3.1 C
New York
January 27, 2023
Delhi New Delhi

America : ਕੌਣ ਹੈ ਭਾਰਤੀ ਮੂਲ ਦੀ ਹਰਮੀਤ ਢਿੱਲੋਂ, ਜੋ ਬਣ ਸਕਦੀ RNC ਦੀ ਅਗਲੀ ਪ੍ਰਧਾਨ

ਨਵੀ ਦਿੱਲੀ: ਹਰਮੀਤ ਢਿੱਲੋਂ ਦਾ ਨਾਂਅ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਉਨ੍ਹਾਂ ਦੇ ਚਰਚਾ ‘ਚ ਰਹਿਣ ਦਾ ਕਾਰਨ ਹੈ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ। ਇਸ ਚੋਣ ਵਿੱਚ ਭਾਰਤੀ ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਵੀ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਹਨ। ਹਾਲਾਂਕਿ ਉਨ੍ਹਾਂ ਵਲੋਂ ਲਾਏ ਗਏ ਇੱਕ ਇਲਜ਼ਾਮ ਤੋਂ ਬਾਅਦ ਉਹ ਹੁਣ ਸੁਰਖੀਆਂ ਵਿੱਚ ਆ ਗਏ ਹਨ। ਹਰਮੀਤ ਢਿੱਲੋਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਿੱਖ ਧਰਮ ਨਾਲ ਸਬੰਧਤ ਹੋਣ ਕਰਕੇ ਪਾਰਟੀ ਦੇ ਕੁਝ ਆਗੂ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਹਰਮੀਤ ਦੇ ਦੋਸ਼ ਤੋਂ ਬਾਅਦ ਮਾਮਲਾ ਹੋਰ ਭੱਖ ਗਿਆ ਹੈ। ਹੁਣ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਵੀ ਦਿਲਚਸਪ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਸਾਬਕਾ ਕੋ-ਚੇਅਰ ਢਿੱਲੋਂ (54) ਦੇ ਸਾਹਮਣੇ ਇਸ ਅਹੁਦੇ ਲਈ ਪ੍ਰਭਾਵਸ਼ਾਲੀ ਨੇਤਾ ਅਤੇ ਆਰਐੱਨਸੀ ਦੀ ਚੇਅਰਪਰਸਨ ਰੋਨਾ ਮੈਕਡੇਨੀਅਲ ਦੀ ਚੁਣੌਤੀ ਹੈ।

ਮੇਰੇ ਧਰਮ ਨੂੰ ਬਣਾਇਆ ਜਾ ਰਿਹਾ ਨਿਸ਼ਾਨਾਢਿੱਲੋਂ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ਧਰਮ ਨੂੰ ਲੈ ਕੇ , ਉਨ੍ਹਾਂ ਦੀ ਟੀਮ ਨੂੰ RNC ਵਿੱਚ ਜਵਾਬਦੇਹੀ, ਪਾਰਦਰਸ਼ਤਾ, ਅਖੰਡਤਾ ਅਤੇ ਸ਼ਾਲੀਨਤਾ ਦੇ ਨਵੇਂ ਮਾਪਦੰਡਾਂ ਸਮੇਤ RNC ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਤੋਂ ਨਹੀਂ ਰੋਕ ਸਕਣਗੇ। ਢਿੱਲੋਂ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀ ਭਰੇ ਟਵੀਟ ਮਿਲ ਰਹੇ ਹਨ।

Related posts

ਮੋਦੀ ਸਰਕਾਰ ਅੱਜ ਕਰੇਗੀ ਵੱਡਾ ਐਲਾਨ! ਕੈਬਨਿਟ ਮੀਟਿੰਗ ‘ਚ ਲੱਗੇਗੀ ਮੋਹਰ

qaumip

ਟਾਟਾ ਸਮੂਹ ਨਾਲ ਵਾਪਸੀ ਦਾ ਏਅਰ ਇੰਡੀਆ ਨੇ ਕੀਤਾ ਇਕ ਸਾਲ ਪੂਰਾ

qaumip

ਕੇਜਰੀਵਾਲ ਲਗਾਤਾਰ ਦੇ ਰਹੇ ਕਿਸਾਨਾਂ ਦਾ ਸਾਥ, ਕਿਹਾ ਬਗੈਰ ਸ਼ਰਤ ਕੇਂਦਰ ਕਰੇ ਕਿਸਾਨਾਂ ਨਾਲ ਗੱਲਬਾਤ

qaumip

ਦਿਲਜੀਤ ਨੇ ਕੰਗਨਾ ’ਤੇ ਕੀਤੀ ਹਾਸੋਹੀਣੀ ਟਿੱਪਣੀ, ਕਿਹਾ- ‘ਪੂਛ ਕਦੇ ਸਿੱਧੀ ਨਹੀਂ ਹੋ ਸਕਦੀ’

qaumip

ੳ ਦੇਸ਼ ‘ਅਸੀਂ ਸਰਕਾਰ ਵੱਲੋਂ ਗੈਰ-ਜਥੇਬੰਦ ਸੈਕਟਰਾਂ ਦੇ ਕਾਮਿਆਂ ਦੀ ਰਜਿਸਟਰੇਸ਼ਨ ਲਈ ਕੀਤੇ ਯਤਨਾਂ ਤੋਂ ਸੰਤੁਸ਼ਟ ਨਹੀਂ’

qaumip

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਛਤਰਸਾਲ ਸਟੇਡੀਅਮ ਲੈ ਕੇ ਗਈ ਪੁਲੀਸ

qaumip

Leave a Reply

Your email address will not be published. Required fields are marked *