19.3 C
New York
June 29, 2022
Chandigarh Latest News National News Other cities Politics

ਸਰਕਾਰ ਤੀਜੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਅਨੁਰਾਗ ਠਾਕੁਰ

ਕੌਮੀ ਪਤ੍ਰਿਕਾ ਬਿਊਰੋ, ਹਿਮਾਚਲ ਪ੍ਰਦੇਸ਼- ਕੇਂਦਰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਇਸ ਲਈ 23,123 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਇਸ ਖ਼ਦਸ਼ੇ ਦਰਮਿਆਨ ਬਾਲ ਮੈਡੀਕਲ ਦੇਖਭਾਲ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ। ਗ੍ਰਹਿ ਰਾਜ ਹਿਮਾਚਲ ਪ੍ਰਦੇਸ਼ ’ਚ ‘ਜਨ ਆਸ਼ੀਰਵਾਦ ਯਾਤਰਾ’ ’ਤੇ ਆਏ ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਇਹ ਗੱਲ ਕਹੀਆਂ। ਕੇਂਦਰੀ ਮੰਤਰੀ ਬਣਨ ਤੋਂ ਬਾਅਦ ਇਹ ਰਾਜ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੈ। ਨੌਜਵਾਨ ਮਾਮਲਿਆਂ ਅਤੇ ਖੇਡ ਮੰਤਰਾਲਾ ਦਾ ਚਾਰਜ ਵੀ ਸੰਭਾਲ ਰਹੇ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕੋਰੋਨਾ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰ ਹੈ। ਇਸ ਲਈ 23,123 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਅਨੁਰਾਗ ਠਾਕੁਰ ਨੇ ਕਿਹਾ ਕਿ ਮਾਹਿਰਾਂ ਵਲੋਂ ਤੀਜੀ ਲਹਿਰ ’ਚ ਬੱਚਿਆਂ ਦੇ ਵੱਧ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾਣ ਦਰਮਿਆਨ ਵਿਸ਼ੇਸ਼ ਜ਼ੋਰ ਬਾਲ ਮੈਡੀਕਲ ਦੇਖਭਾਲ ਵਿਵਸਥਾ ਨੂੰ ਮਜ਼ਬੂਤ ਕਰਨ ’ਤੇ ਦਿੱਤਾ ਜਾ ਰਿਹਾ ਹੈ। ਕੁਝ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਦੀ ਹੈ, ਜਦੋਂ ਕਿ ਹੋਰ ਨੇ ਕਿਹਾ ਹੈ ਕਿ ਇਸ ਵਿਚਾਰ ’ਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ। ਹਾਲਾਂਕਿ ਮਾਹਿਰ ਮੰਨਦੇ ਹਨ ਕਿ ਦੇਸ਼ ’ਚ ਬਾਲ ਮੈਡੀਕਲ ਕੋਰੋਨਾ ਸੇਵਾਵਾਂ ’ਚ ਸੁਧਾਰ ਦੀ ਜ਼ਰੂਰਤ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਭਾਰਤ ’ਚ ਕੋਰੋਨਾ ਦੇ 3,23,58,829 ਮਾਮਲੇ ਆ ਚੁਕੇ ਹਨ ਅਤੇ ਬੀਮਾਰੀ ਕਾਰਨ 4,33,589 ਮੌਤਾਂ ਹੋਈਆਂ ਹਨ। ਠਾਕੁਰ ਨੇ ਵੀਰਵਾਰ ਨੂੰ ਸੋਲਨ ਜ਼ਿਲ੍ਹੇ ਦੇ ਪਰਵਾਨੂੰ ਤੋਂ ਆਪਣੀ ‘ਜਨ ਆਸ਼ੀਰਵਾਦ ਯਾਤਰਾ’ ਸ਼ੁਰੂ ਕੀਤੀ। ਉਹ ਪਹਾੜੀ ਰਾਜ ਦੇ ਚਾਰ ਲੋਕ ਸਭਾ ਖੇਤਰਾਂ ਅਤੇ 8 ਜ਼ਿਲ੍ਹਿਆਂ ਦੇ 37 ਵਿਧਾਨ ਸਭਾ ਖੇਤਰਾਂ ’ਚ 623 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ।

 

Related posts

ਏ.ਟੀ.ਐੱਮ. ਦਾ ਪਾਸਵਰਡ ਜਾਨਣ ਲਈ ਬੁਰੀ ਤਰ੍ਹਾਂ ਕੁੱਟਿਆ, ਨਹੀਂ ਦੱਸਣ ”ਤੇ ਕੀਤਾ ਕਤਲ

qaumip

ਭਾਜਪਾ ”ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ

qaumip

ਪੰਜਾਬ ਸਰਕਾਰ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ ਫਿਰ ਅੱਗੇ ਵਧਾਈ

qaumip

ਕੌਂਸਲਰ ਬਲਵਿੰਦਰ ਸਿੰਘ ਕਾਲਾ ਨੇ ਵਾਰਡ ਨੰਬਰ 2 ਵਿਚ ਸ਼ੁਰੂ ਕੀਤੀ ਸਫ਼ਾਈ ਮੁਹਿੰਮ

qaumip

ਭਾਰਤ ਤੇ ਰੂਸ ਦੀ ਯਾਰੀ ‘ਤੂਤ ਦਾ ਮੋਛਾ’: ਮੋਦੀ

qaumip

ਭਾਰਤੀ ਸਰਹੱਦ ‘ਚ ਵੜ ਰਹੇ ਘੁਸਪੈਠੀਏ ਨੂੰ ‘ਚ ਬੀ.ਐੱਸ.ਐੱਫ. ਨੇ ਕੀਤਾ ਢੇਰ

qaumip

Leave a Reply

Your email address will not be published. Required fields are marked *


AllEscort