20.4 C
New York
May 17, 2021
Punjab Sangrur

ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ਰੋਸ ਧਰਨੇ ਦੇ 39ਵੇਂ ਦਿਨ ਢਾਡੀ ਜਥੇ ਨੇ ਬੰਨ੍ਹਿਆ ਰੰਗ

ਸੰਗਰੂਰ -ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਚੱਲ ਰਹੇ ਕਿਸਾਨ ਧਰਨੇ ਵਿੱਚ ਅੱਜ ਬੀਬਾ ਸੁਖਵਿੰਦਰ ਕੌਰ ਬਡਬਰ ਦੇ ਢਾਡੀ ਜਥੇ ਵੱਲੋਂ ਕੀਤੀ ਪੇਸ਼ਕਾਰੀ ਨੇ ਸੰਘਰਸ਼ੀ ਰੰਗ ਬੰਨ੍ਹਿਆ ਅਤੇ ਹਾਜ਼ਰ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਦਿੱਲੀ ਚਲੋ ਦਾ ਸੱਦਾ ਦਿੱਤਾ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗਡ਼੍ਹ ਭਾਦਸੋਂ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ, ਬੀਕੇਯੂ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਘਰਾਚੋਂ, ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਆਗੂ ਨਿਰਮਲ ਸਿੰਘ ਬਟੜਿਆਣਾ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਆਗੂ ਗੁਰਤੇਜ ਸਿੰਘ ਜਨਾਲ ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇਜਿੰਦਰ ਸਿੰਘ ਢੱਡਰੀਆਂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਸਰਬਜੀਤ ਸਿੰਘ, ਬੀਕੇਯੂ ਕਾਦੀਆਂ ਦੇ ਜ਼ਿਲਾ ਮੀਤ ਪ੍ਰਧਾਨ ਵਰਿੰਦਰਪਾਲ ਸਿੰਘ ਬਰੜਵਾਲ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਸਮੁੱਚੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਮੋਦੀ ਦੀਆਂ ਤਾਨਾਸ਼ਾਹੀ ਨੀਤੀਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਇਹ ਸ਼ੁਭ ਸ਼ਗਨ ਹੈ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ ਅਤੇ ਦਿੱਲੀ ਰੈਲੀ ਮੋਦੀ ਦੀਆਂ ਜੜ੍ਹਾਂ ਹਿਲਾ ਦੇਵੇਗੀ ।ਇਨ੍ਹਾਂ ਖੇਤੀ ਕਾਨੂੰਨਾਂ ਨਾਲ ਇਕੱਲੇ ਕਿਸਾਨਾਂ ਦੀ ਤਬਾਹੀ ਹੀ ਨਹੀਂ ਹੋਣੀ ਸਗੋਂ ਇਹ ਕਾਨੂੰਨ ਮਸ਼ੀਨੀਕਰਨ ਵਧਣ ਦਾ ਜ਼ਰੀਆ ਬਣਨਗੇ ਤੇ ਪੇਂਡੂ ਮਜ਼ਦੂਰ ਮੰਡੀਆਂ ਦੇ ਮਜ਼ਦੂਰ ,ਪੱਲੇਦਾਰ ਬੇਰੁਜ਼ਗਾਰੀ ਦਾ ਸ਼ਿਕਾਰ ਹੋਣਗੇ ।ਖੇਤਾਂ ਵਿੱਚੋਂ ਬੇਰੁਜ਼ਗਾਰ ਹੋਈ ਕਿਰਤ ਸ਼ਕਤੀ ਨੂੰ ਕਿਸੇ ਹੋਰ ਜਗ੍ਹਾ ਕੰਮ ਲਾਉਣ ਦਾ ਵੀ ਸਰਕਾਰ ਨੇ ਕੋਈ ਬੰਦੋਬਸਤ ਨਹੀਂ ਕੀਤਾ। ਜਿਸ ਕਾਰਨ ਹਾਲਾਤ ਵਿਸਫੋਟਕ ਬਣ ਜਾਣਗੇ। ਸਿਰਫ਼ ਜਥੇਬੰਦਕ ਸੰਘਰਸ਼ਾਂ ਨਾਲ ਹੀ ਅਜਿਹੇ ਹਾਲਾਤਾਂ ਤੋਂ ਬਚਿਆ ਜਾ ਸਕਦਾ ਹੈ ।ਅੱਜ ਦੇ ਰੋਸ ਧਰਨੇ ਨੂੰ ਔਰਤ ਆਗੂ ਸੁਖਪਾਲ ਕੌਰ ਛਾਜਲੀ, ਦਰਸ਼ਨ ਸਿੰਘ ਕੁੰਨਰਾਂ ,ਕਰਨੈਲ ਸਿੰਘ ਕਾਕੜਾ, ਨਰੰਜਣ ਸਿੰਘ ਸੰਗਰੂਰ, ਰੋਹੀ ਸਿੰਘ ਮੰਗਵਾਲ , ਕਰਮਜੀਤ ਸਿੰਘ ਛੰਨਾਂ ਨੇ ਵੀ ਸੰਬੋਧਨ ਕੀਤਾ। 

