3.1 C
New York
January 27, 2023
Delhi Latest News National New Delhi News

ਦਿੱਲੀ ਦੰਗਿਆਂ ਦੇ ਮਾਮਲੇ ’ਚ ਪਹਿਲੀ ਸਜ਼ਾ

ਨਵੀਂ ਦਿੱਲੀ, 20 ਜਨਵਰੀ: ਦਿੱਲੀ ਦੀ ਅਦਾਲਤ ਨੇ ਫਰਵਰੀ 2020 ਦੇ ਦੰਗਿਆਂ ਦੇ ਸਬੰਧ ਵਿਚ ਦੋਸ਼ੀ ਕਰਾਰ ਦਿੱਤੇ ਦਿਨੇਸ਼ ਯਾਦਵ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ। ਪਿਛਲੇ ਮਹੀਨੇ ਵਧੀਕ ਸੈਸ਼ਨ ਜੱਜ ਵਰਿੰਦਰ ਭੱਟ ਨੇ ਉਸ ਨੂੰ ਘਰ ਨੂੰ ਅੱਗ ਲਾਉਣ ਵਾਲੀ ਦੰਗਾਕਾਰੀ ਭੀੜ ਦਾ ਹਿੱਸਾ ਹੋਣ ਦਾ ਦੋਸ਼ੀ ਠਹਿਰਾਇਆ ਸੀ। ਦੰਗਿਆਂ ਦੇ ਮਾਮਲਿਆਂ ਵਿੱਚ ਇਹ ਪਹਿਲੀ ਸਜ਼ਾ ਹੈ। ਮੁਕੱਦਮੇ ਦੌਰਾਨ ਉਸ ਦੀ ਵਕੀਲ ਸ਼ਿਖਾ ਗਰਗ ਨੇ ਦੱਸਿਆ ਕਿ ਯਾਦਵ ਨੂੰ 12,000 ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। ਸਜ਼ਾ ਬਾਰੇ ਵਿਸਥਾਰਤ ਹੁਕਮ ਦੀ ਉਡੀਕ ਹੈ। ਇਸਤਗਾਸਾ ਪੱਖ ਅਨੁਸਾਰ ਯਾਦਵ ਦੰਗਾਕਾਰੀ ਭੀੜ ਦਾ ਹਿੱਸਾ ਸੀ ਅਤੇ ਉਸ ਨੇ 25 ਫਰਵਰੀ ਦੀ ਰਾਤ ਨੂੰ ਮਨੋਰੀ ਨਾਮ ਦੀ 73 ਸਾਲਾ ਔਰਤ ਦੇ ਘਰ ਨੂੰ ਭੰਨਤੋੜ ਕਰਨ ਅਤੇ ਅੱਗ ਲਗਾਉਣ ਵਿੱਚ ਹਿੱਸਾ ਲਿਆ ਸੀ। ਮਨੋਰੀ ਨੇ ਦੋਸ਼ ਲਾਇਆ ਸੀ ਕਿ ਕਰੀਬ 150-200 ਦੰਗਾਕਾਰੀਆਂ ਦੀ ਭੀੜ ਨੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ ਜਦੋਂ ਉਸ ਦਾ ਪਰਿਵਾਰ ਮੌਜੂਦ ਨਹੀਂ ਸੀ ਅਤੇ ਸਾਰਾ ਸਾਮਾਨ ਅਤੇ ਇੱਥੋਂ ਤੱਕ ਕਿ ਮੱਝਾਂ ਵੀ ਲੁੱਟ ਲਈਆਂ। 25 ਸਾਲਾ ਯਾਦਵ ਨੂੰ 8 ਜੂਨ 2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਰਵਰੀ 2020 ਵਿੱਚ ਉੱਤਰ-ਪੂਰਬੀ ਦਿੱਲੀ ਵਿੱਚ ਫਿਰਕੂ ਝੜਪਾਂ ਵਿੱਚ ਘੱਟੋ-ਘੱਟ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋ ਗਏ ਸਨ।

Related posts

ਮਹਾਰਾਸ਼ਟਰ: ਹਾਦਸੇ ’ਚ 13 ਮਜ਼ਦੂਰ ਹਲਾਕ

qaumip

ਸੁਪਰੀਮ ਕੋਰਟ ਨੇ ਪਟਾਕਿਆਂ ”ਤੇ ਪਾਬੰਦੀ ਦੇ ਆਦੇਸ਼ ”ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ

qaumip

ਇਸਰੋ ਜਾਸੂਸੀ ਕੇਸ: ਮੁਲਜ਼ਮ ਪੁੱਛਗਿੱਛ ਲਈ ਸੀ.ਬੀ.ਆਈ ਸਾਹਮਣੇ ਹੋਏ ਪੇਸ਼

qaumip

ਸੀ.ਪੀ.ਆਈ ਲਿਬਰੇਸ਼ਨ ਵੱਲੋਂ 7 ਅਤੇ 8 ਜੂਨ ਨੂੰ ਸੂਬੇ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੇ ਦਫਤਰਾਂ ਅੱਗੇ ਦਿੱਤੇ ਜਾਣਗੇ ਧਰਨੇ – ਸਮਾਓ, ਛਾਜਲੀ

qaumip

ਕਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਦੀ ਸੰਭਾਲ ਕਰੇਗੀ ਹਰਿਆਣਾ ਸਰਕਾਰ

qaumip

ਕਿਸਾਨਾਂ ਤੇ ਪਰਚਿਆਂ ਦੀ ਝੜੀ, ਧਾਰਾ 144

qaumip

Leave a Reply

Your email address will not be published. Required fields are marked *