6 C
New York
November 27, 2021
Delhi International news Latest News National New Delhi News World

ਤਾਲਿਬਾਨ ਹਕੂਮਤ ਨੇ ਭਾਰਤ ਨਾਲ ਵਪਾਰ ‘ਤੇ ਲਾਈ ਰੋਕ

ਨਵੀਂ ਦਿੱਲੀ – ਅਫਗਾਨਿਸਤਾਨ ‘ਤੇ ਤਾਲਿਬਾਨ ਦੀ ਹਕੂਮਤ ਦੀ ਸਥਾਪਨਾ ਤੋਂ ਬਾਅਦ, ਉੱਥੋਂ ਦੀ ਨੀਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਭਾਰਤ ਅਜੇ ਵੀ ਤਾਲਿਬਾਨ ਬਾਰੇ ਆਪਣੀ ਵਿਦੇਸ਼ ਨੀਤੀ ਨੂੰ ਲੈ ਕੇ ਦੁਚਿੱਤੀ ਵਿੱਚ ਹੈ, ਪਰ ਤਾਲਿਬਾਨ ਦਾ ਨਜ਼ਰੀਆ ਬਹੁਤ ਸਪਸ਼ਟ ਹੋ ਗਿਆ ਹੈ। ਤਾਲਿਬਾਨ ਨੇ ਭਾਰਤ ਨਾਲ ਸਾਰੇ ਆਯਾਤ ਅਤੇ ਨਿਰਯਾਤ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।ਅਫ਼ਗਾਨੀਸਤਾਨ ‘ਤੇ ਤਾਲਿਬਾਨ ਹਕੂਮਤ ਨੇ ਭਾਰਤ ਪ੍ਰਤੀ ਨਜ਼ਰੀਆਂ ਬਿਲਕੁੱਲ ਸਪੱਸ਼ਟ ਕਰਦੇ ਹੋਏ ਪਾਕਿ ਰਾਹੀਂ ਭਾਰਤ ਨਾਲ ਹਰ ਤਰ੍ਹਾਂ ਦੀ ਦਰਾਮਦ ਅਤੇ ਬਰਾਮਦ ‘ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਵਪਾਰਕ ਸਬੰਧ ਰਹੇ ਹਨ । ਭਾਰਤ ਨੇ ਉਥੇ ਡੂੰਘਾ ਨਿਵੇਸ਼ ਵੀ ਕੀਤਾ ਹੋਇਆ ਹੈ ਪਰ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਹਾਲਾਤ ਨਾਜ਼ੁਕ ਹੋ ਚੁੱਕੇ ਹਨ। ਪਿਛਲੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕੋਲੋਂ ਜਦੋਂ ਇਸ ਸਬੰਧ ਵਿਚ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਸ ਸਬੰਧ ਵਿਚ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗਾ।

ਅਫ਼ਗਾਨਿਸਤਾਨ ਕੋਲੋਂ ਮੁੱਖ ਤੌਰ ‘ਤੇ ਸੁੱਕੇ ਮੇਵਿਆਂ ਦਾ ਆਯਾਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗਮ(ਗੂੰਦ) ਅਤੇ ਪਿਆਜ਼ ਵੀ ਅਫਗਾਨਿਸਤਾਨ ਤੋਂ ਆਯਾਤ ਕੀਤੇ ਜਾਂਦੇ ਹਨ। ਸਹਾਏ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਤਾਲਿਬਾਨ ਸ਼ਾਸਕ ਛੇਤੀ ਹੀ ਸਮਝ ਜਾਣਗੇ ਕਿ ਵਪਾਰ ਹੀ ਵਿਕਾਸ ਦਾ ਰਾਹ ਹੈ। ਇਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਦੇ ਦਰਵਾਜ਼ੇ ਦੁਬਾਰਾ ਖੁੱਲ੍ਹਣਗੇ। FIEO ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਸੁੱਕੇ ਮੇਵੇ ਦੀ ਦਰ ਵਿੱਚ ਵਾਧਾ ਹੋਵੇਗਾ। ਭਾਰਤ 85 ਫੀਸਦੀ ਸੁੱਕੇ ਮੇਵੇ ਸਿਰਫ ਅਫਗਾਨਿਸਤਾਨ ਤੋਂ ਆਯਾਤ ਕਰਦਾ ਹੈ।

 

Related posts

ਅਫ਼ਗਾਨਿਸਤਾਨ ’ਚੋਂ ਲੋਕਾਂ ਨੂੰ ਕੱਢਣ ਲਈ ਅਮਰੀਕਾ ਨੂੰ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ: ਤਾਲਿਬਾਨ

qaumip

ਦੱਖਣੀ ਅਫ਼ਰੀਕਾ ਖ਼ਿਲਾਫ਼ ਘਰੇਲੂ ਸੀਰੀਜ਼ ’ਚ ਨਹੀਂ ਖੇਡ ਸਕਣਗੇ ਸ਼ਾਦਾਬ ਖਾਨ

qaumip

ਫਰਾਂਸ ਦੀ ਪੁਲਸ ਨੇ ਆਈਫਲ ਟਾਵਰ ਨੇੜੇ ਕੀਤਾ ਪ੍ਰਦਰਸ਼ਨ

qaumip

qaumip

ਸੋਨੂੰ ਸੂਦ ਦੇ ਨੇਕ ਕੰਮਾਂ ਤੋਂ ਪ੍ਰਭਾਵਿਤ ਹੋਇਆ ਹੈਦਰਾਬਾਦ

qaumip

ਰਸੋਈ ਵਿੱਚ ਵਰਤੋਂ ਅਉਣ ਵਾਲੀਆਂ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗਰੀਬ ਪਾਏ ਕੱਢੇ ਹੰਝੂ :- ਪ੍ਰਮਜੀਤ ਸੱਚਦੇਵਾ

qaumip

Leave a Reply

Your email address will not be published. Required fields are marked *