24.3 C
New York
June 22, 2021
Bathinda-Mansa Latest News News Punjab Sangrur-Barnala

ਬਠਿੰਡਾ: ਅਧਿਆਪਕਾਂ ਨੇ ਸਿੱਖਿਆ ਮੰਤਰੀ ਅਤੇ ਸਕੱਤਰ ਦੇ ਪੁਤਲੇ ਫੂਕੇ

ਮਨੋਜ ਸ਼ਰਮਾਬਠਿੰਡਾ, 3 ਜੂਨ: ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸੂਬੇ ਭਰ ਲਈ ਦਿੱਤੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਕਾਲੇ ਝੰਡਿਆਂ ਨਾਲ ਸ਼ਹਿਰ ਵਿੱਚ ਟੀਚਰਜ਼ ਹੋਮ ਤੋਂ ਵੱਖ ਵੱਖ ਬਾਜ਼ਾਰਾਂ ਵਿਚਦੀ ਹੁੰਦੇ ਹੋਏ ਮਿੰਨੀ ਸਕੱਤਰੇਤ ਤੱਕ ਮੋਟਰਸਾਈਕਲ/ਸਕੂਟਰ ਮਾਰਚ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕ ਗਏ। ਸਾਂਝਾ ਅਧਿਆਪਕ ਮੋਰਚਾ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਜਗਪਾਲ ਬੰਗੀ ਲਛਮਣ ਸਿੰਘ ਨੇ ਦੋਸ਼ ਲਗਾਇਆ ਕਿ ਸਕੱਤਰ ਸਕੂਲ ਸਿੱਖਿਆ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਦੇ 5 ਮਾਰਚ 2019 ਨੂੰ ਕੀਤੇ ਫੈਸਲੇ ਅਨੁਸਾਰ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਨਹੀਂ ਕੀਤੀਆਂ, ਸਗੋ ਵਿਭਾਗ ਦੀ ਆਕਾਰ ਘਟਾਈ ਤਹਿਤ ਵੱਡੀ ਗਿਣਤੀ ਸਰਕਾਰੀ ਸਕੂਲ ਪੱਕੇ ਤੌਰ ‘ਤੇ ਬੰਦ ਕਰਨ ਦੀ ਨੀਤੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਦੇਣ ਤੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਬਜਾਏ ਨਵੀਂ ਸਿੱਖਿਆ ਨੀਤੀ 2020 ਤਹਿਤ ਲਗਾਤਾਰ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ, ਨਿਯਮਾਂ ਵਿੱਚ ਅਧਿਆਪਕ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰਸੋਨਲ ਵਿਭਾਗ ਦਾ ਕਰੋਨਾ ਪੀੜਤ ਅਧਿਆਪਕਾਂ ਲਈ 30 ਦਿਨ ਦੀ ਇਕਾਂਤਵਾਸ ਛੁੱਟੀ ਵਾਲਾ ਪੱਤਰ ਲਾਗੂ ਨਾ ਕਰਕੇ ਕਮਾਈ ਜਾਂ ਮੈਡੀਕਲ ਛੁੱਟੀ ਕੱਟੀ ਜਾ ਰਹੀ ਹੈ। ਇਸ ਮੌਕੇ ਬੀਐੱਡ ਫਰੰਟ ਪੰਜਾਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ, ਮਾਸਟਰ ਕੇਡਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ, 6505 ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ, ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ, ਰਾਜੇਸ਼ ਮੋਂਗਾ ,ਬੇਅੰਤ ਸਿੰਘ ਫੂਲੇਵਾਲਾ, ਬੂਟਾ ਸਿੰਘ ਰੋਮਾਣਾ,ਜਤਿੰਦਰ ਸ਼ਰਮਾ, ਨਵਨੀਤ ਸਿੰਘ,ਗੁਰਮੇਲ ਸਿੰਘ ਮਲਕਾਣਾ, ਅੰਗਰੇਜ ਸਿੰਘ ਮੌੜ,ਅਮਰਦੀਪ ਸਿੰਘ, ਹਰਜਿੰਦਰ ਸੇਮਾ ਹਾਜ਼ਰ ਸਨ।

Related posts

ਕੈਪਟਨ ਸਰਕਾਰ ਜੰਜੀਆ ਟੈਕਸ ਦੀ ਉਗਰਾਹੀ ਬੰਦ ਕਰਕੇ, ਡੀ.ਏ.ਦੀਆਂ ਕਿਸਤਾਂ ਅਤੇ ਚੌਥਾ ਦਰਜ਼ਾ /ਠੇਕਾ ਮੁਲਾਜਮਾਂ ਨੂੰ 20 ਹਜਾਰ ਰੂਪਏ ਸੂਦ ਰਹਿਤ ਤਿਓਹਾਰੀ ਕਰਜਾ ਦੇ ਕੇ ਤਿਓਹਾਰੀ ਤੋਹਫਾ ਦੇਵੇ:- ਰਣਜੀਤ ਸਿੰਘ ਰਾਣਵਾਂ-ਮੇਲਾ ਸਿੰਘ ਪੁੰਨਾਂਵਾਲ

qaumip

ਸਫਾਈ ਕਰਮਚਾਰੀਆਂ ਦੀ ਹੜਤਾਲ 21 ਵੇਂ ਦਿਨ ਦਾਖਿਲ ਸਰਕਾਰ ਖਾਮੋਸ਼

qaumip

ਯੂਕੇ ‘ਚ ਕੋਰੋਨਾ ਦਾ ਕਹਿਰ ਜਾਰੀ, ਹਜ਼ਾਰਾਂ ਛੋਟੇ ਕਾਰੋਬਾਰ ਬੰਦ ਹੋਣ ਦਾ ਖ਼ਦਸ਼ਾ

qaumip

ਕਰੋਨਾ ਸਬੰਧੀ ਸਿਕਾਇਤਾ ਦੇ ਨਿਪਟਾਰੇ ਲਈ ਜਿਲ੍ਹਾ ਕਮੇਟੀ ਹਰ ਰੋਜ ਕਰੇਗੀ ਮੀਟਿੰਗ – ਜੱਜ ਸਿ਼ਲਪਾ

qaumip

ਕੈਪਟਨ ਅਮਰਿੰਦਰ ਦਾ ਵਡਾ ਬਿਆਨ ਨਵਜੋਤ ਸਿੱਧੂ ਬਾਰੇ

qaumip

ਏ.ਟੀ.ਐੱਮ. ਦਾ ਪਾਸਵਰਡ ਜਾਨਣ ਲਈ ਬੁਰੀ ਤਰ੍ਹਾਂ ਕੁੱਟਿਆ, ਨਹੀਂ ਦੱਸਣ ”ਤੇ ਕੀਤਾ ਕਤਲ

qaumip

Leave a Comment