ਨਵੀਂ ਦਿੱਲੀ, 27 ਜਨਵਰੀ- ਏਅਰ ਇੰਡੀਆ ਨੇ ਟਾਟਾ ਸਮੂਹ ਦੇ ਨਾਲ ਵਾਪਸੀ ਦਾ ਆਪਣਾ ਇਕ ਸਾਲ ਅੱਜ ਪੂਰਾ ਕਰ ਲਿਆ ਹੈ। ਇਸ ਮੌਕੇ ’ਤੇ ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਂਪਬੈਲ ਵਿਲਸਨ ਨੇ ਵੀ ਕੰਪਨੀ ਦੇ ਕਰਮਚਾਰੀਆਂ ਨੂੰ ਵਧਾਈ ਅਤੇ ਧੰਨਵਾਦ ਕਰਨ ਲਈ ਇਕ ਈ-ਮੇਲ ਭੇਜੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਭਵਿੱਖ ਦੇ ਵਿਕਾਸ ਨੂੰ ਸ਼ਕਤੀ ਦੇਣ ਲਈ ਨਵੇਂ ਜਹਾਜ਼ਾਂ ਦੇ ਇਤਿਹਾਸਕ ਆਰਡਰ ਨੂੰ ਅੰਤਿਮ ਰੂਪ ਦੇ ਰਿਹਾ ਹੈ ਅਤੇ ਇਸਦੇ ਪੰਜ ਸਾਲਾਂ ਦੇ ਰੋਡਮੈਪ ‘ਵਿਹਾਨ’ ਨੂੰ ਪ੍ਰਾਪਤ ਕਰਨ ਅਤੇ ਏਅਰ ਇੰਡੀਆ ਨੂੰ ਦੁਨੀਆ ਦੀ ਸਭ ਤੋਂ ਵਧੀਆ ਏਅਰ ਲਾਈਨ ਬਣਾਉਣ ਦੀ ਉਮੀਦ ਕਰ ਰਿਹਾ ਹੈ।

previous post