Related posts

ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਆਮਦ, ਖਰੀਦ ਅਤੇ ਲਿਫਟਿੰਗ ਦੀ ਸਥਿਤੀ ਬਾਰੇ ਸਮੀਖਿਆ ਮੀਟਿੰਗ* ਜ਼ਿਲ੍ਹੇ ਦੀਆਂ ਮੰਡੀਆਂ ’ਚ ਪਿਛਲੇ ਵਰ੍ਹੇ ਨਾਲੋਂ ਵੱਧ ਝੋਨਾ ਪੁੱਜਿਆ* ਝੋਨੇ ਦੀ ਪਰਾਲੀ ਸਾੜਨ ਵਾਲਿਆਂ ਖਿਲਾਫ਼ ਕਾਰਵਾਈ ਤੇਜ਼ ਕਰਨ ਦੇ ਆਦੇਸ਼

qaumip

ਇਸ ਸਾਲ ਕੋਰੋਨਾ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ -ਕੇਸਰ ਸਿੰਘ ਸਲਾਣਾ

qaumip

ਗਰੀਬਾਂ ਨੂੰ ਨਜ਼ਰ ਅੰਦਾਜ਼ ਕਰਨ ਵਿਰੁੱਧ ਔਰਤਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਘੜਾ ਭੰਨ ਮੁਜ਼ਾਹਰਾ

qaumip

ਪੰਜਾਬ ਸਰਕਾਰ ਸ਼ਹਿਰਾਂ ਦੇ ਸਰਵਪੱਖੀ ਵਿਕਾਸ ’ਚ ਕੋਈ ਕਸਰ ਨਹੀਂ ਛੱਡੇਗੀ : ਸੁੰਦਰ ਸ਼ਾਮ ਅਰੋੜਾ

qaumip

ਆਰਜੀ ਤੌਰ ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਸਬੰਧੀ ਆਰਜੀ ਲਾਈਸੰਸ ਜਾਰੀ ਕਰਨ ਦਾ ਡਰਾਅ 9 ਨਵੰਬਰ ਨੂੰ ਸਵੇਰੇ 11 ਵਜੇ ਕੱਢਿਆ ਜਾਵੇਗਾ

qaumip

ਕਿਸਾਨ ਜਥੇਬੰਦੀਆਂ ਬੀ.ਜੇ.ਪੀ, ਆਰ.ਐਸ.ਐਸ. ਦੀ ਮੋਦੀ ਸਰਕਾਰ ਦੇ ਬਰ-ਭਰੋਸੇ ਵਾਲੇ ਸੱਦੇ ਨੂੰ ਦੇਣ ਕੋਰਾ ਜਵਾਬ, ਦਿਲੀ ਦਾ ਖਹਿੜਾ ਛੱਡ ਕੇ ਕਿਸਾਨ ਜਥੇਬੰਦੀਆਂ ਦਿੱਲੀ ਤੋਂ ਆਉਣ ਵਾਲੇ ਸਾਰੇ ਬਾਰਡਰਾਂ ਤੇ ਗੱਡ ਦੇਣ ਪੰਥ ਦੇ ਝੰਡੇ: ਕਾਹਨ ਸਿੰਘ ਵਾਲਾ, ਜਥੇ. ਭੁੱਲਰ

qaumip

Leave a Comment