ਨਵੀਂ ਦਿੱਲੀ, 20 ਜਨਵਰੀ : ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 3,17,532 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 3,82,18,773 ਹੋ ਗਈ ਹੈ। ਇਹ 234 ਦਿਨਾਂ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਰੋਜ਼ਾਨਾ ਕੇਸ ਹਨ। ਪਿਛਲੇ ਸਾਲ 15 ਮਈ ਨੂੰ ਦੇਸ਼ ਵਿੱਚ ਕਰੋਨਾ ਦੇ 3,11,170 ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਵਾਇਰਸ ਦੇ ਕੁੱਲ ਮਾਮਲਿਆਂ ਵਿੱਚ ਓਮੀਕਰੋਨ ਦੇ 9,287 ਮਾਮਲੇ ਵੀ ਸ਼ਾਮਲ ਹਨ। ਵਾਇਰਸ ਕਾਰਨ 491 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,87,693 ਹੋ ਗਈ ਹੈ।

previous post
next post