20.6 C
New York
May 17, 2022
Uncategorized

ਡੈਮੋਕਰੈਟਿਕ ਭਾਰਤੀ ਲੋਕ ਦੱਲ ਗਰੀਬ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਰਹੇਗਾ ਹਮੇਸ਼ਾ ਬੱਚਨ ਵੱਧ….ਖੋਸਲਾ

ਹੁਸ਼ਿਆਰਪੁਰ 25 ਅਕਤੂਬਰ ( ਤਰਸੇਮ ਦੀਵਾਨਾ ) ਡੈਮੋਕਰੈਟਿਕ ਭਾਰਤੀ ਲੋਕ ਦੱਲ ਦੀ ਇੱਕ ਅਹਿਮ ਮੀਟਿੰਗ ਡੈਮੋਕਰੈਟਿਕ ਭਾਰਤੀ ਲੋਕ ਦੱਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਖੋਸਲਾ ਨੇ ਕਿਹਾ ਕਿ ਯੂਪੀ ਦੇ ਜਿਲ੍ਹਾ ਹਥਰਸ ਵਿੱਚ ਮਨੀਸ਼ਾ ਵਾਲਮੀਕਿ ਦੇ ਦੋਸ਼ੀਆ ਨੂੰ ਸਜ਼ਾ ਦਿਵਾਓੁਣ ਲਈ ਪੂਰਾ ਦੇਸ਼ ਅੰਦੋਲਨ ਕਰ ਰਿਹਾ ਹੈ ਤੇ ਹੁਣ ਹੁਸ਼ਿਆਰਪੁਰ ਦੇ ਪਿੰਡ ਜਲਾਲ ਪੁਰ ਵਿਖੇ ਪ੍ਰਵਾਸੀ ਮਜ਼ਦੂਰ ਦੀ ਛੇ ਸਾਲ ਦੀ ਬੱਚੀ ਮੀਰਾ ਨਾਲ ਰੇਪ ਕਰਕੇ ਓੁਸ ਨੂੰ ਜਿੰਦਾ ਜਿਲਾਇਆ ਗਿਆ ਜੋ ਬਹੁਤ ਹੀ ਦਿੱਲ ਦਹਿਲਾਓੁਣ ਵਾਲੀ ਘਟਨਾ ਹੈ। ਸ਼੍ਰੀ ਖੋਸਲਾ ਨੇ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਦੀਆਂ ਬੱਚੀਆਂ ਹੁਣ ਸੁਰੱਖਿਅਤ ਨਹੀਂ ਹਨ ਓੁਹਨਾ ਨੇ ਕਿਹਾ ਕਿ ਬੱਚੀਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਸ਼੍ਰੀ ਖੋਸਲਾ ਨੇ ਪੰਜਾਬ ਸਰਕਾਰ ਤੌਂ ਮੰਗ ਕਰਦੇ ਹੋਏ ਕਿਹਾ ਕਿ ਮੀਰਾਂ ਦੇ ਦੋਸ਼ੀਆ ਓੁਪਰ ਫਸਟ ਟ੍ਰੈਕ ਕੋਰਟ ਵਿੱਚ ਕੇਸ ਚਲਾ ਇਨ੍ਹਾਂ ਨੂੰ ਫਾਂਸੀ ਦੀ ਸਜਾ ਜੰਨਤੱਕ ਦਿੱਤੀ ਜਾਵੇ ਤਾਂ ਅੱਗੇ ਤੌਂ ਕੋਈ ਇਹੋ ਜਹੀ ਘਣਾਉਣੀ ਹਰਕਤ ਨਾ ਕਰ ਸਕੇ। ਸ਼੍ਰੀ ਖੋਸਲਾ ਨੇ ਕਿਹਾ ਕਿ ਜੇਕਰ ਛੇ ਸਾਲ ਦੀ ਬੱਚੀ ਨੂੰ ਇੰਨਸਾਫ ਨਾ ਮਿਲਿਆ ਤਾਂ ਡੈਮੋਕਰੈਟਿਕ ਭਾਰਤੀ ਲੋਕ ਦੱਲ ਸ਼ੰਘਾਰਸ਼ ਕਰੇਗਾ । ਸ਼੍ਰੀ ਖੋਸਲਾ ਨੇ ਕਿਹਾ ਕਿ ਡੈਮੋਕਰੈਟਿਕ ਭਾਰਤੀ ਲੋਕ ਦੱਲ ਹਮੇਸ਼ਾ ਗਰੀਬ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਬੱਚਨਵੱਧ ਹੈ। ਇਸ ਮੌਕੇ ਨਵੀਂਨਿਯੁਕਤੀ ਕਰਦੇ ਹੋਏ ਸ਼੍ਰੀ ਹਰਮੇਸ਼ ਲਾਲ ਦਾਦਰ ਨੂੰ ਸਕੱਤਰ ਆਲ ਇੰਡੀਆ ਨਿਯੁਕਤ ਕੀਤਾ ਗਿਆ । ਇਸ ਮੌਕੇ ਸ਼੍ਰੀ ਖੋਸਲਾ ਨਾਲ ਮੰਗਤ ਰਾਮ ਕਲਿਆਣ ਜਨਰਲ ਸਕੱਤਰ ਆਲ ਇੰਡੀਆ, ਮਨੋਜ ਕੁਮਾਰ ਮਰਾਰ ਜਨਰਲ ਸਕੱਤਰ ਯੂਥ ਵਿੰਗ ਆਲ ਇੰਡੀਆ ਆਦਿ ਸਾਥੀ ਮੌਜੂਦ ਸਨ!

Related posts

ਬੀਜੇਪੀ ਨੂੰ ਵੱਡਾ ਝਟਕਾ : ਐਡਵੋਕੇਟ ਮਨਪ੍ਰੀਤ ਨਮੋਲ ਨੇ ਭਾਜਪਾ ਤੋਂ ਦਿੱਤਾ ਅਸਤੀਫਾ

qaumip

ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਇਤਿਹਾਸਕ ਹੋਵੇਗਾ

qaumip

ਪ੍ਰਧਾਨ ਮੰਤਰੀ ਦਾ ਵਿਰੋਧੀ ਧਿਰਾਂ ‘ਤੇ ਵਾਰ- ਮੰਡੀ ਤੇ ਐਮ. ਐਸ. ਪੀ. ਤਾਂ ਬਹਾਨਾ ਹੈ

qaumip

Qaumi Patrika, Sunday, 14th November 2021

qaumip

ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦਾ ਕਾਲੀ ਮਾਤਾ ਮੰਦਿਰ ਕਮੇਟੀ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ

qaumip

Qaumi Patrika, Monday, 23rd November 2020

qaumip

Leave a Reply

Your email address will not be published. Required fields are marked *


AllEscort