵਰਤੋਂ ਦੀ ਮੁਹਿੰਮ

qaumip

Leave a Comment