20.4 C
New York
May 16, 2021
Delhi National

ਕਿਸਾਨਾਂ ਤੇ ਪਰਚਿਆਂ ਦੀ ਝੜੀ, ਧਾਰਾ 144

ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਨਾਕਾਮ ਕੋਸ਼ਿਸ਼ ਮਗਰੋਂ ਪਰਚਿਆਂ ਦੀ ਝੜੀ ਲਾ ਦਿੱਤੀ ਹੈ।ਹਰਿਆਣਾ ਪੁਲਿਸ ਨੇ ਕਿਸਾਨ ਲੀਡਰਾਂ ਖਿਲਾਫ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਨਾਲ ਨਾਲ ਪੁਲਿਸ ਨੇ ਕਈ ਅਣਪਛਾਤਿਆਂ ਖਿਲਾਫ ਵੀ ਮਾਮਲੇ ਦਰਜ ਕੀਤੇ ਹਨ।ਰੋਹਤਕ ‘ਚ 900 ਦੇ ਖਿਲਾਫ ਕੇਸ ਦਰਜਕਿਸਾਨ ਜੱਥੇਬੰਦੀਆਂ ਦੇ ਸੱਦੇ ‘ਤੇ, ਦਿੱਲੀ ਜਾ ਰਹੇ ਕਿਸਾਨਾਂ ਨੇ ਰੋਹਤਕ ਦੀ ਸਰਹੱਦ’ ਤੇ ਪੁਲਿਸ ਦੇ ਬੈਰੀਕੇਡ ਤੋੜੇ ਅਤੇ ਅੱਗੇ ਵੱਧ ਗਏ।ਇਸ ਕਾਰਨ ਡਿਊਟੀ ਮੈਜਿਸਟਰੇਟ ਅਤੇ ਪੁਲਿਸ ਨੇ ਥਾਣਾ ਮਹਿਮ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 900 ਕਿਸਾਨਾਂ ਤੇ ਧਾਰਾ 147, 148, 186, 353 ਅਤੇ ਕੋਰੋਨਾ ਐਪੀਡੈਮਿਕ ਐਕਟ 2019 ਦੇ ਤਹਿਤ ਕੇਸ ਦਰਜ ਕੀਤੇ ਹਨ।

ਗੁਰਨਾਮ ਸਿੰਘ ਚੜੂਨੀ ਅਤੇ ਕਈ ਕਿਸਾਨਾਂ ਖ਼ਿਲਾਫ਼ ਕੇਸ ਦਰਜਕਰਨਾਲ ਸਦਰ ਥਾਣਾ ਪੁਲਿਸ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਕੂਚ ਦੌਰਾਨ ਪੁਲਿਸ ਅਤੇ ਕਿਸਾਨਾਂ ਦੇ ਟਕਰਾਅ ਦੇ ਮਾਮਲੇ ਵਿੱਚ BKU ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸਣੇ ਸੈਂਕੜੇ ਕਿਸਾਨਾਂ ਖ਼ਿਲਾਫ਼ ਵੱਖਰੇ ਤੌਰ ’ਤੇ ਦੋ ਕੇਸ ਦਰਜ ਕੀਤੇ ਹਨ। ਇਸ ਵਿੱਚ ਆਈਪੀਸੀ ਦੀ ਧਾਰਾ 186, 188 ਅਤੇ ਤਿੰਨ ਪੀਡੀਪੀ ਐਕਟ ਲਗਾਏ ਗਏ ਹਨ।ਸੋਨੀਪਤ ਵਿੱਚ ਕੇਸ ਦਰਜਸੋਨੀਪਤ ਵਿੱਚ, ਰਾਏ ਥਾਣੇ ਦੇ ਇੰਚਾਰਜ ਨੇ ਸ਼ਿਕਾਇਤ ਕੀਤੀ ਹੈ ਕਿ ਸਵੇਰੇ 10 ਵਜੇ ਸੈਂਕੜੇ ਲੋਕਾਂ ਨੇ ਧਾਰਾ 144 ਦੀ ਉਲੰਘਣਾ ਦੇ ਨਾਲ ਕੋਰੋਨਾ ਦੀ ਲਾਗ ਦੇ ਲਾਗੂ ਨਿਯਮਾਂ ਦੀ ਉਲੰਘਣਾ ਕੀਤੀ ਹੈ। ਰਾਏ ਥਾਣਾ ਇੰਚਾਰਜ ਦੇ ਬਿਆਨ ‘ਤੇ ਅਣਪਛਾਤੇ ਲੋਕਾਂ ਖਿਲਾਫ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਸਮੇਤ ਕੇਸ ਦਰਜ ਕੀਤਾ ਗਿਆ ਹੈ।

Related posts

ਸਰਕਾਰ ਨੇ ਕੋਰੋਨਾ ਕਾਰਨ ਲਗਾਈ ਪਾਬੰਦੀ, ਰਾਜਸਥਾਨ’ ਚ ਪਟਾਕੇ ਨਹੀਂ ਚੱਲਣਗੇ

qaumip

ਵਿਆਹ ‘ਚ ਸ਼ਾਮਲ ਹੋਣ ਆਏ ਲੋਕਾਂ ਦੀ ਕਾਰ ਖੂਹ ‘ਚ ਡਿੱਗੀ, 6 ਦੀ ਮੌਤ

qaumip

ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ

qaumip

ਅਮਿਤ ਸ਼ਾਹ ਨੇ ਕੀਤਾ RT-PCR ਲੈਬ ਦਾ ਉਦਘਾਟਨ

qaumip

ਦੀਵਾਲੀ ਤੋਂ ਪਹਿਲਾਂ ਸਰਹੱਦ ‘ਤੇ ਜੰਗ ਵਰਗੇ ਹਾਲਾਤ

qaumip

ਕਿਸਾਨ ਅੰਦੋਲਨ: ਸਿੰਘੂ ਸਰਹੱਦ ‘ਤੇ ਵਧਾਈ ਗਈ ਫੋਰਸ, ‘ਨਿਹੰਗ ਸਿੰਘਾਂ’ ਨੇ ਵੀ ਸੰਭਾਲਿਆ ਮੋਰਚਾ

qaumip

Leave a Comment