ਇੰਟਰਨੈਸ਼ਨਲ ਕੁਆਲਿਟੀ ਐਸ਼ੋਰੈਂਸ ਸੈੱਲ, ਜੀ ਜੀ ਡੀ ਐਸ ਡੀ ਕਾਲਜ ਖੇੜੀ ਗੁਰਨਾ, ਬਨੂੜ ਨੇ 24 ਮਈ, 2021 ਨੂੰ “ਪੌਦਿਆਂ ਦੀ ਜੈਵ-ਵਿਭਿੰਨਤਾ ਅਤੇ ਸੰਭਾਲ” ਵਿਸ਼ੇ ਤੇ ਭਾਸ਼ਣ ਦਾ ਆਯੋਜਨ ਕੀਤਾ। ਪ੍ਰੋਫੈਸਰ (ਡਾ.) ਮਨੀਸ਼ ਕਪੂਰ, ਬੋਟਨੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅੱਜ ਦੇ ਪ੍ਰਮੁੱਖ ਵਕਤਾ ਰਹੇ। ਡਾ. ਮੀਨਾਕਸ਼ੀ ਨੇਗੀ, (ਕੋਆਰਡੀਨੇਟਰ, ਆਈ.ਕਿਯੂ.ਏ.ਸੀ) ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਜੀ.ਜੀ.ਡੀ.ਐਸ.ਡੀ ਕਾਲਜ ਖੇੜੀ ਗੁਰਨਾ, ਬਨੂੜ ਦੇ ਇਤਿਹਾਸ, ਕੋਰਸਾਂ ਅਤੇ ਮੈਰਿਟ ਬਾਰੇ ਦੱਸਿਆ ਅਤੇ ਕਾਲਜ ਪ੍ਰਿੰਸੀਪਲ ਪ੍ਰੋ (ਡਾ) ਰਮਾ ਅਰੋੜਾ ਨੇ ਸਰੋਤ ਵਿਅਕਤੀ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ। ਇਸ ਉਪਰੰਤ ਡਾ ਨੇਗੀ ਨੇ ਡਾ: ਮਨੀਸ਼ ਕਪੂਰ ਦੀ ਵਿੱਦਿਅਕ ਪ੍ਰੋਫਾਈਲ ਨੂੰ ਸੰਖੇਪ ਵਿੱਚ ਸਾਂਝਾ ਕੀਤਾ ਅਤੇ ਵਰਚੁਅਲ ਪਲੇਟਫਾਰਮ ਰਾਹੀਂ ਸੈਸ਼ਨ ਦਾ ਉਦਘਾਟਨ ਕੀਤਾ।
ਵਰਕਸ਼ਾਪ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਸਮੇਤ 100 ਤੋਂ ਵੱਧ ਭਾਗੀਦਾਰ ਸ਼ਾਮਲ ਹੋਏ। ਡਾ ਮਨੀਸ਼ ਕਪੂਰ ਨੇ ਆਪਣੇ ਲੈਕਚਰ ਰਾਹੀਂ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਿੱਚ ਵਾਤਾਵਰਣ ਦੀ ਚੇਤਨਾ ਪੈਦਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਜੈਵ ਵਿਭਿੰਨਤਾ ਦੀਆਂ ਚੁਣੌਤੀਆਂ ਅਤੇ ਪੌਦਿਆਂ ਦੀ ਜੈਵ ਵਿਭਿੰਨਤਾ ਦੀ ਮਹੱਤਤਾ ਨੂੰ ਸਮਝਾਇਆ। ਡਾ ਕਪੂਰ ਨੇ ਬਹੁਤ ਤਰਕਸ਼ੀਲ ਢੰਗ ਨਾਲ ਪੌਦਿਆਂ ਦੀ ਜੈਵ ਵਿਭਿੰਨਤਾ ਪ੍ਰਕਿਰਿਆ ਬਾਰੇ ਦੱਸਿਆ ਅਤੇ ਕਿਵੇਂ ਪੌਦਿਆਂ ਦੀ ਵਿਭਿੰਨਤਾ ਸਾਰੇ ਵਾਤਾਵਰਣ ਪ੍ਰਣਾਲੀਆਂ ਦੇ ਕੰਮਕਾਜ ਨੂੰ ਦਰਸਾਉਂਦੀ ਹੈ ਅਤੇ ਬਦਲੇ ਵਿੱਚ ਬੁਨਿਆਦੀ ਸਹਾਇਤਾ ਪ੍ਰਣਾਲੀਆਂ ਪ੍ਰਦਾਨ ਕਰਦੀ ਹੈ, ਇਸ ਬਾਰੇ ਸੰਖੇਪ ਵਿਚ ਚਰਚਾ ਕੀਤੀ ਅਤੇ ਦੱਸਿਆ ਕਿ ਕਿਸ ਪ੍ਰਕਾਰ ਇਸ ਤੇ ਸਾਰਾ ਜੀਵਨ ਨਿਰਭਰ ਕਰਦਾ ਹੈ।ਵਿਦਿਆਰਥੀਆਂ ਦੁਆਰਾ ਜੈਵ ਵਿਭਿੰਨਤਾ ਸੰਬੰਧੀ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ ਜਿਨ੍ਹਾਂ ਦਾ ਡਾ ਕਪੂਰ ਨੇ ਬਹੁਤ ਹੀ ਵਧੀਆ ਢੰਗ ਨਾਲ ਜਵਾਬ ਦਿੱਤਾ ਅਤੇ ਵਿਦਿਆਰਥੀਆਂ ਨੂੰ ਪੌਦੇ ਲਾਉਣ ਲਈ ਪ੍ਰੇਰਿਤ ਵੀ ਕੀਤਾ । ਕੁਲ ਮਿਲਾ ਕੇ ਇਹ ਇਕ ਬਹੁਤ ਜਾਣਕਾਰੀ ਭਰਪੂਰ ਸੈਸ਼ਨ ਰਿਹਾ। ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੁਆਰਾ ਇਸ ਭਾਸ਼ਣ ਦੀ ਸਰਾਹਨਾ ਕੀਤੀ ਗਈ। ਡਾ ਮਨਿੰਦਰ ਕੌਰ, ਮੁੱਖੀ, ਪੰਜਾਬੀ ਵਿਭਾਗ ਨੇ ਆਏ ਮਹਿਮਾਨਾਂ ਅਤੇ ਮੁੱਖ ਵਕਤਾ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਪਾਠ ਨਾਲ ਹੋਈ। ਪ੍ਰਿੰਸੀਪਲ, ਪ੍ਰੋ: ਡਾ: ਰਮਾ ਅਰੋੜਾ ਨੇ ਡਾ. ਮੀਨਾਕਸ਼ੀ ਨੇਗੀ ,, ਨੂੰ ਕੋਆਰਡੀਨੇਟਰ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੂੰ ਸਮਾਗਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।