20.4 C
New York
May 16, 2021
Delhi

ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਲਈ ਚੋਣਾਂ ਖਤਮ ਕਰ ਕੇ ਮੈਂਬਰ ਨਾਮਜ਼ਦ ਕਰਨ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੌਮੀ ਸੰਸਥਾਵਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਕਰਾਂਗੇ : ਸਿਰਸਾ

ਨਵੀਂ ਦਿੱਲੀ, 31 ਅਕਤੂਬਰ,2020 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੇ ਮੈਂਬਰਾਂ ਦੀ ਚੋਣ ਲਈ ਚੋਣਾਂ ਕਰਵਾਉਣ ਦੀ ਥਾਂ ਇਸ ਵੱਲੋਂ ਮੈਂਬਰ ਨਾਮਜ਼ਦ ਕੀਤੇ ਜਾਣ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਕੌਮੀ ਸੰਸਥਾਵਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ 138 ਸਾਲ ਪੁਰਾਣੀ ਵਿਰਾਸਤੀ ਸੰਸਥਾ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਪਹਿਲਾਂ ਲਾਹੌਰ ਵਿਚ ਹੋਈ ਸੀ ਤੇ ਦੇਸ਼ ਦੀ ਵੰਡ ਮਗਰੋਂ ਇਹ ਪਹਿਲਾਂ ਦਿੱਲੀ ਤੇ ਫਿਰ ਸ਼ਿਮਲਾ ਸ਼ਿਫਟ ਹੋਣ ਮਗਰੋਂ ਚੰਡੀਗੜ੍ਹ ਵਿਚ ਪੱਕੇ ਤੌਰ ’ਤੇ ਸਥਾਪਿਤ ਹੋਈ। ਉਹਨਾਂ ਕਿਹਾ ਕਿ ਪੰਜਾਬੀਆਂ ਦਾ ਇਹ ਸ਼ਾਨਾਮੱਤਾ ਵਿਰਸਾ ਹੈ ਜਿਸ ’ਤੇ ਕੌਮ ਨੂੰ ਹਮੇਸ਼ਾ ਮਾਣ ਰਿਹਾ ਹੈ ਤੇ ਰਹੇਗਾ। ਉਹਨਾਂ ਹਿਕਾਕਿ ਸੈਨੇਟ ਮੈਂਬਰਾਂ ਦੀ ਹੁੰਦੀ ਚੋਣ ਦੀ ਪ੍ਰਕਿਰਿਆ ਖਤਮ ਕਰ ਕੇ ਮੈਂਬਰ ਨਾਮਜ਼ਦ ਕਰਨ ਦਾ ‌ਲਿਆ ਗਿਆ ਫੈਸਲਾ ਮੰਦਭਾਗਾ ਹੈ ਜੋ ਤੁਰੰਤ ਵਾਪਸ ਲਿਆ ਜਾਣਾ ਚਾਹੀਦਾਹੈ।ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸੈਨੇਟ ਲਈ ਮੌਜੂਦਾ ਚੋਣ ਪ੍ਰਬੰਧ ਨੂੰ ਬਦਲਣ ਦਾ ਕੀਤਾ ਗਿਆ ਫੈਸਲਾ ਲੋਕਤੰਤਰੀ ਨਹੀਂ ਹੈ। ਉਹਨਾਂ ਕਿਹਾਕਿ ਮੌਜੂਦਾ ਸਮੇਂ ਜੋ ਵਿਵਸਥਾ ਹੈ, ਉਹ ਵੱਖ ਵੱਖ ਵਰਗਾਂ ਲਈ ਸਹੀ ਪ੍ਰਤੀਨਿਧਤਾਂ ਦੀ ਵਿਵਸਥਾ ਹੈ। ਉਹਨਾਂ ਕਿਹਾ ਕਿ ਕੋਈ ਵੀ ਸੰਸਥਾ ਤਾਂ ਹੀ ਸਹੀ ਤਰੀਕੇ ਕੰਮ ਕਰਦੀ ਹੈ ਜੇਕਰ ਇਸਦੇ ਪ੍ਰਤੀਨਿਧ ਚੁਣੇ ਹੋਏ ਹੋਣ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਸਿੱਖਾਂ ਨਾਲ ਹੋ ਰਹੇ ਧੱਕੇ ਤੇ ਜ਼ਿਆਦਤੀ ਨੂੰ ਤੁਰੰਤ ਖ਼ਤਮ ਕਰਵਾ ਕੇ ਸੈਨੇਟ ਮੈਂਬਰਾਂ ਦੀ ਚੋਣ ਦੇ ਮੌਜੂਦਾ ਪ੍ਰਬੰਧ ਦੀ ਬਹਾਲੀ ਯਕੀਨੀ ਬਣਾਉਣੀ ਚਾਹੀਦੀ ਹੈ।

Related posts

ਗ੍ਰਹਿ ਮੰਤਰੀ ਅਤੇ ਖੇਤੀ ਮੰਤਰੀ ਵਿਚਾਲੇ ਮੀਟਿੰਗ ਖ਼ਤਮ

qaumip

ਇੰਡੀਆ ਗੇਟ ‘ਤੇ ਪਹੁਚੇ ਕਿਸਾਨ, ਪੁਲਿਸ ਨੂੰ ਭਾਜੜਾਂ, ਦਿੱਲੀ ’ਚ ਹਾਈ ਅਲਰਟ

qaumip

ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਖੇਤੀਬਾੜੀ ਕਾਨੂੰਨ ਨੂੰ ਰੱਦ ਕੀਤਾ ਜਾਵੇ, ਨਹੀਂ ਤਾਂ ਅੰਦੋਲਨ ਜਾਰੀ ਰਹੇਗਾ

qaumip

1 ਦਸੰਬਰ ਨੂੰ ਬੈਂਕ ਖਾਤਾਧਾਰਕਾਂ ਨੂੰ ਮਿਲਣ ਜਾ ਰਿਹਾ ਹੈ ਇਹ ਵੱਡਾ ਤੋਹਫ਼ਾ

qaumip

ਦਿੱਲੀ ‘ਚ ਮੀਂਹ ਨੇ ਵਧਾਈ ਠੰਡ, ਆਉਣ ਵਾਲੇ ਦਿਨਾਂ ‘ਚ ਹੋਰ ਘਟੇਗਾ ਤਾਪਮਾਨ

qaumip

Bihar Election 2020 Results: ਬੀਜੇਪੀ ਨੂੰ ਵੱਡਾ ਝਟਕਾ

qaumip

Leave a Comment