20.4 C
New York
May 16, 2021
National

PM ਮੋਦੀ ਨੇ ਗੁਜਰਾਤ ”ਚ ਰੋ-ਪੈਕਸ ਫੇਰੀ ਸੇਵਾ ਦਾ ਕੀਤਾ ਉਦਘਾਟਨ

ਅਹਿਮਦਾਬਾਦ— ਸੀ-ਪਲੇਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਹਜ਼ੀਰਾ ‘ਚ ਰੋ-ਪੈਕਸ ਟਰਮੀਨਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਹਜ਼ੀਰਾ ਵਿਚ ਰੋ-ਪੈਕਸ ਟਰਮੀਨਲ ਦਾ ਉਦਘਾਟਨ ਅਤੇ ਹਜ਼ੀਰਾ ਤੋਂ ਘੋਘਾ ਦਰਮਿਆਨ ਰੋ-ਪੈਕਸ ਫੇਰੀ ਸੇਵਾ ਨੂੰ ਹਰੀ ਝੰਡੀ ਵਿਖਾਈ। ਇਸ ਪ੍ਰੋਗਰਾਮ ‘ਚ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਘੋਘਾ ਅਤੇ ਹਜ਼ੀਰਾ ਵਿਚਾਲੇ ਰੋ-ਪੈਕਸ ਸੇਵਾ ਸ਼ੁਰੂ ਹੋਣ ਨਾਲ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ, ਦੋਹਾਂ ਹੀ ਖੇਤਰਾਂ ਦੇ ਲੋਕਾਂ ਦਾ ਵਰ੍ਹਿਆਂ ਦਾ ਸੁਫ਼ਨਾ ਪੂਰਾ ਹੋਇਆ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੇਵਾ ਨਾਲ ਘੋਘਾ ਅਤੇ ਹਜ਼ੀਰਾ ਵਿਚਾਲੇ ਸੜਕ ਦੀ ਜੋ ਦੂਰੀ 375उਕਿਲੋਮੀਟਰ ਦੀ ਹੈ, ਉਹ ਸਮੁੰਦਰ ਦੇ ਰਸਤਿਓਂ ਸਿਰਫ 90 ਕਿਲੋਮੀਟਰ ਦੀ ਰਹਿ ਜਾਵੇਗੀ। ਯਾਨੀ ਕਿ ਜਿਸ ਦੂਰੀ ਨੂੰ ਪੂਰਾ ਕਰਨ ਲਈ 10 ਤੋਂ 12 ਘੰਟੇ ਦਾ ਸਮਾਂ ਲੱਗਦਾ ਸੀ, ਹੁਣ ਉਸ ਸਫ਼ਰ ‘ਚ 3-4 ਘੰਟੇ ਹੀ ਲੱਗਿਆ ਕਰਨਗੇ। 
ਰੋ-ਪੈਕਸ ਫੇਰੀ ਵੀਸਲ ‘ਵੋਯੇਜ ਸਿਮਫਨੀ’ ਇਕ ਤਿੰਨ ਮੰਜ਼ਿਲਾ ਜਹਾਜ਼ ਹੈ। ਹਜ਼ੀਰਾ ਵਿਚ ਸ਼ੁਰੂ ਹੋਣ ਵਾਲੇ ਰੋ-ਪੈਕਸ ਟਰਮੀਨਲ 100 ਮੀਟਰ ਲੰਬੀ ਅਤੇ 40 ਮੀਟਰ ਚੌੜੀ ਹੋਵੇਗੀ। ਇਸ ‘ਚ ਪਾਰਕਿੰਗ, ਸਬ-ਸਟੇਸ਼ਨ, ਵਾਟਰ ਟਾਵਰ ਅਤੇ ਪ੍ਰਸ਼ਾਸਨਿਕ ਦਫ਼ਤਰ ਵਰਗੀਆਂ ਸਹੂਲਤਾਂ ਵੀ ਹੋਣਗੀਆਂ। ਇਸ ਫੇਰੀ ਸੇਵਾ ਨਾਲ ਹਜ਼ੀਰਾ-ਘੋਘਾ ‘ਤੇ ਹਰ ਦਿਨ 3 ਗੇੜ ਦੀ ਯਾਤਰਾ ਕਰੇਗਾ। ਜਿਸ ‘ਚ 5 ਲੱਖ ਯਾਤਰੀ, 50 ਹਜ਼ਾਰ ਦੋ-ਪਹੀਆ ਵਾਹਨ, 30 ਹਜ਼ਾਰ ਟਰੱਕ ਅਤੇ 80 ਹਜ਼ਾਰ ਯਾਤਰੀ ਵਾਹਨਾਂ ਦੀ ਢੋਆ-ਢੋਆਈ ਸੰਭਵ ਹੈ। 

Related posts

ਮੋਦੀ ਦੇ ਮੰਤਰੀ ਨੂੰ ਅੰਦੋਲਨ ‘ਚ ਨਜ਼ਰ ਨਹੀਂ ਆ ਰਹੇ ਕਿਸਾਨ

qaumip

ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕਿਉਂ ਹੋ ਰਿਹੈ ਖੇਤੀ ਕਾਨੂੰਨਾਂ ਦਾ ਵਿਰੋਧ ਤਾਂ ਜ਼ਰੂਰ ਪੜ੍ਹੋ ਇਹ ਖ਼ਾਸ ਰਿਪੋਰਟ

qaumip

ਰਾਮਲੀਲਾ ਮੈਦਾਨ ਕੂਚ ਕਰ ਰਹੇ ਸਨ ਕਿਸਾਨ

qaumip

ਦਿਲਜੀਤ ਖਿਲਾਫ ਮੰਦੇ ਬੋਲ ਸਿੱਧੂ ਮੂਸੇ ਵਾਲਾ ਕੋਲੋਂ ਨਹੀਂ ਹੋਏ ਬਰਦਾਸ਼ਤ, ਹੋਇਆ ਇਸ ਅਦਾਕਾਰਾ ’ਤੇ ਗਰਮ

qaumip

ਪਸ਼ਚਾਤਾਪ ਲਈ ਕੌਰ ਬ੍ਰਿਗੇਡ ਨੇ ਕੀਤੇ 59 ਸਹਿਜ ਪਾਠ

qaumip

ਐਮਐਲਏ ਤੇ ਮੁਲਾਜ਼ਮਾਂ ਲਈ ਅਲੱਗ-ਅਲੱਗ ਪੈਨਸ਼ਨ ਵਿਵਸਥਾ ਦੇ ਖ਼ਾਤਮੇ ਤੱਕ ਸੰਘਰਸ ਜਾਰੀ ਰਹੇਗਾ: ਰਾਜਵੀਰ ਬਡਰੁੱਖਾਂਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ‘ਤੇ ਸਰਕਾਰ ਦੀ ਅਰਥੀ ਫੂਕ ਕੇ ਰੋਸ ਜਾਹਿਰ ਕੀਤਾ

qaumip

Leave a Comment