23.2 C
New York
May 17, 2021
Delhi National

ਚਾਂਦੀ 5,919 ਰੁਪਏ ਹੋਈ ਮਹਿੰਗੀ ਇਸ ਮਹੀਨੇ

ਨਵੀਂ ਦਿੱਲੀ — ਧਨਤੇਰਸ ਤੋਂ ਠੀਕ ਪਹਿਲਾਂ ਸੋਨੇ ਦੀਆਂ ਕੀਮਤਾਂ ਫਿਰ ਵਧਣੀਆਂ ਸ਼ੁਰੂ ਹੋ ਗਈਆਂ ਹਨ। ਨਵੰਬਰ ਵਿਚ ਹੁਣ ਤਕ ਸੋਨੇ ਦੀ ਕੀਮਤ ਵਿਚ 1,633 ਰੁਪਏ ਦਾ ਵਾਧਾ ਹੋਇਆ ਹੈ। ਇਸ ਮਹੀਨੇ ਚਾਂਦੀ ਦੀ ਦਰ ਵਿਚ ਵੀ ਵੱਡਾ ਵਾਧਾ ਵੇਖਿਆ ਗਿਆ ਹੈ। ਚਾਂਦੀ ਦੀ ਕੀਮਤ ਵਿਚ 5,919 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਹਾਲਾਂਕਿ ਇਸ ਵਾਧੇ ਦੇ ਬਾਅਦ ਵੀ ਸੋਨੇ ਦੀ ਕੀਮਤ 7 ਅਗਸਤ ਦੇ ਉੱਚੇ ਪੱਧਰ ਨਾਲੋਂ 3,653 ਰੁਪਏ ਘੱਟ ਹੈ। ਇਸ ਦੇ ਨਾਲ ਹੀ ਚਾਂਦੀ ਵੀ ਇਸ ਸਾਲ ਦੇ ਉੱਚੇ ਪੱਧਰ ਤੋਂ 9,168 ਰੁਪਏ ਘੱਟ ਹੈ।
ਦਰਅਸਲ ਮਾਹਰ ਕਹਿੰਦੇ ਹਨ ਕਿ ਅਮਰੀਕਾ ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਨਾਲ ਆਰਥਿਕ ਉਤੇਜਨਾ ਪੈਕੇਜ ਦੀ ਘੋਸ਼ਣਾ ਕਰਨ ਦੀ ਉਮੀਦ ਵਿਚ ਪੀਲੀ ਧਾਤ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਨਾਲ ਨਾ ਸਿਰਫ ਘਰੇਲੂ ਬਜ਼ਾਰ ਸਗੋਂ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਵੀ ਸੋਨੇ ਦੀ ਕੀਮਤ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1,950 ਡਾਲਰ ਪ੍ਰਤੀ ਔਂਸ ਹੈ। ਚਾਂਦੀ ਦੀ ਕੀਮਤ ਵੀ 25.44 ਡਾਲਰ ਦੇ ਨੇੜੇ ਵੇਖੀ ਜਾ ਰਹੀ ਹੈ।

Related posts

ਤਿਉਹਾਰਾਂ ਦੇ ਮੌਸਮ ਤੇ ਸਰਦੀਆਂ ਦੇ ਮਹੀਨਿਆਂ ‘ਚ ਕੋਰੋਨਾ ਨੂੰ ਲੈ ਕੇ ਵਰਤੋ ਸਾਵਧਾਨੀ

qaumip

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਸ਼ਹੀਦਾਂ ਦੀ ਯਾਦ ’ਚ ਕਰਵਾਏ ਗਏ ਸਮਾਗਮ

qaumip

ਨੌਜਵਾਨ ਸੇਵਾ ਕਲੱਬ ਮਾਨਸਾ ਰਜਿ: 1794 ਵੱਲੋਂ 7 ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ

qaumip

ਕਿਸਾਨ ਜਥੇਬੰਦੀਆਂ ਤੋਂ ਪਹਿਲਾਂ ਕੈਪਟਨ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ

qaumip

ਲੱਖਾਂ ਦੇ ਕਰਜ਼ੇ ਸਿਰ ਚਾੜ੍ਹ ਕੇ ਅਮਰੀਕਾ ਪੁੱਜੇ 69 ਭਾਰਤੀ ਹੋਏ ਡਿਪੋਰਟ

qaumip

ਕੱਚਾ ਤੇਲ ਹੋਇਆ ਪਾਣੀ ਨਾਲੋਂ ਸਸਤਾ

qaumip

Leave a Comment